ਸੁਲਤਾਨਪੁਰ ਲੋਧੀ, (ਧੀਰ)— ਕੋਕਾ ਕੋਲਾ ਕੋਲਡ ਡਰਿੰਕ ਕੰਪਨੀ ਦਾ ਭਰਿਆ ਇਕ ਟਰੱਕ ਪਿੰਡ ਸੂਜੋਕਾਲੀਆ ਵਿਖੇ ਦਰੱਖਤ ਨਾਲ ਟਕਰਾਅ ਕੇ ਪਲਟਣ 'ਤੇ 1 ਵਿਅਕਤੀ ਦੀ ਮੌਤ ਤੇ 2 ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਤਲਵੰਡੀ ਚੌਧਰੀਆਂ ਇੰਸ. ਬਲਜੀਤ ਸਿੰਘ ਨੇ ਦੱਸਿਆ ਕਿ ਕੋਕਾ ਕੋਲਾ ਕੰਪਨੀ ਦਾ ਇਕ ਟਰੱਕ ਜਿਸ ਨੂੰ ਡਰਾਈਵਰ ਬਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਢਿੱਲਵਾਂ ਚਲਾ ਰਿਹਾ ਸੀ, ਉਸ ਨਾਲ ਇਕ ਕੰਡਕਟਰ ਸਮੇਤ 3 ਹੋਰ ਵਿਅਕਤੀ ਵੀ ਬੈਠੇ ਸਨ। ਟਰੱਕ ਜਦੋਂ ਪਿੰਡ ਸੂਜੋਕਾਲੀਆ ਨਜ਼ਦੀਕ ਪੁੱਜਾ ਤਾਂ ਅਚਾਨਕ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਵੱਜ ਕੇ ਪਲਟ ਗਿਆ। ਇਸ ਦੌਰਾਨ ਦੂਜੇ ਪਾਸੇ ਖਿੜਕੀ ਕੋਲ ਬੈਠੇ ਕੰਡਕਟਰ ਮਲਕੀਤ ਸਿੰਘ ਪੁੱਤਰ ਪਰਮਜੀਤ ਸਿੰਘ ਦੀ ਟਰੱਕ ਹੇਠਾਂ ਆ ਕੇ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਰੂਪ 'ਚ ਜ਼ਖਮੀ ਬਲਵਿੰਦਰ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਟਿੱਬਾ ਲਿਆਂਦਾ ਗਿਆ, ਜਿਸ ਦੀ ਨਾਜ਼ੁਕ ਹਾਲਤ ਵੇਖ ਕੇ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ। ਟਰੱਕ 'ਚ ਬੈਠੇ ਹੋਰ 2 ਹੈਲਪਰਾਂ ਸੁਰਿੰਦਰ ਸਿੰਘ ਅਤੇ ਰੋਹਿਤ ਨੂੰ ਮੁੱਢਲੀ ਸਹਾਇਤਾ ਦੇ ਕੇ ਭੇਜ ਦਿੱਤਾ ਗਿਆ। ਮ੍ਰਿਤਕ ਮਲਕੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਮੋਰਚਰੀ 'ਚ ਰੱਖਿਆ ਹੈ, ਜਿਸ ਨੂੰ ਪੋਸਟਮਾਰਟਮ ਉਪਰੰਤ 174 ਦੀ ਕਾਰਵਾਈ ਕਰ ਕੇ ਵਾਰਿਸਾਂ ਹਵਾਲੇ ਕਰ ਦਿੱਤਾ ਜਾਵੇਗਾ।
ਅਵਾਰਾ ਪਸ਼ੂ ਕਾਰਨ ਵਾਪਰਿਆ ਹਾਦਸਾ, ਇਕ ਦੀ ਮੌਤ
NEXT STORY