ਟਾਂਡਾ ਉੜਮੁੜ, (ਪਰਮਜੀਤ ਮੋਮੀ)- ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਰਾਤ 8 ਵਜੇ ਟਾਂਡਾ ਵਿੱਚ ਮੁਕੰਮਲ ਤੌਰ ਤੇ ਬਲੈਕ ਆਊਟ ਰਿਹਾ। ਸਰਕਾਰ ਵੱਲੋਂ ਜਾਰੀ ਸਮੇਂ ਅਨੁਸਾਰ ਸਭ ਤੋਂ ਪਹਿਲਾਂ ਬਿਜਲੀ ਵਿਭਾਗ ਵੱਲੋਂ ਲਾਈਟ ਬੰਦ ਕਰ ਦਿੱਤੀ ਗਈ ਉਸ ਤੋਂ ਬਾਅਦ ਸਾਰੇ ਹੀ ਲੋਕਾਂ ਨੇ ਬਲੈਕ ਆਊਟ ਵਿੱਚ ਭਾਗ ਲੈਂਦੇ ਹੋਏ ਘਰਾਂ ਦੀਆਂ ਲਾਈਟਾਂ, ਇਨਵੈਟਰ ਦੀਆਂ ਲਾਈਟਾਂ ਅਤੇ ਸੋਲਰ ਲਾਈਟਾਂ ਨੂੰ ਮੁਕੰਮਲ ਤੌਰ ਤੇ ਬੰਦ ਰੱਖਿਆ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਤੇ ਵਾਹਨਾਂ ਦੀ ਆਵਾਜਾਈ ਵੀ ਬੰਦ ਰਹੀ, ਜਿਸ ਕਾਰਨ ਸਾਰੇ ਪਾਸੇ ਹੀ ਹਨੇਰਾ ਹਨੇਰਾ ਹੋ ਗਿਆ ਤੇ ਸਰਕਾਰ ਵੱਲੋਂ ਦਿੱਤੇ ਗਏ ਸੰਦੇਸ਼ ਲੋਕਾਂ ਨੇ ਹਾਂ ਪੱਖੀ ਹੁੰਗਾਰਾ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ 8 ਵਜੇ ਦੇ ਸਮੇਂ ਤੋਂ ਪਹਿਲਾਂ ਹੀ ਲੋਕਾਂ ਨੇ ਆਪਣੇ ਕਮਰਸ਼ੀਅਲ ਅਦਾਰੇ ਦੁਕਾਨਾਂ ਬੰਦ ਕਰ ਦਿੱਤੀਆਂ ਸਨ। ਡੀ.ਐਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਇਸ ਬਲੈਕ ਆਊਟ ਦੀ ਦੇਖ ਰੇਖ ਕਰ ਰਿਹਾ ਸੀ।
ਡੀ.ਐਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਹਾਲਾਤਾਂ ਤੋਂ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ ਹੈ ਇਹ ਸਿਰਫ ਸਰਕਾਰ ਵੱਲੋਂ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਬਲੈਕ ਆਊਟ ਕੀਤਾ ਗਿਆ ਸੀ।
ਕਰੀਬ 8. 15 ਤੇ ਬਿਜਲੀ ਵਿਭਾਗ ਵੱਲੋਂ ਦੁਬਾਰਾ ਲਾਈਟ ਆਨ ਕੀਤੀ ਗਈ ਜਿਸ ਉਪਰੰਤ ਲੋਕਾਂ ਨੇ ਫਿਰ ਤੋਂ ਦੁਬਾਰਾ ਲਾਈਟਾਂ ਜਗਾਉਣੀਆਂ ਸ਼ੁਰੂ ਕਰ ਦਿੱਤੀਆਂ
ਟਾਂਡਾ 'ਚ ਮੁਕੰਮਲ ਬਲੈਕਆਊਟ, ਪ੍ਰਸ਼ਾਸਨ ਦੀ ਲੋਕਾਂ ਨੂੰ ਅਪੀਲ
NEXT STORY