ਜਲੰਧਰ— ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਪਹੁੰਚੀ ਥਾਣਾ 8 ਦੀ ਇੰਚਾਰਜ ਹਿਨਾ ਗੁਪਤਾ ਨੇ ਦੱਸਿਆ ਕਿ ਮ੍ਰਿਤਕ ਪਵਨ ਪਾਸਵਾਨ ਇੰਡਸਟਰੀਅਲ ਏਰੀਆ 'ਚ ਸਥਿਤ ਇਕ ਫੈਕਟਰੀ 'ਚ ਕੁੱਝ ਸਮੇਂ ਪਹਿਲਾਂ ਨੌਕਰੀ ਕਰਦਾ ਸੀ, ਜਿਸ ਨੂੰ ਕੁੱਝ ਦਿਨ ਪਹਿਲਾਂ ਨੌਕਰੀ 'ਚੋਂ ਕੱਢ ਦਿੱਤਾ ਗਿਆ ਸੀ ਅਤੇ ਬਾਅਦ 'ਚ ਉਸ ਵਲੋਂ ਕਾਫੀ ਜਗ੍ਹਾ ਨੌਕਰੀ ਦੀ ਭਾਲ ਕਰਨ 'ਤੇ ਨੌਕਰੀ ਨਹੀਂ ਮਿਲੀ। ਇਸ ਤੋਂ ਤੰਗ ਪਰੇਸ਼ਾਨ ਹੋ ਕੇ ਉਸ ਨੇ ਇਕ ਖਾਲੀ ਪਲਾਂਟ 'ਚ ਜਾ ਕੇ ਦਰੱਖਤ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਲਾਸ਼ ਨੂੰ ਜਦੋਂ ਲੋਕਾਂ ਨੇ ਦਰੱਖਤ ਨਾਲ ਲਟਕਿਆ ਦੇਖਿਆ ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਸ ਵਲੋਂ ਧਾਰਾ 174 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਲੋਕਾਂ ਨੇ ਨੌਜਵਾਨ ਦੀ ਲਾਸ਼ ਨੂੰ ਦਰੱਖਤ ਨਾਲ ਲਟਕਿਆ ਦੇਖਿਆ ਗਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਥਾਣਾ 8 ਦੀ ਇੰਚਾਰਜ ਹਿਨਾ ਗੁਪਤਾ ਨੇ ਜਾਂਚ ਕਰ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਕੰਮ ਦੇ ਮੰਦੇ ਹਾਲ ਤੋਂ ਪਰੇਸ਼ਾਨ ਕਾਰਪੇਂਟਰ ਨੇ ਕੀਤੀ ਖੁਦਕੁਸ਼ੀ
NEXT STORY