ਜਲੰਧਰ (ਵਰੁਣ)- ਗਦਈਪੁਰ ਇਲਾਕੇ ਦੇ ਰਿਹਾਇਸ਼ੀ ਖੇਤਰ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਗਦਈਪੁਰ ਇਲਾਕੇ ਵਿਚ ਪਾਰਕ ਦੇ ਖੁੱਲ੍ਹੇ ਜੰਗਲਾਤ ਦੇ ਖੇਤਰ ਵਿਚ ਅੱਗ ਭੜਕਣ 'ਤੇ ਅਸਮਾਨ ਵਿਚ ਧੂੰਆਂ ਉੱਠਣ ਲੱਗਾ। ਖੇਤਰ ਵਿਚ ਉੱਡਦਾ ਧੂੰਆਂ ਵੇਖ ਕੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਪੁਲਸ ਨੂੰ ਸੂਚਨਾ ਦਿੱਤੀ ਗਈ।
ਫਾਇਰ ਬ੍ਰਿਗੇਡ ਦੀ ਟੀਮ ਨੇ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਅਤੇ ਇਸ ਨੂੰ ਨੇੜਲੇ ਰਿਹਾਇਸ਼ੀ ਘਰਾਂ ਤੱਕ ਫੈਲਣ ਤੋਂ ਰੋਕ ਲਿਆ। ਅੱਗ ਕਾਰਨ ਲਗਭਗ 1 ਕਨਾਲ ਦੇ ਖੇਤਰ 'ਚ ਲੱਗੇ ਸਫੇਦੇ ਦੇ ਰੁੱਖ ਅਤੇ ਸੁੱਕੀਆਂ ਝਾੜੀਆਂ ਸੜ ਗਈਆਂ। ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਜਾਂ ਵੱਡਾ ਮਾਲੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ: ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ? ISI ਦੀ ਛਤਰ-ਛਾਇਆ ਹੇਠ ਵੱਡੀ ਸਾਜ਼ਿਸ਼: 4 ਮਹੀਨੇ, 2 ਧਮਾਕੇ
ਥਾਣਾ ਸਦਰ ਦੀ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦੀ ਮੁੱਢਲੀ ਜਾਂਚ 'ਚ ਇਹ ਖ਼ਦਸ਼ਾ ਜਤਾਇਆ ਗਿਆ ਹੈ ਕਿ ਅੱਗ ਜਾਂ ਤਾਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ 'ਚ ਸਪਾਰਕਿੰਗ ਹੋਣ ਕਾਰਨ ਲੱਗੀ ਹੈ ਜਾਂ ਫਿਰ ਕਿਸੇ ਵੱਲੋਂ ਬਲਦੀ ਹੋਈ ਬੀੜੀ-ਸਿਗਰੇਟ ਸੁੱਟਣ ਕਾਰਨ ਇਹ ਭੜਕੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ISI ਆਧਾਰਿਤ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼! ਦੋ ਮੁਲਜ਼ਮ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ? ISI ਦੀ ਛਤਰ-ਛਾਇਆ ਹੇਠ ਵੱਡੀ ਸਾਜ਼ਿਸ਼: 4 ਮਹੀਨੇ, 2 ਧਮਾਕੇ
NEXT STORY