Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    5:45:45 PM

  • khalistani module exposed again in punjab big conspiracy behind isi

    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI...

  • son ki lls mother

    ਪੰਜਾਬ 'ਚ ਰਿਸ਼ਤਿਆਂ ਦਾ ਕਤਲ, ਪੁੱਤ ਨੇ ਮਾਰ'ਤੀ ਮਾਂ

  • raid on trident group

    ਰਾਜਨੀਤਿਕ ਪਾਰੀ ਅਤੇ ਸ਼ੱਕੀ ਡਰੋਨ ਤੋਂ ਬਾਅਦ ਹੁਣ...

  • monkey on runway

    ਰਨਵੇ 'ਤੇ ਦੌੜਦੇ ਸਵਾਰੀਆਂ ਨਾਲ ਭਰੇ ਜਹਾਜ਼ ਅੱਗੇ ਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ ਸਾਜ਼ਿਸ਼: 4 ਮਹੀਨੇ, 2 ਧਮਾਕੇ

PUNJAB News Punjabi(ਪੰਜਾਬ)

ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ ਸਾਜ਼ਿਸ਼: 4 ਮਹੀਨੇ, 2 ਧਮਾਕੇ

  • Edited By Shivani Attri,
  • Updated: 30 Apr, 2026 05:39 PM
Jalandhar
khalistani module exposed again in punjab big conspiracy behind isi
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਇੰਟ.)-ਪੰਜਾਬ ਇਕ ਵਾਰ ਫਿਰ ਅਜਿਹੇ ਮੋੜ ’ਤੇ ਖੜ੍ਹਾ ਵਿਖਾਈ ਦੇ ਰਿਹਾ ਹੈ, ਜਿੱਥੇ ਅਤੀਤ ਦੇ ਪਰਛਾਵੇਂ ਵਰਤਮਾਨ ਦੀਆਂ ਸੁਰੱਖਿਆ ਚਿੰਤਾਵਾਂ ਨਾਲ ਟਕਰਾਉਣ ਲੱਗੇ ਹਨ। ਸਿਰਫ਼ ਚਾਰ ਮਹੀਨਿਆਂ ਦੇ ਅੰਦਰ ਰੇਲਵੇ ਦੇ ਅਹਿਮ ਮਾਲ ਢੋਆ-ਢੁਆਈ ਲਾਂਘੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਭੰਨ-ਤੋੜ ਦੀਆਂ 2 ਯੋਜਨਾਬੱਧ ਕੋਸ਼ਿਸ਼ਾਂ ਨੇ ਨਾ ਸਿਰਫ਼ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ, ਸਗੋਂ ਇਕ ਵੱਡੀ ਅਤੇ ਡੂੰਘੀ ਸਾਜ਼ਿਸ਼ ਦੀ ਦਸਤਕ ਵੀ ਦਿੱਤੀ ਹੈ।

ਸ਼ੁਰੂਆਤੀ ਜਾਂਚ 'ਚ ਸਾਹਮਣੇ ਆ ਰਹੇ ਸੰਕੇਤ ਇਸ ਪਾਸੇ ਇਸ਼ਾਰਾ ਕਰ ਰਹੇ ਹਨ ਕਿ ਇਹ ਘਟਨਾਵਾਂ ਵੱਖਰੀਆਂ-ਵੱਖਰੀਆਂ ਨਹੀਂ, ਸਗੋਂ ਸਰਹੱਦ ਪਾਰ ਤੋਂ ਚਲਾਈ ਜਾ ਰਹੀ ਇਕ ਸੰਗਠਿਤ ਰਣਨੀਤੀ ਦਾ ਹਿੱਸਾ ਹੋ ਸਕਦੀਆਂ ਹਨ, ਜਿਸ ਵਿਚ ਆਈ. ਐੱਸ. ਆਈ. ਦੀ ਸਰਗਰਮ ਭੂਮਿਕਾ ਅਤੇ ਖ਼ਾਲਿਸਤਾਨ ਪੱਖੀ ਸੰਗਠਨਾਂ ਦਾ ਮੁੜ ਸੁਰਜੀਤ ਹੋਣਾ ਸ਼ਾਮਲ ਹੈ। ਧਮਾਕਿਆਂ ਨੂੰ ਕਥਿਤ ਤੌਰ ’ਤੇ ਅੰਜਾਮ ਦੇਣ ਵਾਲੇ ਸੰਗਠਨਾਂ ਵਿਚ ਖ਼ਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ਼.) ਅਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇ. ਜ਼ੈੱਡ. ਐੱਫ਼.) ਸ਼ਾਮਲ ਹਨ। ਅਜਿਹੇ ਵਿਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਪੰਜਾਬ ਫਿਰ ਉਸੇ ਦੌਰ ਦੀ ਦਹਿਲੀਜ਼ ’ਤੇ ਖੜ੍ਹਾ ਹੈ, ਜਿਸ ਨੂੰ ਉਸ ਨੇ ਬੜੀ ਮੁਸ਼ਕਲ ਨਾਲ ਪਿੱਛੇ ਛੱਡਿਆ ਸੀ?

