ਟਾਂਡਾ ਉੜਮੁੜ ਦਸੰਬਰ (ਵਰਿੰਦਰ ਪੰਡਿਤ)— ਇਕ ਪਾਸੇ ਜਿੱਥੇ ਖੇਤੀ ਕਾਨੂੰਨਾਂ ਖ਼ਿਲਾਫ਼ ਚੌਲਾਂਗ ਟੋਲ ਪਲਾਜ਼ਾ 'ਤੇ ਦੋਆਬਾ ਕਿਸਾਨ ਕਮੇਟੀ ਅਤੇ ਇਲਾਕੇ ਦੇ ਕਿਸਾਨ ਡਟੇ ਹੋਏ ਹਨ, ਉੱਥੇ ਹੀ ਇਲਾਕੇ ਦੇ ਕਿਸਾਨਾਂ ਦੀ ਦਿੱਲੀ ਕੂਚ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ: ਸ਼ੂਟਿੰਗ ਕਰਦੇ ਸਮੇਂ ਪੁਲਸ ਦੀ AK-47 'ਚੋਂ ਨਿਕਲੀ ਗੋਲੀ ਡੇਢ ਕਿੱਲੋਮੀਟਰ ਦੂਰ ਕਿਸਾਨ ਦੀ ਛਾਤੀ ਤੋਂ ਹੋਈ ਆਰ-ਪਾਰ

ਇਸੇ ਤਹਿਤ ਅੱਜ ਸ਼ਾਮ ਵੀ ਟੋਲ ਪਲਾਜ਼ਾ ਤੋਂ ਇਲਾਕੇ ਦੇ ਕਿਸਾਨਾਂ ਦਾ ਵੱਡਾ ਜੱਥਾ ਦਿੱਲੀ ਅੰਦੋਲਨ ਲਈ ਰਵਾਨਾ ਹੋਇਆ। ਉੱਧਰ ਅੱਜ ਧਰਨੇ ਦੇ 59ਵੇਂ ਦਿਨ ਵੀ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਅਤੇ ਜਥੇਬੰਦੀ ਦੇ ਕਾਰਕੁੰਨਾਂ ਨੇ ਖੇਤੀ ਕਾਨੂੰਨਾਂ ਅਤੇ ਇਨ੍ਹਾਂ ਨੂੰ ਲਿਆਉਣ ਵਾਲੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।| ਸਤਪਾਲ ਸਿੰਘ ਮਿਰਜ਼ਾਪੁਰ ਅਤੇ ਬਲਬੀਰ ਸਿੰਘ ਸੋਹੀਆਂ ਦੀ ਅਗਵਾਈ 'ਚ ਲਾਏ ਗਏ ਧਰਨੇ ਦੌਰਾਨ ਪ੍ਰਿਥਪਾਲ ਸਿੰਘ ਹੁਸੈਨਪੁਰ ਅਤੇ ਬਲਵਿੰਦਰ ਸਿੰਘ ਕੋਟਲੀ ਨੇ ਆਦਿ ਬੁਲਾਰਿਆਂ ਨੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਏ ਦੇਸ਼ ਵਿਆਪੀ ਸੰਘਰਸ਼ 'ਚ ਭਾਗ ਲੈਣ ਲਈ ਟਾਂਡਾ ਇਲਾਕੇ ਤੋਂ ਅੱਜ ਵੱਡੀ ਗਿਣਤੀ ਵਿੱਚ ਦਿੱਲੀ ਰਵਾਨਾ ਹੋਏ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਕੇਂਦਰ ਨੂੰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ

