ਜਲੰਧਰ (ਵੈਬ ਡੈਸਕ)- ਪੰਜਾਬ ਵਿਚ 26 ਮਈ ਦਾ ਦਿਨ ਕਾਲਾ ਐਤਵਾਰ ਮੰਨਿਆ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਐਤਵਾਰ ਨੂੰ ਸੂਬੇ ਭਰ ਵਿਚ 7 ਬੱਚਿਆਂ ਨਾਲ ਜਬਰ-ਜ਼ਨਾਹ ਦੇ ਮਾਮਲੇ ਸਾਹਮਣੇ ਆਏ ਹਨ। ਸਵੇਰੇ ਸਮੇਂ ਸਭ ਤੋਂ ਪਹਿਲਾਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਧੂਰੀ ਤੋਂ ਸਾਹਮਣੇ ਆਇਆ ਸੀ। ਜਿਥੇ ਇਕ 4 ਸਾਲਾ ਬਾਲੜੀ ਜ਼ਬਰ-ਜ਼ਨਾਹ ਦਾ ਸ਼ਿਕਾਰ ਹੋਈ ਹੈ। ਇਕ ਨਿੱਜੀ ਸਕੂਲ ਦੀ ਇਸ ਵਿਦਿਆਰਥਣ ਨੂੰ ਸਕੂਲ ਵੈਨ ਦੇ ਕੰਡਕਟਰ ਵਲੋਂ ਹੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਜਿਸ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਸਕੂਲ ਵੈਨ ਦੇ ਕੰਡਕਟਰ ਵਲੋਂ 4 ਸਾਲਾ ਬੱਚੀ ਨਾਲ ਜ਼ਬਰ-ਜਨਾਹ (ਪੜ੍ਹੋ ਕੀ ਹੈ ਮਾਮਲਾ)
ਦੂਜਾ ਮਾਮਲਾ : ਦੇਰ ਸ਼ਾਮ ਜਲੰਧਰ ਵਿਚ ਸਾਹਮਣੇ ਆਇਆ ਹੈ। ਜੰਡਿਆਲਾ ਪੁਲਸ ਚੌਕੀ (ਥਾਣਾ ਸਦਰ) ਦੇ ਪਿੰਡ ਸਰਹਾਲੀ ’ਚ 3 ਸਾਲ ਦੀ ਇਕ ਬੱਚੀ ਜਬਰ-ਜ਼ਨਾਹ ਦਾ ਸ਼ਿਕਾਰ ਹੋਈ ਹੈ। ਜਿਸ ਨਾਲ ਉਸਦੇ ਪਿਤਾ ਦੇ ਨਾਲ ਕੰਮ ਕਰਨ ਵਾਲੇ ਹੀ ਇਕ ਮੋਹਿੰਦਰ ਨਾਮੀ 35 ਸਾਲਾ ਵਿਅਕਤੀ ਨੇ ਆਪਣੀ ਹਵਸ ਮਿਟਾਈ। ਘਟਨਾ ਪਿੱਛੋਂ ਮੁਹਿੰਦਰ ਫਰਾਰ ਹੈ ਜਦਕਿ ਪੁਲਸ ਉਸਦੀ ਭਾਲ ਵਿਚ ਲਖਨਊ ਜਾ ਰਹੀ ਹੈ।
ਜਲੰਧਰ ਵਿਚ 3 ਸਾਲਾ ਬੱਚੀ ਬਣੀ ਹਵਸ ਦਾ ਸ਼ਿਕਾਰ (ਪੜ੍ਹੋ ਕੀ ਹੈ ਮਾਮਲਾ)
ਤੀਜਾ ਮਾਮਲਾ : ਜਲੰਧਰ ਦੇ ਬਸਤੀ ਪੀਰਦਾਦ ਰੋਡ ਨੇੜੇ ਵੀ ਇਕ 11 ਸਾਲਾ ਬੱਚੀ ਨਾਲ ਕਿਸੇ ਅਣਪਛਾਤੇ ਨੇ ਜ਼ਬਰ ਜਨਾਹ ਕੀਤਾ। ਪੁਲਸ ਬੱਚੀ ਦੀ ਮਾਂ ਦੇ ਬਿਆਨਾ ਦੇ ਆਧਾਰ ਉਤੇ ਮਾਮਲਾ ਦਰਜ਼ ਕਰ ਦੋਸ਼ੀ ਦੀ ਭਾਲ ਕਰ ਰਹੀ ਹੈ। ਜਦਕਿ ਇਹ ਸਾਰਿਆਂ ਬੱਚੀਆਂ ਅਜੇ ਇਲਾਜ ਅਧਿਨ ਹਨ।
11 ਸਾਲਾ ਬੱਚੀ ਨਾਲ ਜ਼ਬਰ-ਜਨਾਹ (ਪੜ੍ਹੋ ਕੀ ਹੈ ਮਾਮਲਾ)
ਚੌਥਾ ਮਾਮਲਾ : ਖਰੜ ਵਿਚ 19 ਸਾਲਾ ਲੜਕੀ ਨਾਲ ਸਮੂਹਿਕ ਜ਼ਬਰ-ਜਨਾਹ ਹੋਈਆ ਹੈ। ਫਤਿਹਗੜ੍ਹ ਸਾਹਿਬ ਦੀ ਪੁਲਸ ਵਲੋਂ ਇਸ ਸੰਬੰਧੀ 3 ਨੌਜਵਾਨਾਂ ਉਤੇ ਮਾਮਲਾ ਦਰਜ਼ ਕੀਤਾ ਗਿਆ ਹੈ। ਲਡ਼ਕੀ ਨੇ ਪੁਲਸ ਨੂੰ ਦੱਸਿਆ ਕਿ ਇਕ ਲੜਕੇ ਨੇ ਪਹਿਲਾਂ ਉਸਨੂੰ ਕੁਝ ਨਸ਼ੇ ਵਾਲੀ ਚੀਜ਼ ਖਵਾਈ ਤੇ ਫਿਰ ਉਸਦੀ ਅਸ਼ਲੀਲ ਵੀਡੀਓ ਬਣਾ ਲਈ। ਇਸ ਪਿੱਛੋਂ ਉਸਨੂੰ ਵੀਡੀਓ ਵਾਈਰਲ ਕਰਨ ਦੀ ਧਮਕੀ ਦੇ ਕੇ 2 ਹੋਰ ਨੌਜਵਾਨਾਂ ਨੇ ਉਸ ਨਾਲ ਜ਼ਬਰ-ਜਨਾਹ ਕੀਤਾ।
