ਆਦਮਪੁਰ (ਰਣਦੀਪ ਕੁਮਾਰ)- ਥਾਣਾ ਆਦਮਪੁਰ ਦੇ ਪਿੰਡ ਕੰਦੋਲਾ ਵਿਖੇ ਅੱਜ ਸਵੇਰੇ ਆਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਇਕ ਬਜ਼ੁਰਗ ਔਰਤ ਨੂੰ ਨੋਚ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਸਿਵਲ ਹਸਪਤਾਲ ਵਿਚ ਦਾਖ਼ਲ ਗੰਭੀਰ ਜ਼ਖ਼ਮੀ ਬਜ਼ੁਰਗ ਔਰਤ ਗਿਆਨ ਕੌਰ (62) ਪਤਨੀ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਘਰੋਂ ਮੱਥਾ ਟੇਕਣ ਲਈ ਗੁਰੂਦੁਆਰਾ ਸਾਹਿਬ ਜਾ ਰਹੀ ਸੀ ਤਾਂ ਰਸਤੇ ਵਿਚ ਆਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਉਸ ਨੂੰ ਘੇਰਾ ਪਾ ਬੁਰੀ ਤਰ੍ਹਾਂ ਨਾਲ ਨੋਚਿਆ, ਜਿਸ ਦੌਰਾਨ ਉਸ ਦਾ ਕੰਨ ਅੱਧੇ ਤੋਂ ਜ਼ਿਆਦਾ ਨੋਚ ਲਿਆ ਅਤੇ ਸਰੀਰ 'ਤੇ ਕਈ ਹੋਰ ਜਗ੍ਹਾ 'ਤੇ ਵੀ ਵੱਢਣ ਦੇ ਨਿਸ਼ਾਨ ਹਨ। ਉਸ ਵੱਲੋਂ ਰੌਲਾ ਪਾਉਣ 'ਤੇ ਪਿੰਡ ਵਾਸੀਆਂ ਨੇ ਆ ਕੇ ਉਸ ਨੂੰ ਕੁੱਤਿਆਂ ਦੇ ਝੁੰਡ ਤੋਂ ਮੁਕਤ ਕਰਵਾ ਕੇ ਤੁਰੰਤ ਸਿਵਲ ਹਸਪਤਾਲ ਆਦਮਪੁਰ ਪਹੁੰਚਾਇਆ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਸਾਰ ਘਟਨਾ, ਪਿਓ ਡੇਢ ਸਾਲ ਤੋਂ ਧੀ ਦੀ ਰੋਲਦਾ ਰਿਹਾ ਪੱਤ, ਖੁੱਲ੍ਹੇ ਭੇਤ ਨੇ ਉਡਾਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਟਰਾਲੀ 'ਚ ਵੱਜੀ
NEXT STORY