ਨਡਾਲਾ (ਸ਼ਰਮਾ)- ਬੇਗੋਵਾਲ-ਨਡਾਲਾ ਰੋਡ ’ਤੇ ਪਿੰਡ ਇਬਰਾਹੀਮਵਾਲ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਬਜ਼ੁਰਗ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਪਿੰਡ ਕਮਾਲਪੁਰ ਦੇ ਸਰਪੰਚ ਦੇ ਪਤੀ ਸਿਕੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮੇਰੇ ਪਿਤਾ ਬਲਦੇਵ ਸਿੰਘ (70) ਪਿੰਡ ਕਮਾਲਪੁਰ ਤੋਂ ਆਪਣੇ ਮੋਟਰਸਾਈਕਲ ’ਤੇ ਨਡਾਲਾ ਅਨਾਜ ਮੰਡੀ ਜਾ ਰਹੇ ਸਨ।
ਜਦੋਂ ਉਹ ਇਬਰਾਹੀਮਵਾਲ ਨੇੜੇ ਬਣ ਰਹੇ ਪੁਲ ਕੋਲ ਪਹੁੰਚੇ ਤਾਂ ਸੜਕ ’ਚ ਟੋਇਆ ਹੋਣ ਕਾਰਨ ਉਹ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਏ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਨਡਾਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਤਾਂ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨਗੀ ਛੱਡਣ ਦੀ ਜਤਾਈ ਇੱਛਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਭਗਵੰਤ ਮਾਨ ਨੇ ਔਰਤਾਂ ਲਈ ਕਰ'ਤਾ ਇਹ ਐਲਾਨ, 10 ਹੋਟਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਣੋ ਅੱਜ ਦੀਆਂ ਟੌਪ
NEXT STORY