ਹੁਸ਼ਿਆਰਪੁਰ— ਐਤਵਾਰ ਨੂੰ ਸ਼ਹਿਰ 'ਚ ਫੜੀਆਂ ਲਗਾ ਕੇ ਸਾਮਾਨ ਵੇਚਣ ਵਾਲਿਆਂ ਨੂੰ ਰੋਕਣ ਲਈ ਨਗਰ ਨਿਗਮ ਦੀ ਟੀਮ ਸਵੇਰੇ ਰੋਕਣ ਗਈ। ਇਸ ਦੌਰਾਨ ਫੜੀ ਵਾਲਿਆਂ ਨੇ ਜਮ ਕੇ ਨਾਅਰੇਬਾਜ਼ੀ ਕਰ ਦਿੱਤੀ। ਇਸ ਦੌਰਾਨ ਫੜੀ ਵਾਲੇ ਬੋਲੇ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਟੇਟ ਗੁਜਰਾਤ ਦੇ ਰਹਿਣ ਵਾਲੇ ਹਨ। ਇੰਨਾ ਸੁਣ ਕੇ ਨਿਗਮ ਦੀ ਟੀਮ ਵਾਪਸ ਆ ਗਈ। ਇਸ ਦੌਰਾਨ ਕੁਝ ਫੜੀ ਵਾਲਿਆਂ ਨੇ ਭਾਜਪਾ ਆਗੂਆਂ ਦੇ ਨਾਲ ਵੀ ਸੰਪਰਕ ਕੀਤਾ। ਸਿਆਸੀ ਦਬਾਅ ਦੇ ਚਲਦਿਆਂ ਟੀਮ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ।
ਇਸ ਦੌਰਾਨ ਭਾਜਪਾ ਨੇਤਾ ਸੁਰੇਸ਼ ਬਿੱਟੂ ਭਾਟੀਆ ਵੀ ਫੜੀ ਲਗਾਉਣ ਵਾਲੇ ਲੋਕਾਂ ਦੇ ਹੱਕ 'ਚ ਉਤਰ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਗੱਲ ਕਹੀ ਹੈ ਕਿ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਵਜ੍ਹਾ ਇਨ੍ਹਾਂ ਗੁਜਰਾਤੀ ਫੇਰੀ ਲਗਾਉਣ ਵਾਲਿਆਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਕਬਜ਼ੇ ਦੀ ਗੱਲ ਆਉਂਦੀ ਹੈ ਤਾਂ ਸਾਰੇ ਆਪਣੀ ਦੁਕਾਨ ਤੈਅ ਸੀਮਾ ਦੇ ਅੰਦਰ ਹੀ ਲਗਾਉਂਦੇ ਹਨ। ਫੜੀ ਲਗਾਉਣ ਵਾਲਿਆਂ ਦੇ ਪ੍ਰਧਾਨ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਪਿਛਲੇ 50 ਸਾਲ ਤੋਂ ਇਥੇ ਫੜੀ ਲਗਾ ਰਹੇ ਹਨ ਅਤੇ ਨਿਗਮ ਨੂੰ ਫੀਸ ਵੀ ਭਰਦੇ ਹਨ ਫਿਰ ਉਨ੍ਹਾਂ ਨਾਲ ਇਹ ਧੱਕਾਸ਼ਾਹੀ ਕਿਉਂ ਹੋ ਰਹੀ ਹੈ। ਇੰਨਾ ਹੀ ਨਹੀਂ ਉਨ੍ਹਾਂ ਦੀਆਂ ਫੜੀਆਂ ਦੀ ਰਜਿਸਟਰੇਸ਼ਨ ਵੀ ਨਗਰ ਨਿਗਮ ਵੱਲੋਂ ਕੀਤੀ ਗਈ ਹੈ, ਜਿਸ ਦੀ ਰਸੀਦ ਵੀ ਉਨ੍ਹਾਂ ਦੇ ਕੋਲ ਹੈ।
ਉਥੇ ਹੀ ਨਿਗ ਇੰਸਪੈਕਟਰ ਸੰਜੀਵ ਅਰੋੜਾ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਆਦੇਸ਼ 'ਤੇ ਹੀ ਫੜੀਆਂ ਚੁੱਕੀਆਂ ਜਾਂਦੀਆਂ ਸਨ। ਇਸ ਮਾਮਲੇ 'ਚ ਜਲਦੀ ਹੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ, ਜਿਸ 'ਚ ਫੈਸਲਾ ਲਿਆ ਜਾਵੇਗਾ ਕਿ ਇਨ੍ਹਾਂ ਫੜੀ ਵਾਲਿਆਂ ਨੂੰ ਕੋਈ ਵੱਖ ਤੋਂ ਜਗ੍ਹਾ ਦਿੱਤੀ ਜਾਵੇ ਤਾਂਕਿ ਇਹ ਲੋਕ ਆਪਣੀ ਫੜੀ ਲਗਾ ਸਕਣ। ਸੜਕ ਦੇ ਕੰਢੇ ਲੱਗਣ ਵਾਲੀਆਂ ਰੇਹੜੀਆਂ ਤੋਂ ਨਗਰ-ਨਿਗਮ ਨੇ ਪਿਛਲੇ ਇ ਮਹੀਨਿਆਂ ਤੋਂ ਤਹਿਬਾਜ਼ਾਰੀ ਫੀਸ ਨਹੀਂ ਲਈ ਹੈ ਕਿਉਂਕਿ ਨਗਰ ਨਿਗਮ ਇਸ ਤਰ੍ਹਾਂ ਦੇ ਕਬਜ਼ਿਆਂ ਦੇ ਪੱਖ ਨਹੀਂ ਹਨ।
ਸਰਕਾਰ ਦੀਆਂ ਘਟੀਆ ਨੀਤੀਆਂ ਤੋਂ ਦੁਖੀ ਹੋ ਕੇ ਨੌਜਵਾਨ ਪੀੜ੍ਹੀ ਨੇ ਕੀਤਾ ਵਿਦੇਸ਼ਾਂ ਵੱਲ ਰੁਖ
NEXT STORY