ਜਲੰਧਰ (ਜ.ਬ.)— ਸੰਤੋਖਪੁਰਾ ਇਲਾਕੇ 'ਚ ਸ਼ੁੱਕਰਵਾਰ ਦੇਰ ਰਾਤ ਲੜਕੀ ਨਾਲ ਛੇੜਛਾੜ ਨੂੰ ਲੈ ਕੇ ਦੋ ਧਿਰਾਂ 'ਚ ਵਿਵਾਦ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ ਪਰ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਮਿਲੀ। ਕੁਝ ਸਮੇਂ ਬਾਅਦ ਹੀ ਦੋਵਾਂ ਧਿਰਾਂ ਨੇ ਰਾਜ਼ੀਨਾਮਾ ਕਰ ਲਿਆ।
ਥਾਣਾ ਨੰ. 8 ਦੇ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਇਸ ਵਿਵਾਦ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਪਰ ਦੋਵਾਂ ਧਿਰਾਂ ਨੇ ਆਪਣੇ ਪੱਧਰ 'ਤੇ ਹੀ ਰਾਜ਼ੀਨਾਮਾ ਕਰ ਲਿਆ ਅਤੇ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵਿਵਾਦ ਲੜਕੀ ਨਾਲ ਛੇੜਛਾੜ ਕਾਰਨ ਹੋਇਆ ਸੀ।
ਬੰਦ ਦੇ ਬਾਵਜੂਦ ਅੱਜ ਵੀ ਜਾਰੀ ਰਹੇਗੀ ਬੱਸ ਸਰਵਿਸ, ਬੱਸਾਂ ਚੱਲਣ ਦੇ ਅੰਕੜੇ ’ਚ ਆਈ ਗਿਰਾਵਟ
NEXT STORY