ਇਹ ਵੀ ਪੜ੍ਹੋ: ISI ਆਧਾਰਿਤ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼! ਦੋ ਮੁਲਜ਼ਮ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ

ਡੈਡੀਕੇਟਿਡ ਫ੍ਰੇਟ ਕਾਰੀਡੋਰ ਹੀ ਨਿਸ਼ਾਨੇ ’ਤੇ
ਪੰਜਾਬ ਦੇ ਪਟਿਆਲਾ ਜ਼ਿਲੇ ਵਿਚ ਰਾਜਪੁਰਾ-ਸ਼ੰਭੂ ਦੇ ਵਿਚਾਲੇ ਬਥੌਣੀਆ ਪਿੰਡ ਦੇ ਕੋਲ ਡੈਡੀਕੇਟਿਡ ਫ੍ਰੇਟ ਕਾਰੀਡੋਰ (ਡੀ. ਐੱਫ਼. ਸੀ.) ਟ੍ਰੈਕ ’ਤੇ ਹੋਏ ਧਮਾਕੇ ਵਿਚ ਇਕ ਸ਼ੱਕੀ ਨੌਜਵਾਨ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ ਸੀ। ਇਸ ਘਟਨਾਚੱਕਰ ਦੀ ਜ਼ਿੰਮੇਵਾਰੀ ਖ਼ਾਲਿਸਤਾਨੀ ਅੱਤਵਾਦੀ ਸੰਗਠਨ ਖ਼ਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ਼.) ਨੇ ਲਈ ਹੈ।

ਇਹ ਘਟਨਾ ਕੋਈ ਇਕੱਲੀ ਕੜੀ ਨਹੀਂ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿਚ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਇਲਾਕੇ ਵਿਚ ਇਸੇ ਡੀ. ਐੱਫ਼. ਸੀ. ਟ੍ਰੈਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਧਮਾਕਾ ਕੀਤਾ ਗਿਆ ਸੀ। ਉਸ ਹਮਲੇ ਵਿਚ ਟ੍ਰੈਕ ਦਾ ਹਿੱਸਾ ਉੱਖੜ ਗਿਆ, ਮਾਲਗੱਡੀ ਦਾ ਇੰਜਣ ਲੀਹੋਂ ਲੱਥ ਗਿਆ ਅਤੇ ਦੋ ਲੋਕ ਜ਼ਖ਼ਮੀ ਹੋ ਗਏ। ਘਟਨਾ ਦੇ ਤੁਰੰਤ ਬਾਅਦ ਪਾਬੰਦੀਸ਼ੁਦਾ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇ. ਜ਼ੈੱਡ. ਐੱਫ਼.) ਨੇ ਸੋਸ਼ਲ ਮੀਡੀਆ ’ਤੇ ਗਣਤੰਤਰ ਦਿਵਸ ਤੋਂ ਪਹਿਲਾਂ ਜ਼ਿੰਮੇਵਾਰੀ ਲੈਂਦੇ ਹੋਏ ਇਸ ਨੂੰ ‘ਟ੍ਰੇਲਰ’ ਕਰਾਰ ਦਿੱਤਾ ਸੀ। ਇਥੇ ਜ਼ਿਕਰਯੋਗ ਇਹ ਹੈ ਕਿ ਦੋਵਾਂ ਹੀ ਖ਼ਾਲਿਸਤਾਨੀ ਸੰਗਠਨਾਂ ਨੂੰ ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੇ ਤਹਿਤ ਪਾਬੰਦੀਸ਼ੁਦਾ ਐਲਾਨਿਆ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ ਸੀ ਪਾਕਿਸਤਾਨ

