ਜਲੰਧਰ (ਸੋਨੂੰ,ਬੁਲੰਦ)— ਜਲੰਧਰ ਦੇ ਸਿਵਲ ਲਾਇੰਸ ਸਥਿਤ 'ਡਿਲੀਵਰ ਮਾਈ ਡਾਈਟ' 'ਚ ਜੀ. ਐੱਸ. ਟੀ. ਵਿਭਾਗ ਵੱਲੋਂ ਛਾਪਾ ਮਾਰਿਆ ਗਿਆ। ਦੱਸ ਦੇਈਏ ਕਿ ਡਿਲੀਵਰ ਮਾਈ ਡਾਈਟ ਦੀ ਸਾਰੀ ਬੁਕਿੰਗ ਆਨਲਾਈਨ ਹੁੰਦੀ ਹੈ।
ਸੂਤਰਾਂ ਮੁਤਾਬਕ ਡਿਲੀਵਰ ਮਾਈ ਡਾਈਟ ਕੰਪਨੀ ਹੈਲਥੀ ਗਰੱਬ ਹੌਸਪੀਟੈਲਿਟੀ ਦੇ ਨਾਂ ਨਾਲ ਰਜਿਸਟਰ ਹੈ। ਇਥੋਂ ਖਾਣੇ ਦੇ ਸ਼ੌਕੀਨ ਲੌਕ ਆਨਲਾਈਨ ਫੂਡ ਡਿਲੀਵਰ ਕਰਵਾਉਂਦੇ ਹਨ ਅਤੇ ਆਨਲਾਈਨ ਡਿਲਿਵਰੀ ਹੀ ਹੁੰਦੀ ਹੈ। ਇਹ ਕੰਪਨੀ ਕਰੀਬ ਡੇਢ ਸਾਲ ਤੋਂ ਚੱਲ ਰਹੀ ਹੈ।
ਕਬਜ਼ੇ ਹਟਾਉਣ ਪੁੱਜੀ ਨਿਗਮ ਦੀ ਟੀਮ 'ਮੋਦੀ' ਦਾ ਨਾਂ ਸੁਣ ਕੇ ਪਰਤੀ ਵਾਪਸ
NEXT STORY