ਜਲੰਧਰ (ਵਰੁਣ) : ਮਕਸੂਦਾਂ ਮੰਡੀ ’ਚ ਨਾਈਟ ਕਰਫਿਊ ਦੌਰਾਨ ਖੁੱਲ੍ਹੇ ਢਾਬੇ ’ਚ ਸ਼ਰਾਬ ਪੀ ਰਹੇ ਆਟੋ ਚਾਲਕ ਤੇ ਪੱਲੇਦਾਰ ਦਰਮਿਆਨ ਝਗੜਾ ਹੋ ਗਿਆ, ਜਿਸ ਦੌਰਾਨ ਪੱਲੇਦਾਰ ਨੂੰ ਸੱਟਾਂ ਲੱਗੀਆਂ ਹਨ। ਥਾਣਾ ਨੰ. 1 ਦੇ ਅੇੱਸ. ਐੱਚ. ਓ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਦੇਰ ਰਾਤ ਹੋਏ ਇਸ ਝਗੜੇ ਨੂੰ ਲੈ ਕੇ ਦੁਪਹਿਰ ਨੂੰ ਸ਼ਿਕਾਇਤਕਰਤਾ ਉਨ੍ਹਾਂ ਕੋਲ ਆਇਆ ਸੀ। ਪੁਲਸ ਨੇ ਉਸ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਭੇਜ ਦਿੱਤਾ ਸੀ। ਅੇੱਸ. ਐੱਚ. ਓ. ਸ਼ਰਮਾ ਨੇ ਕਿਹਾ ਕਿ ਝਗੜਾ ਕਿਹੜੀ ਗੱਲ ਨੂੰ ਲੈ ਕੇ ਹੋਇਆ ਇਹ ਸ਼ਿਕਾਇਤ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਢਾਬੇ ਦੇ ਮਾਲਕ ਨੇ ਰਾਤ ਨੂੰ ਢਾਬਾ ਖੋਲ੍ਹਿਆ ਹੋਇਆ ਸੀ, ਜਿਸ ਦੀ ਜਾਂਚ ਚੱਲ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਢਾਬੇ ਦੇ ਮਾਲਕ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਜਲੰਧਰ ਦੇ ਇਸ ਫਾਰਮ ’ਚ ਲੱਗੀ ਭਿਆਨਕ ਅੱਗ, 22 ਟਰੈਕਟਰ ਹੋਏ ਸੜ ਕੇ ਸੁਆਹ
NEXT STORY