‘ਕਾਪੀਕੈਟ’ ਜਾਂ ਸੰਗਠਿਤ ਨੈੱਟਵਰਕ?
ਹਾਲ ਹੀ ਵਿਚ ਹੋਏ ਬੰਬ ਧਮਾਕੇ ਵਿਚ ਪੁਲਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਰਿਪੋਰਟ ਮੁਤਾਬਕ ਪੰਜਾਬ ਪੁਲਸ ਹੁਣ ਪਟਿਆਲਾ ਅਤੇ ਸਰਹਿੰਦ ਧਮਾਕਿਆਂ ਨੂੰ ਜੋੜ ਕੇ ਦੇਖ ਰਹੀ ਹੈ। ਜਾਂਚ ਇਸ ਗੱਲ ’ਤੇ ਕੇਂਦ੍ਰਿਤ ਹੈ ਕਿ ਕੀ ਇਹ ਕੇ. ਜ਼ੈੱਡ. ਐੱਫ. ਦੀ ਸਿੱਧੀ ਸਾਜ਼ਿਸ਼ ਹੈ ਜਾਂ ਫਿਰ ਹੋਰ ਅੱਤਵਾਦੀ ਮਾਡਿਊਲ ਇਸ ਦੀ ਨਕਲ ਕਰ ਰਹੇ ਹਨ। ਦੋਵਾਂ ਥਾਵਾਂ ਤੋਂ ਮਿਲੇ ਸੈਂਪਲਾਂ ਦਾ ਫੋਰੈਂਸਿਕ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਤਾਂ ਜੋ ਧਮਾਕਾਖੇਜ਼ ਸਮੱਗਰੀ ਦੇ ਸਰੋਤ ਅਤੇ ਸਰਹੱਦ ਪਾਰ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।

ਸਰਹੱਦ ’ਤੇ ਸਖ਼ਤ ਨਿਗਰਾਨੀ
ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਖ਼ੁਫ਼ੀਆ ਏਜੰਸੀਆਂ ਹਾਈ ਅਲਰਟ ’ਤੇ ਹਨ। 553 ਕਿਲੋਮੀਟਰ ਲੰਬੀ ਪੰਜਾਬ-ਪਾਕਿਸਤਾਨ ਸਰਹੱਦ ’ਤੇ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਗਈ ਹੈ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਅਤੇ ਰੇਲਵੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਕਾਰੀਡੋਰ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸੰਚਾਲਨ ਆਮ ਵਾਂਗ ਹੋ ਚੁੱਕਾ ਹੈ ਪਰ ਖ਼ਤਰੇ ਦੀ ਘੰਟੀ ਸਾਫ਼ ਸੁਣਾਈ ਦੇ ਰਹੀ ਹੈ ਕਿ ਪੰਜਾਬ ਨੂੰ ਇਕ ਵਾਰ ਫਿਰ ਸੁਚੇਤ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ

ਆਈ. ਐੱਸ. ਆਈ. ਦੀਆਂ ਕਈ ਸਾਜ਼ਿਸ਼ਾਂ ਨਾਕਾਮ
ਪਿਛਲੇ ਕੁਝ ਮਹੀਨਿਆਂ ਵਿਚ ਪੰਜਾਬ ਪੁਲਸ ਨੇ ਆਈ. ਐੱਸ. ਆਈ. ਸਮਰਥਿਤ ਕਈ ਅੱਤਵਾਦੀ ਮਾਡਿਊਲਾਂ ਦਾ ਪਰਦਾਫ਼ਾਸ਼ ਕੀਤਾ ਹੈ। ਅਪ੍ਰੈਲ ਵਿਚ ਪੁਲਸ ਟਿਕਾਣਿਆਂ ’ਤੇ ਗ੍ਰੇਨੇਡ ਹਮਲੇ ਦੀ ਯੋਜਨਾ ਬਣਾ ਰਹੇ ਗਿਰੋਹ ਨੂੰ ਫੜਿਆ ਗਿਆ, ਜਦਕਿ ਚੰਡੀਗੜ੍ਹ ਵਿਚ ਭਾਜਪਾ ਮੁੱਖ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੇ ਪਿੱਛੇ ਵੀ ਅਜਿਹੇ ਹੀ ਨੈੱਟਵਰਕ ਦਾ ਹੱਥ ਸਾਹਮਣੇ ਆਇਆ। ਖ਼ੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਕਿ ਆਈ. ਐੱਸ. ਆਈ. ਹੁਣ ਸਿੱਧੇ ਹਮਲੇ ਕਰਨ ਦੀ ਬਜਾਏ ਸਥਾਨਕ ਓਵਰ-ਗਰਾਊਂਡ ਵਰਕਰਾਂ ਅਤੇ ਗੁਪਤ ਸੰਗਠਨਾਂ ਰਾਹੀਂ ‘ਸਾਫਟ ਟਾਰਗੈੱਟ’ ’ਤੇ ਵਾਰ ਕਰ ਰਹੀ ਹੈ।

ਕੇ. ਟੀ. ਐੱਫ਼. ਅਤੇ ਕੇ. ਜ਼ੈੱਡ. ਐੱਫ਼. ਦੇ ਗਠਨ ਤੋਂ ਲੈ ਕੇ ਗਲੋਬਲ ਨੈੱਟਵਰਕ ਤੱਕ ਖ਼ਾਲਿਸਤਾਨੀ ਅੱਤਵਾਦ ਦਾ ਪੂਰਾ ਖਾਕਾ
ਪੰਜਾਬ ਵਿਚ ਅਸਥਿਰਤਾ ਪੈਦਾ ਕਰਨ ਦੇ ਉਦੇਸ਼ ਨਾਲ ਸਰਗਰਮ ਅੱਤਵਾਦੀ ਸੰਗਠਨਾਂ ਵਿਚ ਖ਼ਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ਼.) ਅਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇ. ਜ਼ੈੱਡ. ਐੱਫ਼.) ਸ਼ਾਮਲ ਦੱਸੇ ਜਾ ਰਹੇ ਹਨ। ਸਾਊਥ ਏਸ਼ੀਅਨ ਟੈਰੇਰਿਜ਼ਮ ਪੋਰਟਲ (ਐੱਸ. ਏ. ਟੀ. ਪੀ.) ਅਤੇ ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਇਨ੍ਹਾਂ ਸਮੂਹਾਂ ਦੇ ਪਾਕਿਸਤਾਨ ਕੁਨੈਕਸ਼ਨ ਅਤੇ ਖ਼ਤਰਨਾਕ ਇਰਾਦਿਆਂ ਦਾ ਖ਼ੁਲਾਸਾ ਕਰਦੀਆਂ ਰਹੀਆਂ ਹਨ।

ਖ਼ਾਲਿਸਤਾਨ ਟਾਈਗਰ ਫੋਰਸ
ਗਠਨ ਅਤੇ ਲੀਡਰਸ਼ਿਪ : ਕੇ. ਟੀ. ਐੱਫ਼. ਦੀ ਸਥਾਪਨਾ ਬੱਬਰ ਖ਼ਾਲਿਸਤਾਨ ਇੰਟਰਨੈਸ਼ਨਲ (ਬੀ. ਕੇ. ਆਈ.) ਦੇ ਸਾਬਕਾ ਅੱਤਵਾਦੀ ਜਗਤਾਰ ਸਿੰਘ ਤਾਰਾ ਨੇ ਕੀਤੀ ਸੀ, ਜੋ 1995 ਵਿਚ ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਸ਼ਾਮਲ ਸੀ। 2004 ਵਿਚ ਬੁੜੈਲ ਜੇਲ ਤੋਂ ਫਰਾਰ ਹੋ ਕੇ ਤਾਰਾ ਪਾਕਿਸਤਾਨ ਪਹੁੰਚਿਆ ਅਤੇ ਬਾਅਦ ਵਿਚ ਉਸ ਨੇ ਥਾਈਲੈਂਡ ਨੂੰ ਆਪਣਾ ਬੇਸ ਬਣਾਇਆ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ ਤਲਵਾਰਾਂ ਤੇ ਹਥਿਆਰ