ਉਨ੍ਹਾਂ ਕਿਹਾ ਕਿ ਅੰਨਦਾਤਿਆ ਦੇ ਸੰਘਰਸ਼ 'ਚ ਹੁਣ ਅਧਿਆਪਕ, ਮੁਲਾਜ਼ਮ,ਕਿਸਾਨ, ਵਿਦਿਆਰਥੀ, ਦੁਕਾਨਦਾਰ ਆਦਿ ਹਰੇਕ ਵਰਗ ਆਪ ਮੁਹਾਰੇ ਸ਼ਾਮਲ ਹੋਣ ਲਈ ਦਿੱਲੀ ਵੱਲ ਜਿਸ ਤਰਾਂ ਵਹੀਰਾਂ ਕੱਤ ਰਿਹਾ ਹੈ। ਇਹ ਗੱਲ ਦਾ ਸੰਕੇਤ ਹੈ ਦੇਸ਼ ਦੇ ਲੋਕਾਂ ਦਾ ਇਹ ਅੰਦੋਲਨ ਹੁਣ ਸਫਲਤਾ ਵੱਲ ਵੱਧ ਰਿਹਾ ਹੈ ਅਤੇ ਮੋਦੀ ਸਰਕਾਰ ਦੇ ਨਾਦਰਸ਼ਾਹੀ ਫਰਮਾਨਾ ਨੂੰ ਵਾਪਿਸ ਕਰਵਾ ਕੇ ਖ਼ਤਮ ਹੋਵੇਗਾ।
ਇਹ ਵੀ ਪੜ੍ਹੋ : ਹੱਥਾਂ 'ਤੇ ਮਹਿੰਦੀ ਲਾ ਸ਼ਾਮ ਤੱਕ ਲਾੜੇ ਦੀ ਰਾਹ ਤੱਕਦੀ ਰਹੀ ਲਾੜੀ, ਜਦੋਂ ਸੱਚ ਪਤਾ ਲੱਗਾ ਤਾਂ ਉੱਡੇ ਹੋਸ਼
ਇਸ ਮੌਕੇ ਸਤਨਾਮ ਸਿੰਘ ਸੱਤੀ ਢਿੱਲੋਂ, ਬਲਵਿੰਦਰ ਸਿੰਘ, ਕਮਲਜੀਤ ਸਿੰਘ ਕੁਰਾਲਾ, ਬਖਸ਼ੀਸ਼ ਸਿੰਘ, ਚਰਨਜੀਤ ਸਿੰਘ, ਗੁਰਦੀਪ ਸਿੰਘ, ਨਿਰੰਕਾਰ ਸਿੰਘ, ਮਾਸਟਰ ਅਮਰਜੀਤ ਸਿੰਘ, ਕੁਲਵੰਤ ਸਿੰਘ, ਸਵਰਨ ਸਿੰਘ, ਬਚਨ ਸਿੰਘ, ਹਰਭਜਨ ਸਿੰਘ, ਕੇਵਲ ਸਿੰਘ, ਮਨਮੋਹਨ ਸਿੰਘ, ਰਜਿੰਦਰ ਸਿੰਘ, ਸਰਦੂਲ ਸਿੰਘ, ਰਤਨ ਸਿੰਘ, ਰਣਜੀਤ ਸਿੰਘ ਸੋਹੀਆਂ, ਬਲਰਾਜ ਸਿੰਘ, ਗੁਰਦੇਵ ਸਿੰਘ, ਸਾਧੂ ਸਿੰਘ, ਬਿਕਰਮਜੀਤ ਸਿੰਘ, ਅਜੀਤ ਸਿੰਘ ਨੈਨੋਵਾਲ, ਸ਼ਿਵ ਪੂਰਨ ਸਿੰਘ ਜਹੂਰਾ, ਕੁਲਵੰਤ ਸਿੰਘ ਕੁਰਾਲਾ, ਹਰਪ੍ਰੀਤ ਸਿੰਘ ਝੱਜੀਪਿੰਡ, ਹਰਜੀਤ ਸਿੰਘ,ਆਦਿ ਮੌਜੂਦ ਸਨ।
ਈ-ਰਿਕਸ਼ਾ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, 6 ਲੋਕ ਜ਼ਖ਼ਮੀ
NEXT STORY