ਫਗਵਾੜਾ,(ਹਰਜੋਤ)— ਜ਼ਿਲਾ ਪੁਲਸ ਨੇ ਬੰਗਾ ਰੋਡ 'ਤੇ ਸਥਿਤ ਦਵਾਈਆਂ ਬਣਾਉਣ ਵਾਲੀ ਇਕ ਫੈਕਟਰੀ 'ਚ ਛਾਪੇਮਾਰੀ ਕਰ ਕੇ ਵੱਡੀ ਗਿਣਤੀ 'ਚ ਨਸ਼ੇ ਵਾਲੀਆਂ ਗੋਲੀਆਂ ਤੇ ਗੋਲੀਆਂ ਬਣਾਉਣ ਵਾਲਾ ਪਾਊਡਰ ਬਰਾਮਦ ਕਰ ਕੇ ਫ਼ੈਕਟਰੀ ਮਾਲਕ ਡਾ. ਨਵਦੀਪ ਸਿੰਘ ਸਮੇਤ ਛੇ ਵਿਅਕਤੀਆਂ ਖਿਲਾਫ਼ ਧਾਰਾ 22-61-85, 25-ਏ ਤਹਿਤ ਕੇਸ ਦਰਜ ਕੀਤਾ ਹੈ। ਜ਼ਿਲਾ ਪੁਲਸ ਮੁਖੀ ਸਤਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਮਨਪ੍ਰੀਤ ਸਿੰਘ ਡੀ. ਐੱਸ. ਪੀ., ਏ. ਐੱਸ. ਪੀ. ਸੰਦੀਪ ਮਲਿਕ ਨੇ ਸ਼ਨੀਵਾਰ ਛਾਪੇਮਾਰੀ ਕੀਤੀ। ਇਸ ਦੌਰਾਨ ਡਰੱਗ ਇੰਸਪੈਕਟਰ ਨਵਦੀਪ ਸਿੰਘ ਸੰਧੂ ਨੂੰ ਮੌਕੇ 'ਤੇ ਬੁਲਾ ਕੇ ਇਨ੍ਹਾਂ ਦਵਾਈਆਂ ਦੀ ਛਾਣਬੀਣ ਕੀਤੀ ਅਤੇ ਉਕਤ ਵਿਅਕਤੀਆਂ ਨੂੰ ਕਾਬੂ ਕਰ ਲਿਆ।
ਕਾਬੂ ਕੀਤੀਆਂ ਦਵਾਈਆਂ 'ਚ 3 ਲੱਖ 66 ਹਜ਼ਾਰ 760 ਨਸ਼ੇ ਵਾਲੀਆਂ ਗੋਲੀਆਂ, 12,200 ਗ੍ਰਾਮ ਡੈਜੀਗਾਮ ਪਾਊਡਰ, 750 ਗ੍ਰਾਮ ਜੋਲਪੀਡਮ ਪਾਊਡਰ, ਸਾਢੇ 8 ਕਿਲੋ ਅਲਪਰਾ ਡੋਲਮ, 1100 ਗ੍ਰਾਮ ਲੋਰੇਜੀਗ੍ਰਾਮ ਪਾਊਡਰ ਮੌਕੇ 'ਤੇ ਜ਼ਬਤ ਕਰ ਕੇ ਫ਼ੈਕਟਰੀ ਨੂੰ ਸੀਲ ਕਰ ਦਿੱਤਾ ਹੈ। ਐੱਸ. ਐੱਚ. ਓ. ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਲੌਗ ਲਾਈਫ਼ ਫਾਰਮਾ ਕੰਪਨੀ 'ਚ ਇਹ ਦਵਾਈਆਂ ਬਣਦੀਆਂ ਸਨ। ਜਿਸ ਦੀ ਸ਼ਿਕਾਇਤ ਪੁਲਸ ਨੂੰ ਮਿਲਣ 'ਤੇ ਇਹ ਕਾਰਵਾਈ ਕੀਤੀ ਗਈ ਹੈ। ਜਿਨ੍ਹਾਂ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ 'ਚ ਦੀਪਕ, ਚਾਂਦ, ਚਰਨਜੀਤ, ਮਹਿੰਦਰ ਸਿੰਘ ਤੇ ਹਰਭਜਨ ਸ਼ਾਮਲ ਹਨ।
ਨੌਕਰੀ ਨਾਲ ਮਿਲਣ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY