ਲੁਧਿਆਣਾ (ਰਾਜ): ਮਹਾਨਗਰ ਵਿਚ ਦਾਜ ਦੇ ਲਾਲਚ ਅਤੇ ਘਰੇਲੂ ਕਲੇਸ਼ ਦਾ ਇਕ ਖੌਫਨਾਕ ਮੰਜ਼ਰ ਸਾਹਮਣੇ ਆਇਆ ਹੈ, ਜਿੱਥੇ ਇਕ ਵਿਆਹੁਤਾ ਨੂੰ ਉਸ ਦੇ ਪਤੀ ਨੇ ਇਸ ਕਦਰ ਤਸ਼ੱਦਦ ਕੀਤਾ ਕਿ ਉਸ ਨੇ ਮੌਤ ਨੂੰ ਗਲੇ ਲਗਾਉਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਥਾਣਾ ਸਦਰ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਦੀ ਭਰਜਾਈ ਖੁਸ਼ੀ ਅਰੋੜਾ ਨੇ ਦੱਸਿਆ ਕਿ ਉਸ ਦੀ ਨਣਾਨ ਮੀਨਾਕਸ਼ੀ ਨਰੂਲਾ ਦਾ ਵਿਆਹ ਖੇਮ ਚੰਦ ਨਾਲ ਹੋਇਆ ਸੀ। ਮੁਲਜ਼ਮ ਖੇਮ ਚੰਦ ਲਗਾਤਾਰ ਮੀਨਾਕਸ਼ੀ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰ ਰਿਹਾ ਸੀ।
ਜ਼ੁਲਮ ਦੀ ਇੰਤਹਾ ਉਸ ਵੇਲੇ ਹੋ ਗਈ ਜਦੋਂ ਬੀਤੀ 4 ਮਾਰਚ ਨੂੰ ਮੁਲਜ਼ਮ ਨੇ ਮੀਨਾਕਸ਼ੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਘਰ ਦੇ ਅੰਦਰ ਹੀ ਬੰਦ ਕਰਕੇ ਬਾਹਰੋਂ ਤਾਲਾ ਲਗਾ ਕੇ ਚਲਾ ਗਿਆ। ਡਰ ਨਾਲ ਘਬਰਾਈ ਮੀਨਾਕਸ਼ੀ ਨੇ ਤੀਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ। ਉਸ ਦੀ ਹਾਲਤ ਹਸਪਤਾਲ ਵਿਚ ਚਿੰਤਾਜਨਕ ਬਣੀ ਹੋਈ ਹੈ। ਪੁਲਸ ਨੇ ਮੁਲਜ਼ਮ ਪਤੀ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਹਜ਼ੂਰ ਸਾਹਿਬ ਮੱਥਾ ਟੇਕਣ ਗਿਆ ਸੀ ਟੱਬਰ, ਮਗਰੋਂ ਨਕਦੀ ਤੇ ਚਾਂਦੀ ਦੇ ਨਾਲ-ਨਾਲ ਟੂਟੀਆਂ ਤਕ ਪੁੱਟ ਕੇ ਲੈ ਗਏ ਚੋਰ
NEXT STORY