ਬਟਾਲਾ/ਸ੍ਰੀ ਹਰਗੋਬਿੰਦਿਬ (ਸਾਹਿਲ, ਬਾਬਾ)- ਪੁਲਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਸ ਵਲੋਂ ਨਸ਼ੀਲੇ ਕੈਪਸੂਲਾਂ ਅਤੇ ਗੋਲੀਆਂ ਸਣੇ ਦੋ ਜਣਿਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਕੋਲੋਂ ਜਾਣਕਾਰੀ ਦੇ ਮੁਤਾਬਕ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਏ.ਐੱਸ.ਆਈ ਸਰਵਣ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਸੁੱਖਾ ਸਿੰਘ ਉਰਫ ਬੱਗੋ ਵਾਸੀ ਕੀੜੀ ਅਫਗਾਨਾ ਨੂੰ 20 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫਤਾਰ ਕਰਕੇ ਇਸ ਵਿਰੁੱਧ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਹੈ। ਇਸ ਵਲੋਂ ਕੀਤੇ ਫਰਦ ਇੰਕਸਾਫ 'ਤੇ ਉਕਤ ਮਾਮਲੇ ਵਿਚ ਲਾਡੀ ਵਾਸੀ ਸ਼ਕਾਲਾ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਦਿਆਂ ਵਾਧਾ ਜੁਰਮ 29 ਐੱਨ.ਡੀ.ਪੀ.ਐੱਸ ਐਕਟ ਦਾ ਕੀਤਾ ਗਿਆ ਹੈ।
ਇਸੇ ਤਰ੍ਹਾਂ, ਥਾਣਾ ਸੇਖਵਾਂ ਦੇ ਏ.ਐੱਸ.ਆਈ ਸਤਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਦਵਿੰਦਰ ਕੌਰ ਵਾਸੀ ਕਲੇਰ ਕਲਾਂ ਨੂੰ 30 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਇਸ ਵਿਰੁੱਧ ਉਕਤ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਗਿਆ ਹੈ।
ਥਾਣੇ ਅੰਦਰੋਂ ਹੀ ਬਜ਼ੁਰਗ ਦੀ ਸਾਈਕਲ ਚੋਰੀ, 6 ਦਿਨਾਂ ਤੋਂ ਕੈਮਰੇ ਦੇਖਣ ਦੀ ਕਰ ਰਿਹਾ ਮੰਗ ਪਰ ਪੁਲਸ ਬੇਅਸਰ
NEXT STORY