ਜਲੰਧਰ (ਜ. ਬ.)- ਜਲੰਧਰ-ਪਠਾਨਕੋਟ ਮੁੱਖ ਮਾਰਗ ’ਤੇ ਸਥਿਤ ਭੋਗਪੁਰ ਦੇ ਆਪਣਾ ਚਾਹ ਵਾਲਾ ਰੈਸਟੋਰੈਂਟ ਵਿਖੇ ਦਿਨ-ਦਿਹਾੜੇ ਅੱਧੀ ਦਰਜਨ ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ। ਰੈਸਟੋਰੈਂਟ ਵਿਚ ਕੀਤੀ ਗਈ ਇਸ ਗੁੰਡਾਗਰਦੀ ਦੇ ਮਾਮਲੇ ’ਚ ਤੀਜੇ ਦਿਨ ਵੀ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਰੈਸਟੋਰੈਂਟ ਦੇ ਮਾਲਕ ਨੀਰਜ ਖੰਨਾ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਭੋਗਪੁਰ ਵਿਖੇ ਸੋਮਵਾਰ ਨੂੰ ਹੀ ਸ਼ਿਕਾਇਤ ਦਿੱਤੀ ਗਈ ਸੀ ਪਰ ਅਜੇ ਤੱਕ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਉਸ ਨੇ ਦੱਸਿਆ ਕਿ ਉਸ ਦੇ ਰੈਸਟੋਰੈਂਟ ’ਚ ਇਕ ਨੌਜਵਾਨ ਕੰਮ ਕਰਦਾ ਸੀ ਤੇ ਬਿਨਾਂ ਦੱਸੇ ਕੰਮ ’ਤੇ ਨਹੀਂ ਆਉਂਦਾ ਸੀ। ਇਸ ਕਾਰਨ ਉਸ ਦੇ ਕੰਮ ਦਾ ਕਾਫ਼ੀ ਨੁਕਸਾਨ ਹੋਇਆ। ਫਿਰ ਵੀ ਅਸੀਂ ਉਕਤ ਨੌਜਵਾਨ ਨੂੰ ਕਿਹਾ ਕਿ ਉਹ ਆਪਣੀ ਤਨਖਾਹ ਲੈ ਲਵੇ ਜਾਂ ਆਪਣਾ ਬੈਂਕ ਖਾਤਾ ਸਾਨੂੰ ਦੇਵੇ ਤਾਂ ਜੋ ਅਸੀਂ ਉਸ ਦੇ ਖਾਤੇ ’ਚ ਪੇਮੈਂਟ ਟਰਾਂਸਫਰ ਕਰ ਸਕੀਏ। ਖੰਨਾ ਨੇ ਦੱਸਿਆ ਕਿ ਉਕਤ ਘਟਨਾ ਵਾਲੇ ਦਿਨ ਉਕਤ ਸਾਬਕਾ ਮੁਲਾਜ਼ਮ ਆਪਣੇ ਸਾਥੀਆਂ ਨਾਲ ਆ ਕੇ ਰੈਸਟੋਰੈਂਟ ਦੇ ਬਾਕੀ ਮੁਲਾਜ਼ਮਾਂ ਨੂੰ ਧਮਕੀਆਂ ਦੇਣ ਲੱਗਾ। ਬਹਿਸ ਦੌਰਾਨ ਉਕਤ ਸਾਬਕਾ ਮੁਲਾਜ਼ਮ ਤੇ ਉਸ ਦੇ ਸਾਥੀਆਂ ਨੇ ਰੈਸਟੋਰੈਂਟ ’ਚ ਭੰਨਤੋੜ ਕੀਤੀ। ਕੰਪਿਊਟਰ ਵੀ ਤੋੜ ਦਿੱਤਾ। ਇਸ ਘਟਨਾ ਸਬੰਧੀ ਐੱਸ. ਐੱਚ. ਓ. ਨਾਲ ਫੋਨ ’ਤੇ ਗੱਲ ਕਰਨੀ ਚਾਹੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ- ਜਲੰਧਰ 'ਚ ਮਨਾਇਆ ਗਿਆ ਈਦ-ਉੱਲ-ਅਜ਼ਹਾ ਦਾ ਤਿਉਹਾਰ, ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦਿੱਤੀਆਂ ਮੁਬਾਰਕਾਂ
