ਜਲੰਧਰ, (ਅਮਰੀਕ)- ਦੁਨੀਆਂ ਭਰ 'ਚ ਫੈਲੀ ਕੋਰੋਨਾ ਬੀਮਾਰੀ ਦੇ ਮੱਦੇਨਜ਼ਰ ਲੱਗੇ ਕਰਫਿਊ ਦੌਰਾਨ ਜਿਥੇ ਪੰਜਾਬ ਸਰਕਾਰ ਵਲੋਂ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਉਥੇ ਹੀ ਲੋੜਵੰਦ ਤੇ ਗਰੀਬ ਲੋਕਾਂ ਦੀ ਮਦਦ ਲਈ ਪੰਜਾਬ ਪੁਲਸ ਨੇ ਵੀ ਕਮਰ ਕੱਸ ਲਈ ਹੈ। ਜਾਣਕਾਰੀ ਮੁਤਾਬਕ ਅੱਜ ਮਾਣਯੋਗ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਤੇ ਡੀ.ਐਸ.ਪੀ. ਇਨਵੈਸਟੀਗੈਸ਼ਨ ਸ. ਸੁਰਿੰਦਰ ਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਟਰੈਫਿਕ ਇੰਚਾਰਜ ਐਸ.ਆਈ. ਬਲਬੀਰ ਸਿੰਘ ਅਤੇ ਟਰੈਫਿਕ ਐਜੂਕੇਸ਼ਨ ਸੈੱਲ ਇੰਚਾਰਜ ਏ.ਐਸ.ਆਈ. ਸਤਨਾਮ ਸਿੰਘ ਜੀ ਦੇ ਦੇਖ ਰੇਖ ਹੇਠ ਸਾਰੇ ਟਰੈਫਿਕ ਸਟਾਫ ਦੇ ਸਹਿਯੋਗ ਨਾਲ ਲੋੜਵੰਦ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕੀਤੀ ਗਈ। ਪੰਜਾਬ ਪੁਲਸ ਵਲੋਂ ਇਸ ਦੌਰਾਨ ਪਿੰਡ ਬੋਪਾਰਾਏ ਕਲਾਂ, ਨਕੋਦਰ ਵਿਖੇ ਡੇਰਿਆਂ 'ਤੇ ਰਹਿੰਦੇ ਲੋੜਵੰਦ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਸਮੱਗਰੀ ਦਿੱਤੀ ਗਈ। ਇਸ ਮੌਕੇ ਮਾਸਟਰ ਅਜੈ ਕੁਮਾਰ ਤੇ ਸ਼੍ਰੀ ਤਰਲੋਚਨ ਲਾਲ ਮਹੇ ਵੀ ਮੌਜੂਦ ਰਹੇ।
ਮੁੱਖ ਮੰਤਰੀ ਦਾ ਐਲਾਨ, ਪੰਜਾਬ ਨੂੰ ਲਾਕਡਾਊਨ 'ਚੋਂ ਕੱਢਣ ਲਈ ਹੋਵੇਗਾ 'ਟਾਸਕ ਫੋਰਸ' ਦਾ ਗਠਨ
NEXT STORY