ਗੜ੍ਹਸ਼ੰਕਰ,(ਸ਼ੋਰੀ) : ਸ਼ਹਿਰ ਦੇ ਪਿੰਡ ਦੇਨੋਵਾਲ ਦੀ ਇਕ ਮਹਿਲਾ ਵਲੋਂ ਡੀ. ਐਸ. ਪੀ. 'ਤੇ ਕੁੱਟਮਾਰ ਕਰਨ ਤੇ ਘਟੀਆ ਸ਼ਬਦਾਵਲੀ ਵਰਤਣ ਦੇ ਦੋਸ਼ ਲਾਏ ਗਏ ਹਨ। ਮਹਿਲਾ ਵਲੋਂ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਭੇਜੀ ਇਕ ਸ਼ਿਕਾਇਤ 'ਚ ਸਥਾਨਕ ਡੀ. ਐੱਸ. ਪੀ. 'ਤੇ ਕੁੱਟ-ਮਾਰ ਕਰਨ ਤੇ ਘਟੀਆ ਸ਼ਬਦਾਵਲੀ ਵਰਤਣ ਦਾ ਦੋਸ਼ ਲਾਇਆ ਗਿਆ ਹੈ। ਜਾਣਕਾਰੀ ਮੁਤਾਬਕ ਬਿੰਦਰ ਪਤਨੀ ਜੋਗਾ ਸਿੰਘ ਨੇ ਦੱਸਿਆ ਕਿ ਜਦ ਉਹ ਅੱਜ ਆਪਣੇ ਘਰ 'ਚ ਕੰਮ ਕਰ ਰਹੀ ਸੀ ਤਦ ਇਹ ਘਟਨਾ ਵਾਪਰੀ। ਬਿੰਦਰ ਮੁਤਾਬਕ ਉਸ ਨੂੰ ਕੁਝ ਪਤਾ ਨਹੀਂ ਲੱਗਾ ਕਿ ਉਸ ਨਾਲ ਅਜਿਹਾ ਕਿਉਂ ਕੀਤਾ ਗਿਆ। ਇਸ ਦੌਰਾਨ ਉਸ ਦੇ ਅੰਦਰੂਨੀ ਸੱਟਾਂ ਵੀ ਲੱਗੀਆਂ, ਜਿਸ ਕਾਰਨ ਉਹ ਸਰਕਾਰੀ ਹਸਪਤਾਲ ਗੜ੍ਹਸ਼ੰਕਰ 'ਚ ਜ਼ੇਰੇ ਇਲਾਜ ਸੀ। ਉਥੇ ਹੀ ਦੂਜੇ ਪਾਸੇ ਸੰਪਰਕ ਕਰਨ 'ਤੇ ਡੀ. ਐੱਸ. ਪੀ. ਸਤੀਸ਼ ਕੁਮਾਰ ਨੇ ਦੱਸਿਆ ਕਿ ਅਜਿਹੀ ਕੋਈ ਘਟਨਾ ਵਾਪਰੀ ਹੀ ਨਹੀਂ। ਉਹ ਬਿੰਦਰ ਜਾਂ ਕਿਸੇ ਹੋਰ ਮਹਿਲਾ ਨੂੰ ਪਿੰਡ 'ਚ ਮਿਲੇ ਤੱਕ ਵੀ ਨਹੀਂ ਹਨ। ਡੀ. ਐੱਸ. ਪੀ. ਮੁਤਾਬਕ ਉਹ ਪਿੰਡ ਦੇਨੋਵਾਲ 'ਚ ਨਸ਼ਾ ਤਸਕਰਾਂ ਨੂੰ ਫੜਨ ਲਈ ਪੁਲਸ ਰੁਟੀਨ 'ਚ ਗਸ਼ਤ ਕਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੂੰ ਕੁਝ ਸ਼ੱਕੀ ਨੌਜਵਾਨ ਪਿੰਡ 'ਚ ਦਿਸੇ ਸਨ, ਜੋ ਕਿ ਪੁਲਸ ਪਾਰਟੀ ਨੂੰ ਦੇਖਦੇ ਹੀ ਭੱਜ ਗਏ। ਇਕ ਨੌਜਵਾਨ ਆਪਣਾ ਮੋਟਰਸਾਈਕਲ ਵੀ ਉੱਥੇ ਛੱਡ ਕੇ ਭੱਜ ਗਿਆ, ਜੋ ਕਿ ਪੁਲਸ ਦੇ ਕਬਜ਼ੇ 'ਚ ਹੈ।
ਕੀ ਹੁਣ ਨਕਲੀ ਕੀੜੇਮਾਰ ਦਵਾਈਆਂ ਤੋਂ ਕਿਸਾਨਾਂ ਨੂੰ ਮਿਲੇਗੀ ਰਾਹਤ?
NEXT STORY