ਗੜ੍ਹਸ਼ੰਕਰ (ਸ਼ੋਰੀ) : ਰੂਸ ਵੱਲੋਂ ਜੰਗ ਦੇ ਐਲਾਨ ਨਾਲ ਯੂਕ੍ਰੇਨ 'ਚ ਡਾਕਟਰੀ ਦੀ ਪੜ੍ਹਾਈ ਕਰਨ ਗਏ ਅਨੇਕਾਂ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਨੂੰ ਫਿਕਰਮੰਦ ਹੋ ਗਏ ਹਨ। ਇਥੋਂ ਦੇ ਪਿੰਡ ਧਮਾਈ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਯੂਕ੍ਰੇਨ 'ਚ ਪੜ੍ਹਨ ਗਏ ਉਸ ਦੇ ਪੁੱਤਰ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤਰ ਤਰਨਵੀਰ ਸਿੰਘ (24) ਪਿਛਲੇ 6 ਸਾਲ ਤੋਂ ਯੂਕ੍ਰੇਨ ਦੀ ਖਰਖਿਬ ਯੂਨੀਵਰਸਿਟੀ ਵਿੱਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ : ਨਸ਼ਾ ਤਸਕਰੀ ਦੇ ਮਾਮਲੇ 'ਚ ਮਜੀਠੀਆ ਨੂੰ ਪਟਿਆਲਾ ਜੇਲ੍ਹ 'ਚ ਕੀਤਾ ਸ਼ਿਫਟ
ਕੋਰੋਨਾ ਦੌਰਾਨ ਆਨਲਾਈਨ ਪੜ੍ਹਾਈ ਹੋਣ ਕਾਰਨ 9 ਮਹੀਨੇ ਘਰ ਰਹਿਣ ਤੋਂ ਬਾਅਦ ਤਰਨਵੀਰ ਸਤੰਬਰ 2021 ਵਿੱਚ ਯੂਕ੍ਰੇਨ ਗਿਆ। ਹੁਣ ਉਸ ਦਾ ਆਖਰੀ ਸਮੈਸਟਰ ਚੱਲ ਰਿਹਾ ਹੈ ਤੇ ਉਹ ਘਰ ਵਾਪਸ ਆਉਣ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਜੰਗ ਦਾ ਐਲਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਜ ਹੀ ਤਰਨਵੀਰ ਨਾਲ ਗੱਲ ਹੋਈ ਹੈ ਪਰ ਨਾਲ ਹੀ ਉਸ ਨੇ ਅੱਜ ਤੋਂ ਇੰਟਰਨੈੱਟ ਬੰਦ ਹੋਣ ਬਾਰੇ ਵੀ ਦੱਸਿਆ, ਜਿਸ ਕਾਰਨ ਹੁਣ ਉਨ੍ਹਾਂ ਦੀ ਫੋਨ 'ਤੇ ਗੱਲ ਵੀ ਨਹੀਂ ਹੋ ਸਕੇਗੀ। ਜਸਵਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਭਾਰਤੀਆਂ ਨੂੰ ਯੂਕ੍ਰੇਨ 'ਚੋਂ ਕੱਢਿਆ ਜਾਵੇ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਪਰਿਵਾਰ ਸਮੇਤ ਫਸਿਆ ਪਿੰਡ ਖੁਰਦਾਂ ਦਾ ਹਰਜਿੰਦਰ ਸਿੰਘ
ਯੂਕ੍ਰੇਨ ’ਚੋਂ ਪਰਤੇ ਜਲੰਧਰ ਦੇ ਮਨਪ੍ਰੀਤ ਸਿੰਘ ਨੇ ਬਿਆਨ ਕੀਤੇ ਦਰਦਨਾਕ ਹਾਲਾਤ
NEXT STORY