ਕਰਤਾਰਪੁਰ, (ਸਾਹਨੀ)— ਐਤਵਾਰ ਸਵੇਰੇ 9 ਵਜੇ ਕਰਤਾਰਪੁਰ-ਦਿਆਲਪੁਰ ਜੀ. ਟੀ. ਰੋਡ ਸਰਵਿਸ ਲਾਈਨ 'ਤੇ ਤੇਜ਼ ਰਫਤਾਰ ਪੰਜਾਬ ਰੋਡਵੇਜ਼ ਦੀ ਬੱਸ ਨੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਨਾਲ ਵਿਅਕਤੀ ਦੀ ਮੌਤ ਹੋ ਗਈ।
ਮ੍ਰਿਤਕ ਦੇ ਸਪੁੱਤਰ ਪਤਰਸ ਨੇ ਦੱਸਿਆ ਕਿ ਉਸ ਦਾ ਪਿਤਾ ਡੇਵਿਡ ਪੁੱਤਰ ਸੋਹਨ ਲਾਲ ਵਾਸੀ ਪਿੰਡ ਲੱਖਣ ਕਲਾਂ ਥਾਣਾ ਕਪੂਰਥਲਾ ਸਦਰ ਪਿਛਲੇ ਕਾਫੀ ਸਮੇਂ ਤੋਂ ਮੁਰਗੀਆਂ ਦੇ ਬੱਚੇ ਸਪਲਾਈ ਕਰਨ ਦਾ ਕੰਮ ਕਰਦਾ ਸੀ। ਐਤਵਾਰ ਸਵੇਰੇ ਵੀ ਉਹ ਘਰੋਂ ਮੋਟਰਸਾਈਕਲ 'ਤੇ ਆਪਣੇ ਇਸੇ ਕੰਮ ਗਿਆ ਸੀ ਅਤੇ ਸਵੇਰੇ ਜਦ ਕਰਤਾਰਪੁਰ ਵਲੋਂ ਘਰ ਵਾਪਸ ਆ ਰਿਹਾ ਸੀ ਤਾਂ ਸਰਵਿਸ ਲਾਈਨ 'ਤੇ ਇੱਟਾਂ ਦੇ ਭੱਠੇ ਨੇੜੇ ਕਰਤਾਰਪੁਰ ਵਲੋਂ ਹੀ ਆ ਰਹੀ ਇਕ ਤੇਜ਼ ਰਫਤਾਰ ਪੰਜਾਬ ਰੋਡਵੇਜ਼ ਪਨਬੱਸ ਦੀ ਬੱਸ ਨੇ ਮੋਟਰਸਾਈਕਲ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦਾ ਪਿਤਾ ਡੇਵਿਡ ਸੜਕ 'ਤੇ ਡਿੱਗ ਪਿਆ, ਜਿਸ ਨਾਲ ਬੱਸ ਦੀ ਲਪੇਟ ਵਿਚ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਮੌਕੇ 'ਤੇ ਲੋਕਾਂ ਨੇ 108 ਐਂਬੂਲੈਂਸ ਬੁਲਾਈ ਅਤੇ ਹਸਪਤਾਲ ਵਿਚ ਡਾ. ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਡੇਵਿਡ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮੌਕੇ ਤੋਂ ਬੱਸ ਚਾਲਕ ਫਰਾਰ ਸੀ। ਪੁਲਸ ਨੇ ਬੱਸ ਕਬਜ਼ੇ ਵਿਚ ਲੈ ਲਈ ਅਤੇ ਏ. ਐੱਸ. ਆਈ. ਬੋਧਰਾਜ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।
BLACK SUNDAY : ਪੰਜਾਬ ਵਿਚ ਇਕੋ ਦਿਨ 8 ਬੱਚੀਆਂ ਨਾਲ ਜ਼ਬਰ-ਜਨਾਹ
NEXT STORY