ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲ੍ਹੇ 'ਚ ਅੱਜ ਕੋਰੋਨਾ ਦੇ 14 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ 'ਚ ਸੰਕ੍ਰਮਿਤਾਂ ਦੀ ਗਿਣਤੀ ਵੱਧ ਕੇ 2074 ਹੋ ਗਈ ਹੈ। ਡਾ.ਰਜਿੰਦਰ ਭਾਟੀਆ ਨੇ ਦੱਸਿਆ ਕਿ ਸੁੱਜੋਂ 'ਚ 4, ਨਵਾਂਸ਼ਹਿਰ 'ਚ 3, ਮੁਕੰਦਪੁਰ 'ਚ 1, ਅਤੇ ਬੰਗਾ, ਬਲਾਚੌਰ ਅਤੇ ਮੁਜਫਰਪੁਰ 'ਚ 2-2 ਨਵੇਂ ਮਾਮਲੇ ਡਿਟੈਕਟ ਹੋਏ ਹਨ।
ਡਾ. ਭਾਟੀਆ ਨੇ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ 54,405 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ ਜਿਸ 'ਚ 2074 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, 1941 ਰਿਕਵਰ ਹੋ ਚੁੱਕੇ ਹਨ, 70 ਦੀ ਮੌਤ ਹੋਈ ਹੈ ਅਤੇ 65 ਐਕਟਿਵ ਮਰੀਜ਼ ਹਨ। ਡਾ.ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ 26 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 56 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਡਾ. ਭਾਟੀਆ ਨੇ ਦੱਸਆ ਕਿ ਅੱਜ 252 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਜਦਕਿ 35 ਵਿਅਕਤੀਆ ਦੀ ਰਿਪੋਰਟ ਪੈਂਡਿਗ ਹੈ।
ਲੋਹੀਆਂ ਪੁਲਸ ਦੀ ਸਫ਼ਲਤਾ, ਨਾਜਾਇਜ਼ ਅਸਲੇ ਤੇ ਹੈਰੋਇਨ ਸਣੇ 3 ਵਿਅਕਤੀ ਕੀਤੇ ਕਾਬੂ
NEXT STORY