ਜਲੰਧਰ (ਸੁਰਿੰਦਰ)– ਸੋਢਲ ਰੋਡ ਤੋਂ ਇੰਡਸਟਰੀਅਲ ਏਰੀਆ ਵੱਲ ਜਾਂਦਿਆਂ ਸਰਕਾਰੀ ਸਕੂਲ ਦੀਆਂ ਕੁੜੀਆਂ ਨੂੰ ਇਕ ਤਾਂ ਸ਼ਰੇਆਮ ਮੁੰਡੇ ਛੇੜਦੇ ਹਨ ਤਾਂ ਦੂਜਾ ਗੁੰਡਾਗਰਦੀ ਕਰਨ ਤੋਂ ਵੀ ਨਹੀਂ ਡਰਦੇ। ਅਜਿਹਾ ਹੀ ਇਕ ਮਾਮਲਾ ਸ਼ਨੀਵਾਰ ਨੂੰ ਸਾਹਮਣੇ ਆਇਆ, ਜਦੋਂ ਥਾਣਾ ਨੰਬਰ 1 ਨਾਲ ਬਣੀ ਪਾਰਕ ਵਿਚ ਨਾਬਾਲਗ ਮੁੰਡੇ-ਕੁੜੀਆਂ ਗਲਤ ਹਰਕਤ ਕਰ ਰਹੇ ਸਨ। ਪਾਰਕ ਦੇ ਨਾਲ ਹੀ ਦੁਕਾਨ ਸੀ, ਜਿਸ ਵਿਚ ਬੈਠੇ ਨੌਜਵਾਨ ਨੇ ਜਦੋਂ ਮੁੰਡਿਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਵਾਂ ਮੁੰਡਿਆਂ ਨਾਲ ਆਏ ਉਨ੍ਹਾਂ ਦੇ ਸਾਥੀਆਂ ਨੇ ਨੌਜਵਾਨ ’ਤੇ ਹਮਲਾ ਕਰਕੇ ਉਸ ਦਾ ਸਿਰ ਪਾੜ ਦਿੱਤਾ। ਇਹ ਸਭ ਵੇਖ ਕੇ ਨੇੜਲੀ ਟਰਾਂਸਪੋਰਟ ਕੰਪਨੀ ਦੇ ਮਾਲਕਾਂ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਕੁੜੀਆਂ ਨੂੰ ਵੀ ਮੌਕੇ ’ਤੇ ਰੋਕਿਆ। ਮੁੰਡਿਆਂ ਤੇ ਕੁੜੀਆਂ ਦੀ ਇੱਜ਼ਤ ਖਾਤਿਰ ਕਿਸੇ ਨੇ ਥਾਣੇ ਵਿਚ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਮੁੰਡਿਆਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।
ਸੌਰਭ ਨੇ ਦੱਸਿਆ ਕਿ ਅਕਸਰ ਦੁਪਹਿਰ ਸਮੇਂ ਇਸ ਪਾਰਕ ਵਿਚ ਕਿੰਨੇ ਹੀ ਮੁੰਡੇ-ਕੁੜੀਆਂ ਇਸੇ ਤਰ੍ਹਾਂ ਬੈਠੇ ਰਹਿੰਦੇ ਹਨ। ਉਨ੍ਹਾਂ ਦੀਆਂ ਭੈਣਾਂ ਵੀ ਇਧਰੋਂ ਲੰਘਦੀਆਂ ਹਨ, ਜਿਨ੍ਹਾਂ ’ਤੇ ਵੀ ਇਸ ਦਾ ਗਲਤ ਅਸਰ ਪੈਂਦਾ ਹੈ। ਕਈ ਵਾਰ ਪਹਿਲਾਂ ਵੀ ਉਕਤ ਜਗ੍ਹਾ ਤੋਂ ਮੁੰਡਿਆਂ ਨੂੰ ਹਟਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਉਹ ਨਹੀਂ ਹਟੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਅਤੇ ਖੁਦ ਨੂੰ ਕਿਸੇ ਵੱਡੇ ਬਦਮਾਸ਼ ਦਾ ਦੋਸਤ ਵੀ ਦੱਸਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਲੜਕੀਆਂ ਨੂੰ ਤਾਂ ਘਰ ਭੇਜ ਦਿੱਤਾ ਪਰ ਲੜਕਿਆਂ ਦੀ ਛਿੱਤਰ-ਪਰੇਡ ਕੀਤੀ। ਪੁਲਸ ਨੂੰ ਜਾਣਕਾਰੀ ਦਿੱਤੀ ਗਈ ਪਰ ਸਮੇਂ ’ਤੇ ਨਾ ਪਹੁੰਚਣ ਕਾਰਨ ਮੁੰਡਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ’ਤੇ ਸਾਰੀ ਜਾਣਕਾਰੀ ਦਿੱਤੀ ਗਈ ਕਿ ਤੁਹਾਡੇ ਬੇਟੇ ਪਾਰਕ ਵਿਚ ਬੈਠ ਕੇ ਗਲਤ ਹਰਕਤਾਂ ਕਰਦੇ ਹਨ ਅਤੇ ਉਨ੍ਹਾਂ ਲੋਕਾਂ ਨਾਲ ਗੁੰਡਾਗਰਦੀ ਵੀ ਕੀਤੀ।
ਇਹ ਵੀ ਪੜ੍ਹੋ : ਲਤੀਫਪੁਰਾ ’ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਦੂਜੇ ਦਿਨ ਵੀ ਰਹੀ ਜਾਰੀ, ਲੋਕ ਖੁੱਲ੍ਹੇ ਆਸਮਾਨ ਹੇਠ ਰਹਿਣ ਨੂੰ ਮਜਬੂਰ
ਲੋਕਾਂ ਨੇ ਕਿਹਾ ਕਿ ਜਿੰਨੇ ਵੀ ਬੱਚੇ ਇਸ ਪਾਰਕ ’ਚ ਆਉਂਦੇ ਹਨ, ਸਾਰੇ ਨਾਬਾਲਗ ਹਨ, ਸਮਝਾਉਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਵੇਰੇ ਜਦੋਂ ਸਕੂਲ ਲੱਗਦਾ ਹੈ ਅਤੇ ਛੁੱਟੀ ਦੇ ਸਮੇਂ ਸਕੂਲ ਦੇ ਬਾਹਰ ਲੜਕਿਆਂ ਦੀ ਭਾਰੀ ਭੀੜ ਜਮ੍ਹਾ ਰਹਿੰਦੀ ਹੈ। ਬੱਚੀਆਂ ਕਈ ਵਾਰ ਘਬਰਾ ਜਾਂਦੀਆਂ ਹਨ। ਉਕਤ ਇਲਾਕਾ ਥਾਣਾ ਨੰਬਰ 8 ਅਧੀਨ ਆਉਂਦਾ ਹੈ। ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਹ ਬੱਚੀਆਂ ਦੀ ਹਿਫਾਜ਼ਤ ਕਰੇ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਲਗਾਮ ਪਾਉਣ ਲਈ ਸਵੇਰ ਅਤੇ ਦੁਪਹਿਰ ਸਮੇਂ ਨਾਕਾ ਜ਼ਰੂਰ ਲਾਇਆ ਜਾਵੇ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਬਿਆਨ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤਾਂ ਉਹ ਡਰੱਗਜ਼ ਛੱਡ ਦੇਣਗੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
PAP ਦੇ ਗੇਟ ਨੰਬਰ 4 ਦੇ ਸਾਹਮਣੇ ਕਮਾਨੀ ਟੁੱਟਣ ’ਤੇ ਪਲਟਿਆ ਟਰੱਕ, 2 ਘੰਟੇ ਜਾਮ ਰਿਹਾ ਅੰਮ੍ਰਿਤਸਰ ਹਾਈਵੇਅ
NEXT STORY