ਸੁਲਤਾਨਪੁਰ ਲੋਧੀ (ਸੋਢੀ) -ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਥਾਨਾ ਕਬੀਰਪੁਰ ਦੇ ਪਿੰਡ ਸ਼ੇਖਮਾਂਗਾ ਨਿਵਾਸੀ 18 ਸਾਲਾ ਨੌਜਵਾਨ ਸੁਖਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਲਂੋ ਕੋਈ ਜ਼ਹਿਰੀਲੀ ਦਵਾਈ ਪੀਣ ਕਾਰਨ ਹਸਪਤਾਲ 'ਚ ਜਿੰਦਗੀ ਦੀ ਲੜ੍ਹਾਈ ਹਾਰ ਗਿਆ ,ਜਿਸ ਦਾ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਪੋਸਟ ਮਾਰਟਮ ਕਰਵਾ ਕੇ ਪੁਲਸ ਨੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ।ਥਾਨਾ ਕਬੀਰਪੁਰ ਪੁਲਸ ਨੇ ਇਸ ਕੇਸ 'ਚ ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਦੇ ਬਿਆਨਾਂ ਤੇ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ । ਮ੍ਰਿਤਕ ਨੌਜਵਾਨ ਦੇ ਪਿਤਾ ਨੇ ਲਿਖਵਾਈ ਐਫ.ਆਈ.ਆਰ. 'ਚ ਦੋਸ਼ ਲਾਇਆ ਹੈ ਕਿ ਤਕਰੀਬਨ 16 ਦਿਨ ਪਹਿਲਾਂ 12 ਜੁਲਾਈ ਨੂੰ ਉਸਦੇ ਬੇਟੇ ਨੇ ਪਿੰਡ ਦੇ ਪੰਜ ਵਿਅਕਤੀਆਂ ਤੋਂ ਦੁੱਖੀ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ ਖਾ ਲਈ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਦਾ ਗਿਆ ਜਿੱਥੋਂ ਜਲੰਧਰ ਦੇ ਨਿੱਜੀ ਹਸਪਤਾਲ 'ਚ ਭੇਜ ਦਿੱਤਾ ਗਿਆ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।ਉਨ੍ਹਾਂ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਉਸਦਾ ਪੁੱਤਰ ਵੀ ਮਿਹਨਤ ਮਜ਼ਦੂਰੀ ਹੀ ਕਰਦਾ ਸੀ । ਥਾਨਾ ਕਬੀਰਪੁਰ ਮੁਖੀ ਗਿਆਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਉੱਧਰ ਅੱਜ ਸਿਵਲ ਹਸਪਤਾਲ ਵਿਖੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਤੇ ਹੋਰ ਲੋਕਾਂ ਵਲੋਂ ਪੁਲਸ ਤੋਂ ਮੰਗ ਕੀਤੀ ਗਈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ।
ਜਲੰਧਰ ਦੇ ਜੋਤੀ ਚੌਂਕ 'ਚ ਚੱਲੀ ਗੋਲੀ
NEXT STORY