ਗਾਲੀ-ਗਲੋਚ ਨੂੰ ਲੈ ਕੇ ਵਿਵਾਦ ਵਧ ਗਿਆ
ਰੈਸਟੋਰੈਂਟ ਦੇ ਮਾਲਕ ਨਾਲ ਹਿਸਾਬ ਕਰਨ ਆਏ ਸਾਬਕਾ ਕਰਮਚਾਰੀ ਦੀ ਕਾਊਂਟਰ 'ਤੇ ਬੈਠੇ ਮੁਲਾਜ਼ਮ ਨਾਲ ਜਦੋਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਤਾਂ ਇਸੇ ਦੌਰਾਨ ਇਕ ਨੌਜਵਾਨ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ 'ਤੇ ਸਾਰਾ ਮਾਮਲਾ ਗਰਮਾ ਗਿਆ। ਪਹਿਲਾਂ ਦੋਵਾਂ ਪਾਸਿਆਂ ਤੋਂ ਗਾਲੀ-ਗਲੋਚ ਹੋਈ। ਇਸ ਤੋਂ ਬਾਅਦ ਰੈਸਟੋਰੈਂਟ ਦੇ ਸਾਬਕਾ ਕਰਮਚਾਰੀ ਨੇ ਕੰਪਿਊਟਰ ਨੂੰ ਸੁੱਟ ਦਿੱਤਾ। ਉਸ ਦੇ ਨਾਲ ਆਏ ਦੋਸਤਾਂ ਨੇ ਕਾਊਂਟਰ ਦੇ ਅੰਦਰ ਜਾ ਕੇ ਮੁਲਾਜ਼ਮ ਦੀ ਕੁੱਟਮਾਰ ਕੀਤੀ। ਰੈਸਟੋਰੈਂਟ ਵਿੱਚ ਗੁੰਡਾਗਰਦੀ ਵੇਖ ਕੇ ਬਾਕੀ ਸਟਾਫ਼ ਦਰਵਾਜ਼ਾ ਬੰਦ ਕਰਕੇ ਅੰਦਰ ਬੈਠ ਗਿਆ।
ਭੰਨੀਆਂ ਕੁਰਸੀਆਂ ਅਤੇ ਤੋੜੇ ਟੇਬਲ
ਇਸ ਤੋਂ ਬਾਅਦ ਨੌਜਵਾਨਾਂ ਨੇ ਰੈਸਟੋਰੈਂਟ ਦੀ ਰਸੋਈ ਦਾ ਦਰਵਾਜ਼ਾ ਵੀ ਤੋੜਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਨ੍ਹਾਂ ਕਾਊਂਟਰ ’ਤੇ ਪਿਆ ਕੰਪਿਊਟਰ ਅਤੇ ਹੋਰ ਸਾਮਾਨ ਸੁੱਟ ਦਿੱਤਾ। ਜਾਂਦੇ ਸਮੇਂ ਉਨ੍ਹਾਂ ਰੈਸਟੋਰੈਂਟ ਦੀਆਂ ਕੁਰਸੀਆਂ ਅਤੇ ਟੇਬਲਾਂ ਦੀ ਵੀ ਭੰਨਤੋੜ ਕੀਤੀ। ਇਸ ਤੋਂ ਇਲਾਵਾ ਰੈਸਟੋਰੈਂਟ ਵਿੱਚ ਲੱਗੇ ਸ਼ੀਸ਼ੇ ਆਦਿ ਵੀ ਤੋੜ ਦਿੱਤੇ ਗਏ।
ਇਹ ਵੀ ਪੜ੍ਹੋ- ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦਾ ਨਿਰਮਾਣ ਪੂਰਾ, ਜਨਵਰੀ 2024 ਤੋਂ ਯਾਤਰੀਆਂ ਨੂੰ ਕਰਾਏਗਾ ਕਈ ਦੇਸ਼ਾਂ ਦੀ ਸੈਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਇਕ ਲੱਖ ਤੋਂ ਜ਼ਿਆਦਾ ਆਬਾਦੀ ਲਈ ਰਾਹਤ ਭਰੀ ਖ਼ਬਰ, ਸਤੰਬਰ ’ਚ ਚਾਲੂ ਹੋ ਜਾਵੇਗਾ ਲੱਧੇਵਾਲੀ ਫਲਾਈਓਵਰ
NEXT STORY