19 ਸਾਲਾ ਲੜਕੀ ਦੀ ਬਣਾਈ ਅਸ਼ੀਲਲ ਵੀਡੀਓ, ਕੀਤਾ ਸਮੂਹਿਕ ਜ਼ਬਰ-ਜਨਾਹ
ਪੰਜਵਾਂ ਮਾਮਲਾ : ਫਿਰੋਜ਼ਪੁਰ ਵਿਚ ਫਰੈਂਡਸ਼ਿਪ ਤੋਂ ਬਾਅਦ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਅਤੇ ਡਰਾ-ਧਮਕਾ ਕੇ ਲਡ਼ਕੀ ਤੋਂ ਸੋਨੇ ਦੇ ਗਹਿਣੇ ਤੇ ਨਕਦੀ ਹਡ਼ੱਪਣ ਦੇ ਦੋਸ਼ ’ਚ ਪੁਲਸ ਨੇ ਇਕ ਨੌਜਵਾਨ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਫਰੈਂਡਸ਼ਿਪ ਕਰ ਬਣਾਇਆ ਹਵਸ ਦਾ ਸ਼ਿਕਾਰ (ਪੜ੍ਹੋ ਕੀ ਹੈ ਮਾਮਲਾ)
ਛੇਵਾਂ ਮਾਮਲਾ : ਹੁਸ਼ਿਆਰਪੁਰ ਦੇ ਟਾਂਡਾ ਉਡ਼ਮੁਡ਼ ਨੇੜੇ ਕੰਧਾਲਾ ਜੱਟਾਂ ਇਲਾਕੇ ਵਿਚ ਵਾਪਰਿਆ, ਜਿਥੇ ਇਕ ਪਿੰਡ ਨਾਲ ਸਬੰਧਤ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਦੋ ਸਾਲ ਵਿਚ ਕਈ ਵਾਰ ਜਬਰ-ਜ਼ਨਾਹ ਕੀਤਾ ਗਿਆ। ਜਿਸ ਖਿਲਾਫ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
2 ਸਾਲ ਤਕ ਕਰਦਾ ਰਿਹਾ ਜ਼ਬਰ-ਜਨਾਹ (ਪੜ੍ਹੋ ਕੀ ਹੈ ਮਾਮਲਾ)
7ਵਾਂ ਮਾਮਲਾ : ਅੰਮ੍ਰਿਤਸਰ ਦੇ ਥਾਣਾ ਅਜਨਾਲਾ ਦੀ ਪੁਲਸ ਵਲੋਂ ਇਕ ਨਾਬਾਲਗ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਨੌਜਵਾਨ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਜਬਰ-ਜ਼ਨਾਹ ਦਾ ਸ਼ਿਕਾਰ ਹੋਣ ਕਾਰਨ ਲੜਕੀ ਗਰਭਵਤੀ ਹੋ ਗਈ ਹੈ। ਲੜਕੀ ਦਾ ਦੋਸ਼ ਹੈ ਕਿ ਮੁਲਜ਼ਮ ਨੇ ਉਸ ਨੂੰ ਵਿਆਹ ਦਾ ਲਾਰਾ ਲਗਾ ਕੇ ਕਈ ਵਾਰ ਨਾਜਾਇਜ਼ ਸੰਬੰਧ ਬਣਾਏ ਹਨ।
ਵਿਆਹ ਦਾ ਝਾਂਸਾ ਦੇ ਕੀਤਾ ਰੇਪ (ਪੜ੍ਹੋ ਕੀ ਹੈ ਮਾਮਲਾ)
8ਵਾਂ ਮਾਮਲਾ : ਹੁਸ਼ਿਆਰਪੁਰ ਵਿਚ ਇਕ ਨਾਬਾਲਗ ਲੜਕੀ ਨੇ ਜਬਰ-ਜ਼ਨਾਹ ਹੋਣ ਸੰਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿਚ ਨਾਬਾਲਗ ਨੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਵਿੱਕੀ ਬਾਵਾ ਨਾਂ ਦੇ ਇਕ ਸ਼ਖਸ ਨੇ ਉਸ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਉਣ ਅਤੇ 7 ਮਹੀਨਿਆਂ ਦੀ ਗਰਭਵਤੀ ਕਰਨ ਬਾਰੇ ਸ਼ਿਕਾਇਤ ਕੀਤੀ ਹੈ।
ਜ਼ਬਰ-ਜਨਾਹ ਕਰ ਨਾਬਾਲਗਾ ਨੂੰ ਕੀਤਾ ਗਰਭਵਤੀ (ਪੜ੍ਹੋ ਕੀ ਹੈ ਮਾਮਲਾ)
ਧੁਰੀ ਕਾਂਡ ਤੋਂ ਬਾਅਦ ਜਲੰਧਰ 'ਚ 3 ਸਾਲਾ ਬੱਚੀ ਨਾਲ ਰੇਪ (ਵੀਡੀਓ)
NEXT STORY