ਹਾਜੀਪੁਰ (ਹਰਵਿੰਦਰ ਜੋਸ਼ੀ)- ਅੱਜ ਸਵੇਰੇ ਤੜਕੇ ਤਲਵਾੜਾ ਰੋਡ ਤੇ ਅੱਡਾ ਝੀਰ ਦਾ ਖੂਹ ਨਜ਼ਦੀਕ ਵਾਪਰੇ ਸੜਕ ਹਾਦਸੇ ਦੌਰਾਨ ਕਾਰ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋਏ ਹਨ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਕ ਕਾਰ ਪਰਾਲੀ ਲੈ ਕੇ ਜਾ ਰਹੀ ਟਰਾਲੀ ਦੀ ਚਪੇਟ ਵਿਚ ਆ ਗਈ ਜਿਸ ਕਾਰਨ ਕਾਰ ਵਿਚ ਸਵਾਰ ਸੂਰਜ ਪੁੱਤਰ ਵਿਜੇ ਕੁਮਾਰ ਵਾਸੀ ਹਾਊਸ ਨੰਬਰ 307 ਸੈਕਟਰ ਨੰਬਰ 3 ਤਲਵਾੜਾ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਬਿਆਸ 'ਚ ਆ ਗਿਆ ਹੜ੍ਹ! Red Alert ਜਾਰੀ
ਉਸ ਦੇ ਦੋ ਹੋਰ ਸਾਥੀ ਮਨੀਸ਼ ਕੁਮਾਰ ਪੁੱਤਰ ਰਲਦੂ ਰਾਮ ਵਾਸੀ ਮੇਨ ਮਾਰਕੀਟ ਤਲਵਾੜਾ ਅਤੇ ਰਮਨ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਹਾਊਸ ਨੰਬਰ 1279 ਤਲਵਾੜਾ ਜਖਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 31 ਅਗਸਤ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਜੇਕਰ ਨਾ ਮੰਨੇ ਤਾਂ ਹੋਵੇਗੀ ਸਖ਼ਤ ਕਾਰਵਾਈ
NEXT STORY