ਚੱਕੋਵਾਲ/ਸ਼ਾਮ ਚੁਰਾਸੀ (ਝਾਵਰ)- ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਕੌਰ ਦੀ ਅਗਵਾਈ ਹੇਠ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਆਈ ਗਈ। ਇਸ ਮੌਕੇ ਐੱਸ. ਐੱਮ. ਓ. ਡਾ. ਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਜੂਨ 2026 ਨੂੰ ਬਲਾਕ ਪੀ. ਐੱਚ. ਸੀ. ਚੱਕੋਵਾਲ ਦੇ 11663 ਬੱਚਿਆਂ ਨੂੰ ਦਵਾਈ ਪਿਆਈ ਗਈ।
ਇਹ ਵੀ ਪੜ੍ਹੋ: ਮੋਗਾ 'ਚ ਰੂਹ ਕੰਬਾਊ ਘਟਨਾ! ਬੰਦੇ 'ਤੇ ਅਚਾਨਕ ਅਵਾਰਾ ਕੁੱਤਿਆਂ ਦਾ ਹਮਲਾ, ਤੜਫ਼-ਤੜਫ਼ ਕੇ ਨਿਕਲੀ ਜਾਨ
ਸਿਹਤ ਵਿਭਾਗ ਦੇ ਸਾਰੇ ਮੁਲਾਜ਼ਮ ਅਤੇ ਅਧਿਕਾਰੀ ਜਿਨ੍ਹਾਂ ਵਿਚ ਆਸ਼ਾ ਵਰਕਰ, ਆਸ਼ਾ ਫੈਸਿਲੀਟੇਟਰ, ਏ. ਐੱਨ. ਐੱਮ, ਮ.ਪ.ਹ.ਵ. (ਮੇਲ), ਮ.ਪ.ਹ.ਸੁ. ਮੇਲ ਅਤੇ ਫੀਮੇਲ, ਆਂਗਣਵਾੜੀ ਹੈਲਪਰ, ਐੱਲ. ਟੀ, ਫਾਰਮੇਸੀ ਅਫ਼ਸਰ ਆਦਿ ਨੇ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਅੱਜ ਭਾਰਤ ਪੋਲੀਓ ਮੁਕਤ ਹੈ ਅਤੇ ਸਿਹਤ ਵਿਭਾਗ ਨੂੰ ਜੇਕਰ ਇਸੇ ਤਰ੍ਹਾਂ ਲੋਕਾਂ ਦਾ ਸਹਿਯੋਗ ਰਿਹਾ ਤਾਂ ਅੱਗੇ ਤੋਂ ਵੀ ਇਹ ਪੋਲੀਓ ਮੁਕਤ ਹੀ ਰਹੇਗਾ।
ਇਸ ਮੌਕੇ ਹਰਦੀਪ ਸਿੰਘ ਬੀ. ਈ. ਈ. ਨੇ ਕਿਹਾ ਕਿ ਅੱਜ 77 ਬੂਥਾਂ 'ਤੇ ਪੋਲੀਓ ਬੂੰਦਾਂ ਪਿਆਈਆਂ ਗਈਆਂ ਹਨ। ਇਨ੍ਹਾਂ ਬੂਥਾਂ ਨੂੰ ਚੈੱਕ ਕਰਨ ਲਈ 19 ਸੁਪਰਵਾਈਜ਼ਰ ਕੰਮ ਕਰ ਰਹੇ ਹਨ। 29 ਅਤੇ 30 ਜੂਨ ਨੂੰ ਜਿਹੜੇ ਬੱਚੇ ਰਹਿ ਗਏ ਹਨ, ਉਨ੍ਹਾਂ ਨੂੰ ਇਹ ਟੀਮ ਮੈਂਬਰ ਘਰ-ਘਰ ਜਾ ਕੇ ਪੋਲੀਓ ਦੀ ਦਵਾਈ ਪਿਆਉਣਗੇ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ ਵੱਡਾ ਐਕਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਰਿਸਟਾ ਸਾਹਮਣੇ ਹੋਏ ਗੋਲ਼ੀਕਾਂਡ ਨੂੰ ਸੁਲਝਾਉਣ ਲਈ ਪੁਲਸ ਪੱਬਾਂ ਭਾਰ, ਮਿਲੇ ਅਹਿਮ ਸੁਰਾਗ
NEXT STORY