ਜਲੰਧਰ (ਚੋਪੜਾ)–ਪੀ. ਐੱਸ. ਐੱਮ. ਐੱਸ. ਯੂ. ਦੇ ਸੱਦੇ ’ਤੇ ਪਿਛਲੀ 8 ਨਵੰਬਰ ਤੋਂ ਕਲਮਛੋੜ ਹੜਤਾਲ ’ਤੇ ਚੱਲ ਰਹੇ ਡੀ. ਸੀ. ਆਫਿਸ ਇੰਪਲਾਈਜ਼ ਯੂਨੀਅਨ ਅਤੇ ਹੋਰ ਵਿਭਾਗੀ ਕਰਮਚਾਰੀਆਂ ਅਤੇ ਪੰਜਾਬ ਸਰਕਾਰ ਦਰਮਿਆਨ ਚੱਲ ਰਹੀ ਖਿੱਚੋਤਾਣ ਦੌਰਾਨ ਆਮ ਜਨਤਾ ਪਿਸ ਰਹੀ ਹੈ, ਉਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਂ-ਪੱਖੀ ਰਵੱਈਏ ਕਾਰਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਬੈਸਾਖੀਆਂ ਦੇ ਸਹਾਰੇ ਚੱਲਣ ਵਰਗੇ ਹਾਲਾਤ ਬਣ ਗਏ ਹਨ।
ਪਿਛਲੇ ਸਾਲਾਂ ਦੌਰਾਨ ਜਿਨ੍ਹਾਂ ਕੁਰਸੀਆਂ ਨੂੰ ਪਾਉਣ ਦੀ ਲਾਲਸਾ ਨੂੰ ਲੈ ਕੇ ਅਧਿਕਾਰੀ ਮੁੱਖ ਮੰਤਰੀ ਦਰਬਾਰ ਤਕ ਅਪ੍ਰੋਚ ਲਗਾਉਂਦੇ ਨਹੀਂ ਥੱਕਦੇ ਸਨ, ਅੱਜ ਹਾਲਾਤ ਅਜਿਹੇ ਬਣ ਗਏ ਹਨ ਕਿ ਕਈ ਸੀਟਾਂ ’ਤੇ ਕੋਈ ਅਧਿਕਾਰੀ ਲੱਗਣ ਨੂੰ ਤਿਆਰ ਨਹੀਂ ਹੈ। ਇੰਨਾ ਹੀ ਨਹੀਂ, ਰਹੀ ਕਸਰ ਲਗਾਤਾਰ ਪੰਜਾਬ ਸਰਕਾਰ ਪੂਰੀ ਕਰ ਰਹੀ ਹੈ। ਆਏ ਦਿਨ ਚੰਡੀਗੜ੍ਹ ਤੋਂ ਅਧਿਕਾਰੀਆਂ ਦੀ ਟਰਾਂਸਫਰ ਲਿਸਟ ਜਾਰੀ ਹੋ ਰਹੀ ਹੈ ਅਤੇ ਇਨ੍ਹਾਂ ਹੀ ਹੁਕਮਾਂ ਵਿਚ ਜ਼ਿਲ੍ਹੇ ਦੇ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ ਪਰ ਸਰਕਾਰ ਟਰਾਂਸਫਰ ਹੋਏ ਅਧਿਕਾਰੀਆਂ ਦੇ ਸਥਾਨ ’ਤੇ ਕਿਸੇ ਹੋਰ ਅਧਿਕਾਰੀ ਨੂੰ ਨਿਯੁਕਤ ਨਹੀਂ ਕਰ ਪਾ ਰਹੀ ਜਾਂ ਕਿਸੇ ਇਕ ਅੱਧੇ ਵਿਭਾਗ ਵਿਚ ਅਧਿਕਾਰੀ ਨੂੰ ਐਡੀਸ਼ਨਲ ਚਾਰਜ ਦਿੱਤਾ ਜਾਂਦਾ ਹੈ ਪਰ ਅਜਿਹੇ ਹਾਲਾਤ ਦਾ ਬੁਰਾ ਪ੍ਰਭਾਵ ਡੀ. ਸੀ. ਆਫਿਸ ਨਾਲ ਸਬੰਧਤ ਵਿਭਾਗਾਂ ’ਤੇ ਪੈ ਰਿਹਾ ਹੈ।
ਇਹ ਵੀ ਪੜ੍ਹੋ : ਸੰਸਦ ਦੀ ਸੁਰੱਖਿਆ 'ਚ ਹੋਈ ਕੁਤਾਹੀ ਦੇ ਮਾਮਲੇ 'ਚ MP ਗੁਰਜੀਤ ਔਜਲਾ ਦਾ ਵੱਡਾ ਬਿਆਨ
