ਗੜ੍ਹਦੀਵਾਲਾ (ਭੱਟੀ)-ਹੁਸ਼ਿਆਰਪੁਰ ਦੇ ਸ਼ਹਿਰ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਖੁਰਦਾਂ ਦੀ ਇਕ ਬਜ਼ੁਰਗ ਮਾਤਾ ਸੰਤੋਸ਼ ਕੌਰ ਪਤਨੀ ਮਲਕੀਤ ਸਿੰਘ ਯੂਕ੍ਰੇਨ ’ਚ ਫਸੇ ਹੋਏ ਆਪਣੇ ਪੁੱਤਰ ਹਰਜਿੰਦਰ ਸਿੰਘ ਤੇ ਉਸ ਦੇ ਪਰਿਵਾਰ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹੈ। ਹਰਜਿੰਦਰ ਸਿੰਘ ਦੀ ਮਾਤਾ ਅਤੇ ਭਰਾ ਹਰਜੀਤ ਸਿੰਘ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਹਰਜਿੰਦਰ ਸਿੰਘ ਪਰਿਵਾਰ ਸਮੇਤ ਯੂਕ੍ਰੇਨ ’ਚ ਫਸਿਆ ਹੋਇਆ ਹੈ। ਉਹ ਉਥੇ ਪਿਛਲੇ 26 ਸਾਲਾਂ ਤੋਂ ਖਾਕਰੀਵ ਸ਼ਹਿਰ ਵਿਚ ਕੱਪੜੇ ਦਾ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਤਪਾ ਮੰਡੀ ਨਜ਼ਦੀਕ ਵਾਪਰਿਆ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ
ਉਨ੍ਹਾਂ ਦੱਸਿਆ ਕਿ ਇਸ ਸਮੇਂ ਉੱਥੇ ਜੰਗ ਲੱਗਣ ਨਾਲ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ। ਰੂਸੀ ਫ਼ੌਜ ਸ਼ਹਿਰ ਖਾਕਰੀਵ ਤੋਂ 20 ਕਿਲੋਮੀਟਰ ਦੂਰ ਹੀ ਹੈ। ਭਰਾ ਹਰਜੀਤ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਨਾਲ ਉਸ ਦੀ ਦਿਨ-ਰਾਤ ਲਗਾਤਾਰ ਗੱਲਬਾਤ ਹੋ ਰਹੀ ਹੈ ਅਤੇ ਉੱਥੇ ਹਾਲਾਤ ਬਹੁਤ ਖ਼ਰਾਬ ਦੱਸੇ ਜਾ ਰਹੇ ਹਨ। ਇਸ ਮੌਕੇ ਹਰਜੀਤ ਸਿੰਘ ਨੇ ਭਾਰਤ ਸਰਕਾਰ ਤੋਂ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ।
ਇਸ ਪਿੰਡ 'ਚ ਨਸ਼ਾ ਵੇਚਣ ਵਾਲਿਆਂ ਦੀਆਂ ਲੱਤਾਂ ਤੋੜਨ ਦਾ ਫਰਮਾਨ, ਸੁਣੋ ਕੀ ਕਹਿੰਦੇ ਨੇ ਲੋਕ!
NEXT STORY