ਨੈੱਟਵਰਕ ਅਤੇ ਅੰਤਰਰਾਸ਼ਟਰੀ ਪਹੁੰਚ : ਮੁੱਖ ਤੌਰ ’ਤੇ ਪਾਕਿਸਤਾਨ ਤੋਂ ਚਲਾਏ ਜਾ ਰਹੇ ਇਸ ਸੰਗਠਨ ਦੀਆਂ ਤਾਰਾਂ ਫਰਾਂਸ, ਕੈਨੇਡਾ, ਸਪੇਨ, ਜਰਮਨੀ ਅਤੇ ਥਾਈਲੈਂਡ ਤੱਕ ਫੈਲੀਆਂ ਹੋਈਆਂ ਹਨ।
ਫੰਡਿੰਗ ਅਤੇ ਜਿਹਾਦੀ ਸਬੰਧ : ਕੇ. ਟੀ. ਐੱਫ. ਨੂੰ ਪਾਕਿਸਤਾਨ ਦੀ ਆਈ. ਐੱਸ. ਆਈ. ਤੋਂ ਭਾਰੀ ਵਿੱਤੀ ਮਦਦ ਮਿਲਦੀ ਹੈ। ਇਸ ਦੇ ਸਬੰਧ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਵਰਗੇ ਸੰਗਠਨਾਂ ਨਾਲ ਵੀ ਹਨ।
ਆਪ੍ਰੇਸ਼ਨ : ਇਹ ਮਾਡਿਊਲ ਪੰਜਾਬ ਵਿਚ ਵੀ. ਆਈ. ਪੀ. ਕਤਲਾਂ, ਧਮਾਕਿਆਂ ਅਤੇ ਹਥਿਆਰਬੰਦ ਹਮਲਿਆਂ ਰਾਹੀਂ ਦਹਿਸ਼ਤ ਫੈਲਾਉਣ ਦੀ ਰਣਨੀਤੀ ’ਤੇ ਕੰਮ ਕਰਦਾ ਹੈ।