ਪਿਛਲੇ ਦਿਨਾਂ ਵਿਚ ਵੀ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ ਐਡੀਸ਼ਨਲ ਡਿਪਟੀ ਕਮਿਸ਼ਨਰ (ਰੂਰਲ ਡਿਵੈੱਲਪਮੈਂਟ), ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ), ਮੁੱਖ ਮੰਤਰੀ ਫੀਲਡ ਆਫਿਸਰ, ਐਡੀਸ਼ਨਲ ਅਸਿਸਟੈਂਟ ਕਮਿਸ਼ਨਰ ਦਾ ਤਬਾਦਲਾ ਕਰ ਦਿੱਤਾ ਹੈ, ਹਾਲਾਂਕਿ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਮੇਜਰ ਅਮਿਤ ਮਹਾਜਨ ਨੂੰ ਸੈਕਰੇਟਰੀ, ਰਿਜਨਲ ਟਰਾਂਸਪੋਰਟ ਅਥਾਰਟੀ ਨਿਯੁਕਤ ਕਰ ਕੇ ਏ. ਡੀ. ਸੀ. (ਜਨਰਲ) ਦਾ ਕੰਮਕਾਜ ਐਡੀਸ਼ਨਲ ਤੌਰ ’ਤੇ ਸੌਂਪਿਆ ਹੈ ਪਰ ਹੋਰ ਅਹੁਦਿਆਂ ’ਤੇ ਟਰਾਂਸਫਰ ਕੀਤੇ ਅਧਿਕਾਰੀਆਂ ਦੇ ਬਦਲੇ ਕਿਸੇ ਹੋਰ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ, ਜਿਸ ਕਾਰਨ ਉਕਤ ਵਿਭਾਗ ਅਧਿਕਾਰੀ ਤੋਂ ਸੱਖਣੇ ਹੋ ਕੇ ਰਹਿ ਗਏ ਹਨ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਇਨ੍ਹਾਂ ਖਾਲੀ ਵਿਭਾਗਾਂ ਦੇ ਕੰਮਕਾਜ ਨੂੰ ਚਲਾਉਣ ਲਈ ਬੁੱਧਵਾਰ ਕਈ ਅਧਿਕਾਰੀਆਂ ਨੂੰ ਐਡੀਸ਼ਨਲ ਚਾਰਜ ਸੌਂਪੇ ਹਨ। ਉਨ੍ਹਾਂ ਵੱਲੋਂ ਜਾਰੀ ਹੁਕਮਾਂ ਵਿਚ ਐਡੀਸ਼ਨਲ ਡਿਪਟੀ ਕਮਿਸ਼ਨਰ (ਰੂਰਲ ਡਿਵੈੱਲਪਮੈਂਟ) ਵਰਿੰਦਰਪਾਲ ਸਿੰਘ ਬਾਜਵਾ ਦੇ ਤਬਾਦਲੇ ਕਾਰਨ ਖਾਲੀ ਅਹੁਦੇ ਦਾ ਐਡੀਸ਼ਨਲ ਚਾਰਜ ਐਡੀਸ਼ਨਲ ਡਿਪਟੀ ਕਮਿਸ਼ਨਰ (ਅਰਬਨ ਡਿਵੈੱਲਪਮੈਂਟ) ਜਸਬੀਰ ਸਿੰਘ ਨੂੰ ਦਿੱਤਾ ਹੈ, ਜਦਕਿ ਗੁਰਸਿਮਰਨਜੀਤ ਕੌਰ ਮੁੱਖ ਮੰਤਰੀ ਫੀਲਡ ਆਫਿਸਰ ਅਤੇ ਸਹਾਇਕ ਕਮਿਸ਼ਨਰ (ਜਨਰਲ) ਦੇ ਖਾਲੀ ਅਹੁਦੇ ਦਾ ਐਡੀਸ਼ਨਲ ਚਾਰਜ ਸਬ-ਡਿਵੀਜ਼ਨਲ ਮੈਜਿਸਟਰੇਟ ਜਲੰਧਰ-1 ਡਾ. ਜੈਇੰਦਰ ਸਿੰਘ ਨੂੰ ਸੌਂਪਿਆ ਹੈ।
ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਹੀ ਪਿਛਲੇ ਲਗਭਗ 2 ਮਹੀਨਿਆਂ ਤੋਂ ਜ਼ਿਲਾ ਤਹਿਸੀਲਦਾਰ-2 ਦਾ ਅਹੁਦਾ ਵੀ ਖਾਲੀ ਚੱਲ ਰਿਹਾ ਹੈ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਬ-ਰਜਿਸਟਰਾਰ-2 ਜਸਕਰਨਜੀਤ ਸਿੰਘ ਨੂੰ ਤਹਿਸੀਲਦਾਰ-2 ਦਾ ਐਡੀਸ਼ਨਲ ਚਾਰਜ ਸੌਂਪ ਕੇ ਕਿਸੇ ਤਰ੍ਹਾਂ ਵਿਭਾਗੀ ਕੰਮਕਾਜ ਚਲਾਇਆ ਜਾ ਰਿਹਾ ਹੈ। ਹੁਣ ਸਥਿਤੀ ਇਹ ਹੈ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਆਪਣੇ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ਦਾ ਕੰਮਕਾਜ ਵੀ ਸੌਂਪਿਆ ਗਿਆ ਹੈ, ਉਨ੍ਹਾਂ ਅਧਿਕਾਰੀਆਂ ’ਤੇ ਤਾਂ ਪਹਿਲਾਂ ਹੀ ਆਪਣੇ ਵਿਭਾਗ ਦੇ ਕੰਮਾਂ ਦਾ ਦਬਾਅ ਬਣਿਆ ਰਹਿੰਦਾ ਹੈ। ਅਜਿਹੇ ਵਿਚ ਉਹ ਹੋਰ ਵਿਭਾਗ ਦੇ ਕੰਮਕਾਜ ਨੂੰ ਕਿੰਨਾ ਸਮਾਂ ਦੇ ਸਕਣਗੇ।ਪਰ ਜੋ ਵੀ ਹੋਵੇ, ਜ਼ਿਲੇ ਦੀ ਕਮਾਨ ਸੰਭਾਲਣ ਵਾਲੇ ਡਿਪਟੀ ਕਮਿਸ਼ਨਰ ਆਫਿਸ ਵਿਚ ਹੀ ਜੇਕਰ 5-5 ਮਹੱਤਵਪੂਰਨ ਅਤੇ ਉੱਚ ਅਧਿਕਾਰੀਆਂ ਦੇ ਅਹੁਦੇ ਖਾਲੀ ਰਹਿਣਗੇ ਅਤੇ ਉਨ੍ਹਾਂ ’ਤੇ ਹੋਰ ਅਧਿਕਾਰੀਆਂ ਨੂੰ ਟਾਈਮ ਪਾਸ ਲਈ ਐਡੀਸ਼ਨਲ ਚਾਰਜ ਸੌਂਪ ਕੇ ਕੰਮ ਚਲਾਇਆ ਜਾਵੇਗਾ ਤਾਂ ਇਹ ਕਹਿਣਾ ਉਚਿਤ ਹੋਵੇਗਾ ਕਿ ਜਲੰਧਰ ਪ੍ਰਸ਼ਾਸਨ ਹੁਣ ਬੈਸਾਖੀਆਂ ਦੇ ਸਹਾਰੇ ਚੱਲਣ ਲਈ ਮਜਬੂਰ ਹੋ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: 24 ਘੰਟਿਆਂ ਤੋਂ ਲਾਪਤਾ ਕੁੜੀ ਦੀ ਸੜੀ ਹੋਈ ਮਿਲੀ ਲਾਸ਼, ਦਹਿਲੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
‘ਫੂਡ ਸੇਫਟੀ ਆਨ ਵ੍ਹੀਲਜ਼’ ਨੂੰ ਸਿਹਤ ਮੰਤਰੀ ਨੇ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ
NEXT STORY