ਦਸੂਹਾ (ਝਾਵਰ, ਨਾਗਲਾ)- ਪੰਜਾਬ ਵਿਚ ਚੋਣਾਂ ਦਰਮਿਆਨ ਦਸੂਹਾ ਪੁਲਸ ਨੇ ਨਾਜਾਇਜ਼ ਸ਼ਰਾਬ ਦੀਆਂ 47 ਬੋਤਲਾਂ ਫੜੀਆਂ ਹਨ। ਇਹ ਸ਼ਰਾਬ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਸਬੰਧੀ ਇਲੈਕਸ਼ਨ ਦੌਰਾਨ ਲੋਕਾਂ ਨੂੰ ਸ਼ਰਾਬ ਵੰਡੀ ਜਾਣੀ ਸੀ। ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਸੰਦੀਪ ਮਲਿਕ ਦੇ ਸਖ਼ਤ ਦਿਸ਼ਾਂ-ਨਿਰਦੇਸ਼ ਅਨੁਸਾਰ ਦਸੂਹਾ ਪੁਲਸ ਵੱਲੋਂ ਵੱਡੇ ਪੱਧਰ 'ਤੇ ਰਾਤ ਸਮੇਂ ਵੀ ਨਾਕੇਬੰਦੀ ਕੀਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸੂਬਾ ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਪੁਲਸ ਇਸ ਸੰਬੰਧੀ ਗਸ਼ਤ ਕਰ ਰਹੀ ਸੀ ਕਿ ਉਨਾਂ ਨੂੰ ਜਾਣਕਾਰੀ ਮਿਲੀ ਕਿ ਪਿੰਡ ਵਧਾਈਆ ਵਿਖੇ ਇੱਕ ਸਵਿੱਫਟ ਕਾਰ ਪੀ. ਬੀ. 06az0208 ਵਿੱਚ ਕੁਝ ਵਿਅਕਤੀ ਸ਼ਰਾਬ ਵੰਡਣ ਲਈ ਵਧਾਈਆਂ ਪਿੰਡ ਵਿੱਚ ਲਿਆਏ ਹਨ ਜਦਕਿ ਇਸ ਦੌਰਾਨ ਕੁਝ ਲੋਕ ਉਥੇ ਇਕੱਠੇ ਵੀ ਹੋ ਗਏ।
ਇਹ ਵੀ ਪੜ੍ਹੋ: ਵੋਟਾਂ ਵਿਚਾਲੇ ਜਲੰਧਰ ਸ਼ਹਿਰ ਵਿਚ ਵੱਡਾ ਧਮਾਕਾ, ਇਕ ਦੀ ਮੌਤ
ਇਸ ਦੌਰਾਨ ਸੂਚਨਾ ਦੇ ਆਧਾਰ 'ਤੇ ਪੁਲਸ ਦੇ ਮੁਲਾਜ਼ਮ ਏ. ਐੱਸ. ਆਈ. ਮਹਿੰਦਰ ਸਿੰਘ, ਪਰਮਜੀਤ ਸਿੰਘ ਸੀਟੀ ਨੀਰਜ ਬੜਿਆਲ ਵੀ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਇਸ ਮੌਕੇ 'ਤੇ ਜੋ ਵਧਾਈਆਂ ਪਿੰਡ ਵਿੱਚ ਲੋਕ ਖੜ੍ਹੇ ਸਨ, ਉਨ੍ਹਾਂ ਵਿੱਚ ਸੁਖਦੇਵ ਸਿੰਘ ਪੁੱਤਰ ਪੰਜਾਬ ਸਿੰਘ ਬਲਜੀਤ ਸਿੰਘ ਪੁੱਤਰ ਮੱਖਣ ਸਿੰਘ ਨਿਵਾਸੀ ਵਧਾਈਆ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਗੱਡੀ ਨੂੰ ਕੇਵਲ ਸਿੰਘ ਪੁੱਤਰ ਜਨਕ ਸਿੰਘ ਅਤੇ ਜੋਗਿੰਦਰ ਸਿੰਘ ਪੁੱਤਰ ਪੰਜਾਬ ਸਿੰਘ ਚਲਾ ਰਹੇ ਸਨ ਅਤੇ ਉਹ ਹੁਣ ਲੋਕਾਂ ਨੂੰ ਵੇਖ ਕੇ ਗੱਡੀ ਛੱਡ ਕੇ ਭੱਜ ਗਏ ਹਨ।
ਇਹ ਵੀ ਪੜ੍ਹੋ: ਦਸੂਹਾ ਵਿਖੇ ਘੋੜੀ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ, ਬੂਥ 'ਤੇ ਹੋਇਆ ਸੁਆਗਤ
ਪੁਲਸ ਨੇ ਇਸ ਗੱਡੀ ਨੂੰ ਇਸ ਮੌਕੇ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਸ ਪਾਰਟੀ ਨੇ ਇਸ ਮੌਕੇ 'ਤੇ ਇਸ ਗੱਡੀ ਵਿੱਚੋਂ 47 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਹੋਰ ਜਾਣਕਾਰੀ ਦਿੰਦੇ ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਮਹਿੰਦਰ ਸਿੰਘ ਏ. ਐੱਸ. ਆਈ. ਪਰਮਜੀਤ ਸਿੰਘ ਦੱਸਿਆ ਕਿ ਵੱਖ-ਵੱਖ ਸੀਟਾਂ ਵਿੱਚੋਂ ਇਹ 47 ਬੋਤਲਾਂ ਬਰਾਮਦ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਇਸ ਸਵਿੱਫਟ ਗੱਡੀ ਅਤੇ ਸ਼ਰਾਬ ਨੂੰ ਆਪਣੇ ਕਬਜ਼ੇ ਲੈ ਲਿਆ ਗਿਆ ਹੈ। ਹੁਣ ਇਹ ਵੀ ਦੱਸਿਆ ਕਿ ਇਸ ਗੱਡੀ ਵਿੱਚ ਜੋ ਵਿਅਕਤੀ ਬੈਠੇ ਸਨ, ਅੱਧੇ ਵਿਅਕਤੀ ਗੱਡੀ ਛੱਡ ਕੇ ਭੱਜ ਗਏ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਦਕਿ ਉਨ੍ਹਾਂ ਵਿਰੁੱਧ ਆਪਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਜੰਗ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਵੋਟਾਂ ਪਾਉਣ ਦਾ ਕੰਮ ਜਾਰੀ, 9 ਚੋਣ ਚਿੰਨ੍ਹਾਂ ’ਚ ਸਿਮਟੀ ਸਿਆਸੀ ਜੰਗ
ਨੌਜਵਾਨ ਪੀੜ੍ਹੀ ਨੂੰ ਬੱਚਾ ਜੰਮਣ 'ਚ ਕਿਉਂ ਆ ਰਹੀ ਦਿੱਕਤ! ਵਿਆਹ ਤੋਂ ਪਹਿਲਾਂ ਮੁੰਡੇ-ਕੁੜੀਆਂ ਜ਼ਰੂਰ ਕਰਾਉਣ ਇਹ 3 ਟੈਸਟ
NEXT STORY