ਖ਼ਾਲਿਸਤਾਨ ਜ਼ਿੰਦਾਬਾਦ ਫੋਰਸ
ਗਠਨ ਅਤੇ ਲੀਡਰਸ਼ਿਪ : ਕੇ. ਜ਼ੈੱਡ. ਐੱਫ਼. ਦਾ ਗਠਨ 1993 ਵਿਚ ਜੰਮੂ ਦੇ ਸਿਮਬਲ ਕੈਂਪ ਦੇ ਰਹਿਣ ਵਾਲੇ ਰਣਜੀਤ ਸਿੰਘ ਉਰਫ਼ ‘ਨੀਟਾ’ ਨੇ ਕੀਤਾ ਸੀ।
ਮਕਸਦ ਅਤੇ ਹਿੰਸਾ : ਇਸ ਦਾ ਐਲਾਨਿਆ ਉਦੇਸ਼ ਹਥਿਆਰਬੰਦ ਸੰਘਰਸ਼ ਰਾਹੀਂ ਸੁਤੰਤਰ ‘ਸਿੱਖ ਮਾਤਭੂਮੀ’ ਬਣਾਉਣਾ ਹੈ। ਇਹ ਸੰਗਠਨ ਵਿਆਨਾ (2009) ਵਿਚ ਸੰਤ ਰਾਮਾਨੰਦ ਦੇ ਕਤਲ ਅਤੇ 2010 ਵਿਚ ਬਾਬਾ ਗੁਰਿੰਦਰ ਸਿੰਘ ਢਿੱਲੋਂ ’ਤੇ ਹਮਲੇ ਵਰਗੇ ਫਿਰਕੂ ਅਪਰਾਧਾਂ ਵਿਚ ਸ਼ਾਮਲ ਰਿਹਾ ਹੈ।
ਵਿਦੇਸ਼ੀ ਨੈੱਟਵਰਕ : ਕੇ. ਜ਼ੈੱਡ. ਐੱਫ. ਦੀ ਮੌਜੂਦਗੀ ਸਵਿਟਜ਼ਰਲੈਂਡ, ਇਟਲੀ, ਜਰਮਨੀ, ਯੂ. ਕੇ., ਅਮਰੀਕਾ ਅਤੇ ਨੇਪਾਲ ਵਰਗੇ ਦੇਸ਼ਾਂ ਵਿਚ ਹੈ।
ਫੰਡਿੰਗ ਮਾਡਲ: ਇਸ ਦੀ ਕਮਾਈ ਦਾ ਮੁੱਖ ਸਰੋਤ ਨਸ਼ਾ ਸਮੱਗਲਿੰਗ, ਜਾਅਲੀ ਭਾਰਤੀ ਕਰੰਸੀ (ਐੱਫ. ਆਈ. ਸੀ. ਐੱਨ.) ਅਤੇ ਵਿਦੇਸ਼ਾਂ ਤੋਂ ਮਿਲਣ ਵਾਲੀ ਮਦਦ ਹੈ। ਇਸ ਦੇ ਸਬੰਧ ਹਿਜ਼ਬੁਲ ਮੁਜਾਹਿਦੀਨ ਅਤੇ ਜੈਸ਼-ਏ-ਮੁਹੰਮਦ ਵਰਗੇ ਸਮੂਹਾਂ ਨਾਲ ਵੀ ਉਜਾਗਰ ਹੋਏ ਹਨ।
ਕਾਰਜਪ੍ਰਣਾਲੀ : ਕੇ. ਜ਼ੈੱਡ. ਐੱਫ਼. ਜਨਤਕ ਆਵਾਜਾਈ ਅਤੇ ਭੀੜ-ਭਾੜ ਵਾਲੀਆਂ ਥਾਵਾਂ ’ਤੇ ਧਮਾਕੇ ਕਰਨ ਵਿਚ ਮਾਹਰ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ

ਸੁਰੱਖਿਆ ਏਜੰਸੀਆਂ ਦੀ ਕਾਰਵਾਈ
ਹਾਲ ਹੀ ਦੇ ਸਾਲਾਂ ਵਿਚ ਕੇ. ਜ਼ੈੱਡ. ਐੱਫ਼. ਦੇ ਕਈ ਮਾਡਿਊਲ ਤਬਾਹ ਕੀਤੇ ਗਏ ਹਨ। 2019 ਵਿਚ ਤਰਨਤਾਰਨ ਦੇ ਚੋਹਲਾ ਸਾਹਿਬ ਤੋਂ ਭਾਰੀ ਮਾਤਰਾ ਵਿਚ ਏ. ਕੇ.-47, ਗ੍ਰੇਨੇਡ ਅਤੇ ਜਾਅਲੀ ਨੋਟਾਂ ਦੀ ਬਰਾਮਦਗੀ ਨੇ ਇਨ੍ਹਾਂ ਦੇ ਵੱਡੇ ਹਮਲਿਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਭਾਰਤ ਸਰਕਾਰ ਨੇ ਯੂ. ਏ. ਪੀ. ਏ. ਦੇ ਤਹਿਤ ਇਨ੍ਹਾਂ ਸੰਗਠਨਾਂ ਨੂੰ ਪਾਬੰਦੀਸ਼ੁਦਾ ਕਰ ਕੇ ਇਨ੍ਹਾਂ ਦੀਆਂ ਗਤੀਵਿਧੀਆਂ ’ਤੇ ਸਖ਼ਤ ਨਜ਼ਰ ਰੱਖੀ ਹੈ। ਆਈ.ਐੱਸ.ਆਈ. ਇਨ੍ਹਾਂ ਵੱਖ-ਵੱਖ ਮਾਡਿਊਲਾਂ ਨੂੰ ਇਕਜੁੱਟ ਕਰਕੇ ਪੰਜਾਬ ਨੂੰ ਤੋੜਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Khalistani module exposed
  • big conspiracy behind ISI
  • ਸੁਰੱਖਿਆ ਏਜੰਸੀਆਂ
  • ਡੂੰਘੀ ਸਾਜ਼ਿਸ਼
  • ਅੱਤਵਾਦ ਦੀ ਵੱਡੀ ਸਾਜਿਸ਼

