ਦਸੂਹਾ (ਝਾਵਰ)- ਅਨਾਜ ਮੰਡੀ ਦਸੂਹਾ ਵਿਖੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ, ਐੱਸ. ਐੱਸ. ਪੀ. ਹੁਸ਼ਿਆਰਪੁਰ ਸੁਰਿੰਦਰ ਲਾਂਬਾ ਨੇ ਪਿਛਲੇ 12 ਦਿਨਾਂ ਤੋਂ ਬੰਦ ਪਈ ਝੋਨੇ ਦੀ ਖ਼ਰੀਦ ਨੂੰ ਬਿਨ੍ਹਾਂ ਕੱਟ ਤੋਂ ਚਾਲੂ ਕਰਵਾਇਆ । ਇਸ ਮੌਕੇ 'ਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਕੌਮੀ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੇ ਦਿਸ਼ਾ- ਨਿਰਦੇਸ਼ਾਂ 'ਤੇ ਰਣਜੀਤ ਸਿੰਘ ਬਾਜਵਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗੁਰਪ੍ਰੀਤ ਸਿੰਘ ਸੰਧੂ, ਮਹਿਤਾਬ ਸਿੰਘ ਹੁੰਦਲ ਅਵਤਾਰ ਸਿੰਘ ਚੀਮਾ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਨਾਲ ਪਹੁੰਚੇ।
ਇਸ ਮੌਕੇ 'ਤੇ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਵੀ ਪਹੁੰਚੇ। ਇਸ ਸੰਬਧੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐੱਸ. ਐੱਸ. ਪੀ. ਹੁਸ਼ਿਆਰਪੁਰ ਸੁਰਿੰਦਰ ਲਾਬਾਂ ਨੇ ਕਿਸਾਨਾਂ ਦੀਆ ਸਮੱਸਿਆਵਾਂ ਵੀ ਸੁਣੀਆਂ, ਜਿੱਥੇ ਕਿਸਾਨਾਂ ਨੇ ਡੀ. ਸੀ. ਅਤੇ ਐੱਸ. ਐੱਸ. ਪੀ. ਨੁੰ ਦੱਸਿਆ ਕਿ ਦਸੂਹਾ ਦੀਆਂ ਹੋਰ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਅਤੇ ਜ਼ਬਰਦਸਤੀ ਕੱਟ ਲੱਗ ਰਿਹਾ ਹੈ, ਜਿਸ ਕਾਰਨ ਕਿਸਾਨ ਜਥੇਬੰਦੀਆਂ ਨੁੰ ਮਜਬੂਰ ਹੋ ਕੇ ਕੌਮੀ ਰਾਜ ਮਾਰਗ ਹਾਜੀਪੁਰ ਚੌਂਕ ਦਸੂਹਾ ਵਿਖੇ ਧਰਨਾ ਲਗਾਇਆ ਸੀ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਨਵਾਂ ਮੋੜ, DNA ਨੇ ਖੋਲ੍ਹੀਆਂ ਕਈ ਪਰਤਾਂ, ਸਵਾਲਾਂ 'ਚ ਘਿਰੀ ਪੁਲਸ
ਇਸ ਮੌਕੇ 'ਤੇ ਦੋਆਬਾ ਕਿਸਾਨ ਕਮੇਟੀ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਅਤੇ ਮਹਿਤਾਬ ਸਿੰਘ ਹੁੰਦਲ ਨੇ ਦੱਸਿਆ ਕਿ ਬੀਤੀ ਰਾਤ ਐੱਸ. ਪੀ. ਡੀ. ਸਰਬਜੀਤ ਸਿੰਘ ਬਾਹੀਆ ਅਤੇ ਐੱਸ. ਡੀ. ਐੱਮ. ਦਸੂਹਾ ਕੰਵਲਜੀਤ ਸਿੰਘ ਦੇ ਵਿਸ਼ਵਾਸ਼ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਸੀ। ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਕੁਝ ਸ਼ੈਲਰ ਮਾਲਕਾਂ ਨੇ ਲ਼ਿਖਤੀ ਤੌਰ 'ਤੇ ਮਿਲਿੰਗ ਕਰਨ ਲਈ ਸਹਿਮਤ ਹੋ ਗਏ ਹਨ ਅਤੇ ਕੁਝ ਦਿਨਾਂ ਵਿੱਚ ਲ਼ਿਫਟਿੰਗ ਵੀ ਸ਼ੁਰੂ ਹੋ ਜਾਵੇਗੀ। ਜਦੋਂ ਕਿਸਾਨਾਂ ਵੱਲੋਂ ਲਿਆਂਦੀ ਝੋਨੇ ਦੀ ਖ਼ਰੀਦ 'ਤੇ ਕੋਈ ਵੀ ਕੱਟ ਨਹੀਂ ਲੱਗੇਗਾ ਅਤੇ ਜੋ ਕਿਸਾਨਾਂ ਨੂੰ ਜੇ ਫਾਰਮ ਅਨੁਸਾਰ ਕਿਸਾਨਾਂ ਦੇ ਖਾਤਿਆ ਵਿੱਚ ਪੇਸੇ ਪੈ ਜਾਣਗੇ। ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨੇ ਕਿਹਾ ਕਿ ਇਸ ਸਬੰਧੀ ਐੱਸ. ਡੀ. ਐੱਮ. ਦਸੂਹਾ ਕੰਵਲਜੀਤ ਸਿੰਘ ਅਤੇ ਡੀ. ਐੱਸ. ਪੀ. ਜਤਿੰਦਰਪਾਲ ਸਿੰਘ ਦੀ ਪੱਕੀ ਡਿਊਟੀ ਅਨਾਜ ਮੰਡੀ ਦਸੂਹਾ ਵਿਖੇ ਲਗਾ ਦਿੱਤੀ ਗਈ ਹੈ ਅਤੇ ਉਹ ਕਿਸਾਨਾਂ ਨਾਲ ਪੂਰਾ ਸਹਿਯੋਗ ਦੇਣਗੇ।
ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਨੇ ਖ਼ਰੀਦ ਗਏ ਝੋਨੇ ਦਾ ਕੰਡਾਂ ਵੀ ਲਗਾ ਕੇ ਵੇਖਿਆ। ਇਸ ਸਬੰਧੀ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੋਹਾਨ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਦੇ ਹੁਕਮ ਅਨੁਸਾਰ ਕਿਸਾਨਾਂ ਨੁੰ ਕੋਈ ਵੀ ਮੁਸ਼ਕਿਲ ਨਹੀਂ ਆਉਣੀ ਚਾਹੀਦੀ। ਸਥਾਨਕ ਸੰਬੰਧਤ ਅਧਿਕਾਰੀਆਂ ਨੁੰ ਕਿਸਾਨਾਂ ਨਾਲ ਤਾਲੇਲ ਰੱਖਣ ਦੀ ਜ਼ਰੂਰਤ ਹੈ। ਇਸ ਮੌਕੇ 'ਤੇ ਅਨਾਜ ਮੰਡੀ ਸੁਪਰਵਾਈਜਰ ਝਿਰਮਲ ਸਿੰਘ, ਮਹਿਤਾਬ ਸਿੰਘ ਹੁੰਦਲ, ਅਵਤਾਰ ਸਿੰਘ ਚੀਮਾ, ਗੁਰਪ੍ਰੀਤ ਸੰਧੂ, ਜਗਮੋਹਨ ਸਿੰਘ ਮੀਰਪੁਰ, ਭੁਪਿੰਦਰ ਸਿੰਘ ਘੋਗਰਾ, ਬਲਵੀਰ ਸਿੰਘ ਬਾਜਵਾ, ਮਨਜੀਤ ਸਿੰਘ ਘੰਮਣ, ਗੁਰਸ਼ਰਨ ਸਿੰਘ ਘੁੰਮਣ, ਨਵਦੀਪ ਸਿੰਘ ਚੀਮਾ, ਮਨਪ੍ਰੀਤ ਸਿੰਘ ਲਾਡਾ, ਹਰਜੀਤ ਸਿੰਘ ਕਾਵਾਵਾਲੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਵੱਲੋਂ ਹਾਈਕੋਰਟ ਦਾ ਰੁਖ਼ ਕਰਨ ਮਗਰੋਂ ਮੁੜ ਲਾਈਵ ਹੋਇਆ ਨਿਹੰਗ ਸਿੰਘ, ਦਿੱਤੀ ਚਿਤਾਵਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਕੋਦਰ ਦੇ 8 ਸ਼ੈਲਰਾਂ ਨੂੰ SDM ਵੱਲੋਂ ਬਲੈਕ ਲਿਸਟ ਕਰਨ ਦੀ ਸਿਫ਼ਾਰਿਸ਼
NEXT STORY