ਨਵਾਂਸ਼ਹਿਰ (ਤ੍ਰਿਪਾਠੀ, ਜੋਬਨਪ੍ਰੀਤ)— ਦੇਰ ਰਾਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਆਈਆਂ 15 ਨਮੂਨਿਆਂ ਦੀਆਂ ਰਿਪੋਰਟਾਂ 'ਚੋਂ 3 ਨਮੂਨੇ ਪਾਜ਼ੇਟਿਵ ਪਾਏ ਗਏ ਹਨ ਜਦਕਿ 12 ਨੈਗੇਟਿਵ ਪਾਏ ਗਏ। ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਪਾਜ਼ੇਟਿਵ ਮਰੀਜ਼ਾਂ 'ਚ ਦੋ ਬਿਹਾਰ ਅਤੇ ਪੱਛਮੀ ਬੰਗਾਲ ਨਾਲ ਸਬੰਧਤ 26 ਅਤੇ 35 ਸਾਲ ਦੇ ਪ੍ਰਵਾਸੀ ਹਨ ਜੋ ਕਿ ਲੜੋਆ ਵਿਖੇ ਆਏ ਹੋਏ ਸਨ ਜਦਕਿ ਇਕ ਨਵਾਂਸ਼ਹਿਰ ਦੇ ਵਿਕਾਸ ਨਗਰ ਨਾਲ ਸਬੰਧਤ 23 ਸਾਲਾ ਲੜਕੀ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਲੋਕਾਂ 'ਚ ਕੋਵਿਡ ਨੂੰ ਲੈ ਕੇ ਜਾਗਰੂਕਤਾ ਆਉਣ ਲੱਗੀ ਹੈ ਅਤੇ ਲੋਕ ਖੁਦ ਹੀ ਆਪਣੇ ਬਾਹਰੋਂ ਆਉਣ ਬਾਰੇ ਦੱਸ ਕੇ ਆਪਣੇ ਟੈਸਟ ਕਰਵਾਉਣ ਨੂੰ ਤਰਜੀਹ ਦੇਣ ਲੱਗੇ ਹਨ। ਡਾਕਟਰ ਭਾਟੀਆ ਅਨੁਸਾਰ ਦੇਰ ਰਾਤ ਆਏ ਇਨ੍ਹਾਂ ਤਿੰਨਾਂ ਮਰੀਜ਼ਾਂ ਦੀਆਂ ਰਿਪੋਰਟਾਂ ਅਤੇ ਬੀਤੀ ਸ਼ਾਮ ਜ਼ਿਲ੍ਹਾ ਹਸਪਤਾਲ ਵਿਖੇ ਟਰੂਨੇਟ ਮਸ਼ੀਨ 'ਤੇ ਕਰਵਾਏ ਟੈਸਟ 'ਚ ਪਾਜ਼ੇਟਿਵ ਪਾਏ ਗਏ। ਰਾਹੋਂ ਦੇ ਕੈਮਿਸਟ ਦੇ ਸੰਪਰਕ 'ਚ ਆਏ ਇਕ 65 ਸਾਲਾ ਵਿਅਕਤੀ ਦੇ ਮਾਮਲੇ ਤੋਂ ਬਾਅਦ, ਜ਼ਿਲ੍ਹੇ 'ਚ ਐਕਟਿਵ ਕੇਸਾਂ ਦੀ ਗਿਣਤੀ 29 ਹੋ ਗਈ ਹੈ।
ਇਹ ਵੀ ਪੜ੍ਹੋ: ਪ੍ਰੇਮ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮੀ ਦੀ ਮੌਤ ਤੋਂ ਬਾਅਦ ਕੁਝ ਘੰਟਿਆਂ 'ਚ ਪ੍ਰੇਮਿਕਾ ਨੇ ਵੀ ਤੋੜਿਆ ਦਮ
ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਭੈਅ ਭੀਤ ਹੋਣ ਦੀ ਬਜਾਏ ਇਸ ਬੀਮਾਰੀ ਨਾਲ ਸਬੰਧਤ ਲੱਛਣ ਪਾਏ ਜਾਣ 'ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ 'ਚ ਸਥਾਪਤ ਫ਼ਲੂ ਕਾਰਨਰ 'ਤੇ ਜਾਣ ਲਈ ਸਲਾਹ ਦਿੱਤੀ ਹੈ ਤਾਂ ਜੋ ਸਮੇਂ ਸਿਰ ਟੈਸਟ ਕਰਵਾ ਕੇ ਬੀਮਾਰੀ ਦੀ ਪੁਸ਼ਟੀ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਚ ਕੰਟਰੋਲ ਰੂਮ ਨੰਬਰਾਂ 01823-227470, 227471, 227473 ਅਤੇ 227474 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਕੋਵਿਡ ਤੋਂ ਬਚਾਅ ਲਈ ਸਿਹਤ ਮਹਿਕਮੇਵੱਲੋਂ ਸੁਝਾਈਆਂ ਤਿੰਨ ਮੁੱਖ ਸਾਵਧਾਨੀਆਂ, ਜਿਨ੍ਹਾਂ 'ਚ ਘਰ ਤੋਂ ਬਾਹਰ ਨਿਕਲਣ ਵੇਲੇ ਮਾਸਕ ਦੀ ਵਰਤੋਂ, ਭੀੜ ਭਰੇ ਥਾਵਾਂ ਤੋਂ ਦੂਰ ਰਹਿ ਕੇ ਘੱਟੋ ਘੱਟ ਦੋ ਗਜ਼ ਦੀ ਸਮਾਜਿਕ ਦੂਰੀ ਬਰਕਰਾਰ ਰੱਖਣਾ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਅਤੇ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਵਾਰ-ਵਾਰ ਛੂਹਣ ਤੋਂ ਪਰਹੇਜ਼ ਕਰਨਾ ਸ਼ਾਮਲ ਹਨ, ਦੀ ਲਾਜ਼ਮੀ ਪਾਲਣਾ ਕਰਨ।
ਇਹ ਵੀ ਪੜ੍ਹੋ: ਪਤਨੀ ਤੇ ਉਸ ਦੇ ਆਸ਼ਿਕ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ
ਰਾਹਤ ਭਰੀ ਖਬਰ : ਕੋਰੋਨਾ ਪੀੜਤ ਮਰੀਜ਼ ਦੇ ਸੰਪਰਕ 'ਚ ਆਏ ਪਰਿਵਾਰ ਸਣੇ 18 ਦੀ ਰਿਪੋਰਟ ਨੈਗੇਟਿਵ
NEXT STORY