ਨੂਰਪੁਰਬੇਦੀ, (ਭੰਡਾਰੀ)- ਅੱਜ ਸਵੇਰੇ ਨਜ਼ਦੀਕੀ ਪਿੰਡ ਨੌਧੇਮਾਜਰਾ ਵਿਖੇ ਇਕ ਵਿਅਕਤੀ ਦੀ ਸੱਪ ਦੇ ਡੰਗਣ ਕਾਰਣ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ (48) ਪੁੱਤਰ ਜਗਤ ਸਿੰਘ ਵਾਸੀ ਪਿੰਡ ਨੌਧੇਮਾਜਰਾ ਜੋ ਕਿ ਪਿੰਡ ਟਿੱਬਾ ਨੰਗਲ ਸਥਿਤ ਮਹਾਰਾਜ ਬ੍ਰਹਮਸਾਗਰ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਸਕੂਲ/ਕਾਲਜ ਦੀ ਬੱਸ ਚਲਾਉਂਦਾ ਸੀ, ਅੱਜ ਸਵੇਰੇ ਕਰੀਬ 9 ਵਜੇ ਜਦੋਂ ਆਪਣੇ ਖੇਤਾਂ 'ਚ ਸਰ੍ਹੋਂ ਵੱਢ ਰਿਹਾ ਸੀ ਤਾਂ ਅਚਾਨਕ ਉਸਦੇ ਪੈਰ ਦੀ ਅੱਡੀ 'ਤੇ ਕਿਸੇ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ। ਇਸਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਵੱਲੋਂ ਤੁਰੰਤ ਉਸਨੂੰ ਇਲਾਜ ਲਈ ਇਕ ਪ੍ਰਾਈਵੇਟ ਕਲੀਨਿਕ ਵਿਖੇ ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਅਮਰਜੀਤ ਸਿੰਘ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਉਕਤ ਵਿਅਕਤੀ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਇਕ 16 ਸਾਲਾ ਲੜਕਾ ਛੱਡ ਗਿਆ ਹੈ।
ਨਕੋਦਰ ਵਿਖੇ ਲੋੜਵੰਦ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਈ ਪੰਜਾਬ ਪੁਲਸ
NEXT STORY