ਕਪੂਰਥਲਾ, (ਮਹਾਜਨ)- ਸਥਾਨਕ ਲਕਸ਼ਮੀ ਨਗਰ ਖੇਤਰ ’ਚ ਆਪਣੀ ਭੈਣ ਦੇ ਘਰ ਇਕ ਸਮਾਗਮ ’ਚ ਆਏ 36 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਲੋਹੀਆਂ, ਜ਼ਿਲਾ ਜਲੰਧਰ ਦਾ ਰਹਿਣ ਵਾਲਾ ਮੁਹੱਲਾ ਲਕਸ਼ਮੀ ਨਗਰ ਵਿਖੇ ਆਪਣੀ ਭੈਣ ਦੇ ਘਰ ਇਕ ਸਮਾਗਮ ਦੌਰਾਨ ਆਇਆ ਸੀ। ਇਸ ਦੌਰਾਨ ਸੋਮਵਾਰ ਤੋਂ ਘਰੋਂ ਗਾਇਬ ਸੀ। ਜਿਸ ਨੂੰ ਲੱਭਣ ਲਈ ਉਸਦੇ ਵਾਰਸਾਂ ਨੇ ਕਾਫੀ ਯਤਨ ਕੀਤੇ ਸਨ ਪਰ ਉਸਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਬੁੱਧਵਾਰ ਦੀ ਦੇਰ ਰਾਤ ਪੁਲਸ ਨੂੰ ਸੂਚਨਾ ਮਿਲੀ ਕਿ ਪਲਵਿੰਦਰ ਸਿੰਘ ਦੀ ਲਾਸ਼ ਆਪਣੇ ਰਿਸ਼ਤੇਦਾਰਾਂ ਦੇ ਘਰ ਦੇ ਉਪਰਲੇ ਬਾਥਰੂਮ ਵਿਚ ਪਈ ਹੈ। ਜਿਸ ’ਤੇ ਜਦੋਂ ਐੱਸ. ਐੱਚ. ਓ. ਸਿਟੀ ਹਰਜਿੰਦਰ ਸਿੰਘ ਪੁਲਸ ਟੀਮ ਨਾਲ ਮੌਕੇ ’ਤੇ ਪੁੱਜੇ ਤੇ ਬਾਥਰੂਮ ਦਾ ਦਰਵਾਜ਼ਾ ਖੋਲ੍ਹ ਕੇ ਜਦੋਂ ਮੌਕੇ ਦਾ ਮੁਆਇਨਾ ਕੀਤਾ ਤਾਂ ਪਲਵਿੰਦਰ ਸਿੰਘ ਬਾਥਰੂਮ ’ਚ ਡਿੱਗਾ ਹੋਇਆ ਮਿਲਿਆ। ਐੱਸ. ਐੱਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮਾਮਲੇ ਦੀ ਜਾਂਚ ਜਾਰੀ ਹੈ।
ਟਾਇਰ ਫਟਣ ਕਾਰਨ ਵਾਪਰੇ ਹਾਦਸੇ 'ਚ ਔਰਤ ਦੀ ਮੌਤ
NEXT STORY