ਜਲੰਧਰ (ਜ. ਬ.)– ਕੋਰਟ ਕੰਪਲੈਕਸ ’ਚ ਵਕੀਲ ਦੇ ਚੈਂਬਰ ਵਿਚ ਵੜ ਕੇ ਆਪਣੀ ਪਤਨੀ ਨਾਲ ਕੁੱਟਮਾਰ ਕਰਨ ਅਤੇ ਕੇਸ ਵਾਪਸ ਕਰਨ ਲਈ ਧਮਕਾਉਣ ਵਾਲੇ ਪੰਜਾਬ ਪੁਲਸ ਦੇ ਸਾਬਕਾ ਏ. ਡੀ. ਜੀ. ਪੀ. ਦੇ ਬੇਟੇ ਆਦਿੱਤਿਆ ਸ਼ਰਮਾ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਨਾਮਜ਼ਦ ਹੋਏ ਸਾਬਕਾ ਏ. ਡੀ. ਜੀ. ਪੀ. ਦੇ ਬੇਟੇ ਖ਼ਿਲਾਫ਼ ਥਾਣਾ ਗੋਰਾਇਆ ’ਚ ਉਸ ਦੀ ਪਤਨੀ ਨੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ, ਧਮਕਾਉਣ ਅਤੇ ਕੁੱਟਮਾਰ ਦਾ ਕੇਸ ਦਰਜ ਕੀਤਾ ਹੋਇਆ ਸੀ ਅਤੇ ਇਸੇ ਕੇਸ ਦੀ ਪੈਰਵੀ ਲਈ ਉਹ ਕੋਰਟ ਕੰਪਲੈਕਸ ਵਿਚ ਆਈ ਸੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ’ਚ ਵੱਡਾ ਫੇਰਬਦਲ, 72 IPS ਤੇ PPS ਅਧਿਕਾਰੀਆਂ ਦੇ ਤਬਾਦਲੇ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਡਾ. ਰਿਤੂ ਸਲਾਰੀਆ ਸ਼ਰਮਾ ਵਾਸੀ ਬਜਵਾੜਾ (ਹੁਸ਼ਿਆਰਪੁਰ) ਨੇ ਕਿਹਾ ਕਿ ਥਾਣਾ ਗੋਰਾਇਆ ਵਿਚ ਉਸ ਨੇ ਆਪਣੇ ਪਤੀ ਆਦਿੱਤਿਆ ਸ਼ਰਮਾ ਪੁੱਤਰ ਈਸ਼ਵਰ ਚੰਦਰ (ਸਾਬਕਾ ਏ. ਡੀ. ਜੀ. ਪੀ.) ਵਾਸੀ ਰੁੜਕਾ ਕਲਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਉਸੇ ਕੇਸ ਦੀ ਪੈਰਵੀ ਲਈ ਉਹ ਕੋਰਟ ਕੰਪਲੈਕਸ ਵਿਚ ਆਈ।
ਡਾ. ਰਿਤੂ ਦਾ ਦੋਸ਼ ਹੈ ਕਿ ਜਦੋਂ ਉਹ ਆਪਣੇ ਵਕੀਲ ਨਾਲ ਗੱਲ ਕਰਨ ਉਸਦੇ ਚੈਂਬਰ ਵਿਚ ਗਈ ਤਾਂ ਉਸਦਾ ਪਤੀ ਆਦਿੱਤਿਆ ਸ਼ਰਮਾ ਵੀ ਆ ਗਿਆ, ਜਿਸ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਕੱਪੜੇ ਪਾੜਨ ਦੀ ਵੀ ਕੋਸ਼ਿਸ਼ ਕੀਤੀ। ਦੋਸ਼ ਹੈ ਕਿ ਆਦਿੱਤਿਆ ਸ਼ਰਮਾ ਨੇ ਡਾ. ਰਿਤੂ ਨੂੰ ਗੁਰਾਇਆ ਵਿਚ ਕੀਤੇ ਕੇਸ ਨੂੰ ਵਾਪਸ ਕਰਨ ਲਈ ਧਮਕੀਆਂ ਵੀ ਦਿੱਤੀਆਂ। ਹਾਲਾਂਕਿ ਇਸ ਮਾਮਲੇ ਦੀ ਸ਼ਿਕਾਇਤ ਦੀ ਜਾਂਚ ਪੈਂਡਿੰਗ ਚੱਲ ਰਹੀ ਸੀ ਪਰ ਸੀ. ਪੀ. ਨੌਨਿਹਾਲ ਸਿੰਘ ਨੂੰ ਪੀੜਤਾ ਨੇ ਇਨਸਾਫ ਦੀ ਗੁਹਾਰ ਲਗਾਈ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਪੂਰੀ ਕਰਨ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਵਿਚ ਆਦਿੱਤਿਆ ਸ਼ਰਮਾ ਖ਼ਿਲਾਫ਼ ਧਾਰਾ 195-ਏ, 323, 341, 354, 447, 448, 451 ਅਧੀਨ ਕੇਸ ਦਰਜ ਕਰ ਲਿਆ। ਆਦਿੱਤਿਆ ਸ਼ਰਮਾ ਖ਼ੁਦ ਵੀ ਪੰਜਾਬ ਪੁਲਸ ਵਿਚ ਸਬ-ਇੰਸਪੈਕਟਰ ਸੀ ਪਰ ਹੁਣ ਉਹ ਪੁਲਸ ਡਿਪਾਰਟਮੈਂਟ ਵਿਚ ਨਹੀਂ ਹੈ।
ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਵੇਗੀ ਪੰਜਾਬ ਵਜ਼ਾਰਤ ਦੀ ਮੀਟਿੰਗ, ਲਏ ਜਾ ਸਕਦੇ ਨੇ ਕਈ ਅਹਿਮ ਫ਼ੈਸਲੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਪੁਲਸ ’ਚ ਵੱਡਾ ਫੇਰਬਦਲ, 72 IPS ਤੇ PPS ਅਧਿਕਾਰੀਆਂ ਦੇ ਤਬਾਦਲੇ
NEXT STORY