ਜਲੰਧਰ ( ਚੋਪੜਾ)— ਕਾਨੂੰਨੀ ਗੁੰਝਲਾਂ 'ਚ ਫਸੇ ਇੰਪਰੂਵਮੈਂਟ ਟਰੱਸਟ ਨਾਲ ਸਬੰਧਤ ਮਾਮਲਿਆਂ ਨੂੰ ਲੈ ਕੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਅਰੈਸਟ ਵਾਰੰਟ ਨਿਕਲਣੇ ਆਮ ਗੱਲ ਹੋ ਗਈ ਹੈ ਪਰ ਹੁਣ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਸਿਰਫ 13696 ਰੁਪਏ ਨਾ ਦੇ ਸਕਣ 'ਤੇ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਨੇ ਦਲਜੀਤ ਸਿੰਘ ਆਹਲੂਵਾਲੀਆ ਖਿਲਾਫ ਇਕ ਹੋਰ ਅਰੈਸਟ ਵਾਰੰਟ ਕੱਢਿਆ ਹੈ। ਜ਼ਿਕਰਯੋਗ ਹੈ ਕਿ ਅਜੇ 12 ਜਨਵਰੀ ਨੂੰ ਹੀ 2 ਵੱਖ-ਵੱਖ ਕੇਸਾਂ 'ਚ ਟਰੱਸਟ ਚੇਅਰਮੈਨ ਦੇ ਜਾਰੀ ਹੋਏ ਅਰੈਸਟ ਵਾਰੰਟ ਅਖਬਾਰਾਂ ਦੀਆਂ ਸੁਰਖੀਆਂ ਬਣੇ ਸਨ।
ਇਹ ਮਾਮਲਾ ਬੀਬੀ ਭਾਨੀ ਕੰਪਲੈਕਸ 'ਚ ਦਿਵਿਆਂਗ ਕੈਟਾਗਿਰੀ ਸੁਸ਼ੀਲ ਕੁਮਾਰ ਨੂੰ ਅਲਾਟ ਹੋਏ ਫਲੈਟ ਨੰਬਰ 73 ਸੈਕਿੰਡ ਫਲੋਰ ਨਾਲ ਸਬੰਧਤ ਹੈ, ਜਿਸ ਵਿਚ ਸਹੂਲਤਾਂ ਅਤੇ ਕਬਜ਼ਾ ਨਾ ਮਿਲਣ 'ਤੇ ਸੁਸ਼ੀਲ ਨੇ ਡਿਸਟ੍ਰਿਕਟ ਕੰਜ਼ਿਊਮਰ ਫੋਰਮ 'ਚ 8 ਸਤੰਬਰ 2015 ਨੂੰ ਕੇਸ ਦਾਇਰ ਕੀਤਾ ਸੀ। ਫੋਰਮ ਨੇ 24 ਮਈ 2016 ਨੂੰ ਅਲਾਟੀ ਦੇ ਪੱਖ ਵਿਚ ਫੈਸਲਾ ਸੁਣਾਉਂਦਿਆਂ ਟਰੱਸਟ ਨੂੰ ਸੁਸ਼ੀਲ ਵੱਲੋਂ ਜਮ੍ਹਾ ਕਰਵਾਈ ਪ੍ਰਿੰਸੀਪਲ ਅਮਾਊਂਟ 'ਤੇ ਬਣਦਾ 9 ਫੀਸਦੀ ਵਿਆਜ਼, 3 ਹਜ਼ਾਰ ਰੁਪਏ ਕਾਨੂੰਨੀ ਖਰਚ ਸਣੇ ਇਕ ਮਹੀਨੇ ਦੇ ਅੰਦਰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਫਲੈਟ ਦਾ ਕਬਜ਼ਾ ਦੇਣ ਨੂੰ ਕਿਹਾ ਸੀ।
ਟਰੱਸਟ ਨੇ ਅਲਾਟੀ ਨੂੰ 3 ਜਨਵਰੀ 2017 ਨੂੰ ਬਣਦਾ 206328 ਦਾ ਵਿਆਜ਼ ਦੇ ਦਿੱਤਾ ਪਰ 2 ਸਾਲ ਤੱਕ ਫਲੈਟ ਦਾ ਕਬਜ਼ਾ ਨਹੀਂ ਦਿੱਤਾ, ਜਿਸ 'ਤੇ ਅਲਾਟੀ ਨੇ 7 ਫਰਵਰੀ 2018 ਨੂੰ ਇਸ ਕੇਸ ਿਵਚ ਐਗਜ਼ੀਕਿਊਸ਼ਨ ਦਾਇਰ ਕੀਤੀ।
