ਜੈਪੁਰ- ਜੈਪੁਰ 'ਚ 40 ਸਾਲਾ ਇਕ ਕਾਰੋਬਾਰੀ ਦੀ ਲਾਸ਼ ਸੋਮਵਾਰ ਸਵੇਰੇ ਸੜਕ ਕਿਨਾਰੇ ਖੜ੍ਹੀ ਇਕ ਕਾਰ ਦੀ ਡਿੱਗੀ 'ਚੋਂ ਮਿਲੀ। ਕਾਰੋਬਾਰੀ 2 ਦਿਨਾਂ ਤੋਂ ਲਾਪਤਾ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਹਰੀਸ਼ੰਕਰ ਸ਼ਰਮਾ ਵਜੋਂ ਹੋਈ ਹੈ, ਜੋ ਸ਼ਿਵਦਾਸਪੁਰਾਖੇਤਰ ਦੇ ਵਿਧਾਨੀ ਵਾਸੀ ਸਨ ਅਤੇ ਭਵਨ ਨਿਰਮਾਣ ਸਮੱਗਰੀ ਦਾ ਕਾਰੋਬਾਰ ਕਰਦੇ ਸਨ। ਉਨ੍ਹਾਂ ਦੇ ਪਰਿਵਾਰ ਨੇ ਸ਼ਿਵਦਾਸਪੁਰਾ ਥਾਣੇ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।
ਪੁਲਸ ਨੇ ਦੱਸਿਆ ਕਿ ਹਰੀਸ਼ੰਕਰ ਸ਼ਨੀਵਾਰ ਸਵੇਰੇ ਘਰੋਂ ਨਿਕਲੇ ਸਨ ਅਤੇ ਸ਼ਾਮ 7 ਵਜੇ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਬੰਦ ਹੋ ਗਿਆ ਅਤੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪੁਲਸ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੇ ਘਰੋਂ ਲਗਭਗ 100 ਮੀਟਰ ਦੂਰ ਖੜ੍ਹੀ ਇਕ ਕਾਰ ਦੀ ਡਿੱਗੀ 'ਚੋਂ ਲਾਸ਼ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਨੂੰ ਪਲਾਸਟਿਕ ਸ਼ੀਟ ਅਤੇ ਬੋਰਿਆਂ 'ਚ ਲਪੇਟਿਆ ਗਿਆ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਹਰੀਸ਼ੰਕਰ ਦਾ ਕਤਲ ਉਨ੍ਹਾਂ ਦੇ ਦੋਸਤ ਸੀਤਾਰਾਮ ਖੋਝ ਨੇ ਵਿੱਤੀ ਵਿਵਾਦ ਕਾਰਨ ਕੀਤਾ ਹੈ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਨੂੰ ਖੋਖਲ੍ਹੇ ਦਾਅਵਿਆਂ ਦੀ ਲੋੜ ਨਹੀਂ, ਅਜਿਹੀ ਸਰਕਾਰ ਚਾਹੀਦੀ ਹੈ ਜੋ ਸੱਚੀ ਸ਼ਾਸਨ ਕਰੇ: RP ਸਿੰਘ
NEXT STORY