ਲੰਡਨ– ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਦੀ ਇੱਛਾ ਹੈ ਕਿ ਸਾਲ ਦੇ ਅੰਤ ਵਿਚ ਬੰਗਲਾਦੇਸ਼ ਵਿਚ ਹੋਣ ਵਾਲੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ 2024 ਤੋਂ ਪਹਿਲਾਂ ਇੰਗਲੈਂਡ ਦੀਆਂ ਨੌਜਵਾਨ ਖਿਡਾਰਨਾਂ ਆਪਣੀ ਪ੍ਰਤਿਭਾ ਦੇ ਦਮ ’ਤੇ ਟੀਮ ਵਿਚ ਚੋਣ ਲਈ ਅੱਗੇ ਆਉਣ। ਨਾਈਟ ਨੇ ਘਰੇਲੂ ਖਿਡਾਰਨਾਂ ਨੂੰ ਟੀ-20 ਵਿਸ਼ਵ ਕੱਪ ਲਈ ਆਪਣਾ ਨਾਂ ਦਾਅਵੇਦਾਰੀ ਵਿਚ ਰੱਖਣ ਦੇ ਮੌਕਿਆਂ ਦਾ ਸੰਕੇਤ ਦਿੱਤਾ ਹੈ।
ਇੰਗਲਿਸ਼ ਸਮਰ ਦੀ ਸ਼ੁਰੂਆਤ 21 ਅਪ੍ਰੈਲ ਨੂੰ 50 ਓਵਰਾਂ ਦੀ ਰਾਚੇਲ ਹੇਹੋ ਫਲਿੰਟ ਟਰਾਫੀ ਦੇ ਨਾਲ ਹੋਵੇਗੀ, ਜਿਸ ਨਾਲ ਘਰੇਲੂ ਖਿਡਾਰਨਾਂ ਨੂੰ ਟੀ-20 ਵਿਸ਼ਵ ਕੱਪ ਟੀਮ ਦੀਆਂ ਯੋਜਨਾਵਾਂ ਵਿਚ ਖੁਦ ਨੂੰ ਸ਼ਾਮਲ ਕਰਨ ਦਾ ਮੌਕਾ ਮਿਲੇਗਾ।
ਟੀ-20 ਵਿਸ਼ਵ ਕੱਪ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹਾਂ : ਕਾਰਤਿਕ
NEXT STORY