ਇਸ ਕੇਸ 'ਚ ਫੋਰਮ ਨੇ ਟਰੱਸਟ ਨੂੰ ਇਕ ਵਾਰ ਫਿਰ ਬਣਦੇ ਹੋਰ 9 ਫੀਸਦੀ ਵਿਆਜ਼ ਦੇ ਨਾਲ ਕਬਜ਼ਾ ਦੇਣ ਦੇ ਹੁਕਮ ਦਿੱਤੇ। ਇਸ ਕੇਸ 'ਚ ਟਰੱਸਟ ਨੂੰ ਵਾਰ-ਵਾਰ ਨੋਟਿਸ ਜਾਰੀ ਹੋਏ ਅਤੇ ਟਰੱਸਟ ਚੇਅਰਮੈਨ ਦੇ 6 ਗੈਰ-ਜ਼ਮਾਨਤੀ ਵਾਰੰਟ ਵੀ ਕੱਢੇ। ਆਖਿਰ ਟਰੱਸਟ ਚੇਅਰਮੈਨ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਅਧਿਕਾਰੀਆਂ ਨੇ ਦਿਵਿਆਂਗ ਸੁਸ਼ੀਲ ਨੂੰ ਉਸ ਦੇ ਘਰ ਜਾ ਕੇ ਪੈਂਡਿੰਗ ਪੀਰੀਅਡ ਦਾ 129129 ਰੁਪਏ ਦਾ ਚੈੱਕ ਅਤੇ ਫਲੈਟ ਦਾ ਕਬਜ਼ਾ ਦੇ ਦਿੱਤਾ ਕਿਉਂਕਿ ਪਹਿਲੇ ਹੁਕਮ ਤੋਂ ਬਾਅਦ ਅਲਾਟੀ ਨੂੰ 79 ਮਹੀਨਿਆਂ, 16 ਦਿਨਾਂ ਮੁਤਾਬਕ ਬਣਦੇ ਵਿਆਜ ਵਿਚ 13696 ਰੁਪਏ ਘੱਟ ਦਿੱਤੇ ਗਏ ਸਨ, ਜਿਸ 'ਤੇ ਫੋਰਮ ਨੇ ਟਰੱਸਟ ਨੂੰ ਬਕਾਇਆ ਵਿਆਜ਼ ਦ ੀ ਬਣਦੀ ਰਕਮ 8 ਜਨਵਰੀ 2020 ਤੱਕ ਜਮ੍ਹਾ ਕਰਵਾਉਣ ਦਾ ਨੋਟਿਸ ਜਾਰੀ ਕੀਤਾ ਸੀ ਪਰ ਟਰੱਸਟ ਫੋਰਮ ਦੇ ਹੁਕਮਾਂ ਮੁਤਾਬਕ ਵਿਆਜ਼ ਜਮ੍ਹਾ ਨਹੀਂ ਕਰਵਾ ਸਕਿਆ, ਜਿਸ 'ਤੇ ਫੋਰਮ ਨੇ ਸਖਤ ਰੁਖ ਅਪਣਾਉਂਦਿਆਂ ਸਿਰਫ 13696 ਰੁਪਏ ਨਾ ਦੇਣ 'ਤੇ ਟਰੱਸਟ ਚੇਅਰਮੈਨ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਹੁਣ ਚੇਅਰਮੈਨ ਨੂੰ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਅਗਲੀ ਸੁਣਵਾਈ 11 ਫਰਵਰੀ ਤੋਂ ਪਹਿਲਾਂ ਬਣਦਾ ਬਕਾਇਆ ਜਮ੍ਹਾ ਕਰਵਾਉਣਾ ਹੋਵੇਗਾ।
ਆਦਮਪੁਰ ਏਅਰਪੋਰਟ 'ਤੇ ਲੈਂਡ ਨਹੀਂ ਕਰ ਸਕੀ ਸਪਾਈਸ ਜੈੱਟ ਦੀ ਫਲਾਈਟ, ਦਿੱਲੀ ਵਾਪਸ ਪਰਤੀ
NEXT STORY