ਟਾਂਡਾ ਉੜਮੁੜ (ਵਰਿੰਦਰ ਪੰਡਿਤ, ਸ਼ਰਮਾ, ਮੋਮੀ, ਜਸਵਿੰਦਰ)— ਕੋਰੋਨਾ ਹੌਟ ਸਪਾਟ ਬਣੇ ਪਿੰਡ ਨੰਗਲੀ (ਜਲਾਲਪੁਰ) ਵਾਸੀਆਂ ਲਈ ਅੱਜ ਇਕ ਹੋਰ ਰਾਹਤ ਭਰੀ ਖਬਰ ਸਾਹਮਣੇ ਆਈ ਹੈ। 19 ਤੋਂ ਬਾਅਦ ਹੁਣ 8 ਹੋਰ ਪਾਜ਼ੇਟਿਵ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦੇ ਕੇ ਅੱਜ ਘਰਾਂ ਨੂੰ ਵਾਪਸੀ ਕਰ ਲਈ ਹੈ ਅਤੇ ਹੁਣ ਮਹਿਜ ਦੋ ਮਰੀਜ਼ਾਂ ਦਾ ਠੀਕ ਹੋਣਾ ਬਾਕੀ ਹੈ। ਇਸ ਦੇ ਨਾਲ ਹੀ 67 ਪਿੰਡ ਵਾਸੀਆਂ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ। ਕੋਰੋਨਾ ਨੂੰ ਮਾਤ ਦੇਣ ਲਈ ਸਿਹਤ ਵਿਭਾਗ ਵੱਲੋਂ ਵਿੱਢੀ ਮੁਹਿੰਮ ਤਹਿਤ ਹੋ ਰਹੀ ਮਾਸ ਸੈਂਪਲਿੰਗ ਦੌਰਾਨ ਅੱਜ ਫਿਰ 73 ਨਮੂਨੇ ਲਏ ਗਏ,|ਇਨ੍ਹਾਂ 'ਚ ਨੰਗਲੀ ਵਾਸੀਆਂ ਦੇ ਨਾਲ-ਨਾਲ 14 ਏ. ਐੱਨ. ਐੱਮ. ਅਤੇ ਆਸ਼ਾ ਵਰਕਰਾਂ ਦੇ ਵੀ ਟੈਸਟਾਂ ਲਈ ਨਮੂਨੇ ਲਏ ਗਏ।
ਇਸ ਬਾਰੇ ਜਾਣਕਾਰੀ ਦਿੰਦੇ ਐੱਸ. ਐੱਮ. ਓ. ਕੇ. ਆਰ. ਬਾਲੀ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਪਿੰਡ 'ਚ 29 ਪਾਜ਼ੇਟਿਵ ਮਰੀਜ਼ਾਂ 'ਚੋਂ 19 ਪਾਜ਼ੇਟਿਵ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪਿੰਡ ਆਪਣੇ ਘਰਾਂ 'ਚ ਪਰਤ ਆਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਦੀ ਟੀਮ ਨੋਡਲ ਅਫਸਰ ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਕਰਨ ਵਿਰਕ, ਡਾਕਟਰ ਰਵੀ ਕੁਮਾਰ, ਸ਼ਵਿੰਦਰ ਸਿੰਘ, ਰਵਿੰਦਰ ਸਿੰਘ, ਬਲਜੀਤ ਸਿੰਘ,ਹਰਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਦੀ ਟੀਮ ਅਤੇ ਸਰਕਾਰੀ ਹਸਪਤਾਲ ਦਸੂਹਾ ਦੀ ਡਾਕਟਰ ਹਰਸ਼ਾ ਦੀ ਟੀਮ ਦੇ ਸਹਿਯੋਗ ਨਾਲ ਅੱਜ 73 ਵਾਸੀਆਂ ਦੇ ਨਮੂਨੇ ਲਏ ਹਨ।
ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਸਿਹਤ ਮਹਿਕਮੇ ਦੀ ਟੀਮ ਕੋਰੋਨਾ ਚੇਨ ਤੋੜਨ 'ਚ ਸਫਲ ਹੋ ਰਹੀ ਹੈ ਅਤੇ ਇਸੇ ਦੇ ਤਹਿਤ ਲਗਾਤਾਰ ਟੈਸਟ ਕਰਵਾਏ ਜਾ ਰਹੇ ਅਤੇ ਲੋੜ ਪੈਣ 'ਤੇ ਕੰਟੈਨਮੈਂਟ ਜ਼ੋਨ 'ਚ ਪੈਂਦੇ 9 ਪਿੰਡਾਂ ਦੇ ਕੁਝ ਲੋਕਾਂ ਦੇ ਟੈਸਟ ਕੀਤੇ ਜਾਣਗੇ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪੋ-ਆਪਣੇ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਘਰ 'ਚ ਇਕਾਂਤਵਾਸ 'ਚ ਰੱਖਿਆ ਗਿਆ ਹੈ। ਉਸ ਦੀ ਉਲੰਘਣਾ ਕਰਨ ਵਾਲੇ ਨੂੰ 2 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ।
ਅੱਜ ਤੋਂ ਸੰਗਤਾਂ ਲਈ ਖੁੱਲ੍ਹੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਵਾਜ਼ੇ
NEXT STORY