ਪੈ ਗਏ ਮੋਟੇ-ਮੋਟੇ ਗੜ੍ਹੇ! ਪੰਜਾਬ 'ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਪੜ੍ਹੋ ਵਿਭਾਗ ਦੀ ਤਾਜ਼ਾ ਭਵਿੱਖਬਾਣੀ

NEXT STORY

Stories You May Like

  • pakistan s latest ploy exposed isi recruiting indian teenagers
    ਪਾਕਿਸਤਾਨ ਦੀ ਨਵੀਂ ਘਿਨੌਣੀ ਸਾਜ਼ਿਸ਼ ਦਾ ਖੁਲਾਸਾ! ISI ਹੁਣ ਭਾਰਤੀ ਨਾਬਾਲਗਾਂ ਨੂੰ ਬਣਾ ਰਿਹੈ ਆਪਣਾ ਹਥਿਆਰ
  • 2 accused arrested with over 4 kg heroin in amritsar
    ਅੰਮ੍ਰਿਤਸਰ: 6 ਕਿਲੋ ਹੈਰੋਇਨ ਦੀ ਬਰਾਮਦਗੀ ਮਗਰੋਂ ਫਿਰ ਮਿਲੀ ਵੱਡੀ ਖੇਪ, 2 ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ
  • 4 persons arrested with grenades and weapons in punjab
    ਪੰਜਾਬ 'ਚ 4 ਗ੍ਰਨੇਡ ਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ, ਮਾਡਿਊਲ ਦੇ ਹੋਰ ਮੈਂਬਰਾਂ ਦੀ ਜਾਂਚ ਜਾਰੀ
  • 4 arrested for demanding ransom of rs 20 lakh
    20 ਲੱਖ ਦੀ ਫਿਰੌਤੀ ਮੰਗਣ ਵਾਲੇ 4 ਗ੍ਰਿਫਤਾਰ, 2 ਪਿਸਤੌਲ ਬਰਾਮਦ
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ ਸੀ ਪਾਕਿਸਤਾਨ
  • isi based spy network exposed two accused arrested
    ISI ਆਧਾਰਿਤ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼! ਦੋ ਮੁਲਜ਼ਮ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ
  • thunderstorm alert for 4 days in punjab
    ਪੰਜਾਬ 'ਚ 4 ਦਿਨ Alert ਜਾਰੀ ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ, 30 ਤੱਕ ਮੌਸਮ ਦੀ ਵੱਡੀ ਭਵਿੱਖਬਾਣੀ
  • car overturns out of control 2 dead 4 seriously injured
    ਮੱਧ ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ: ਬੇਕਾਬੂ ਹੋ ਕੇ ਪਲਟੀ ਕਾਰ, 2 ਦੀ ਮੌਤ ਤੇ 4 ਗੰਭੀਰ ਜ਼ਖ਼ਮੀ
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
  • major incident near hotel club cabana in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
  • ludhiana couple fir
    ਜਲੰਧਰ ਦੇ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ! ਲੁਧਿਆਣਾ ਦੇ ਜੋੜੇ ਖ਼ਿਲਾਫ਼ ਮਾਮਲਾ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
Trending
Ek Nazar
family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab politics assembly elections
      ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ, 2027 ਦੀਆਂ ਚੋਣਾਂ ਲੜਨ ਦਾ ਐਲਾਨ
    • cousin beaten up on suspicion of having an affair with wife
      ਪਤਨੀ ਨਾਲ ਪ੍ਰੇਮ ਸਬੰਧਾਂ ਦੇ ਸ਼ੱਕ 'ਚ ਚਚੇਰੇ ਭਰਾ ਨਾਲ ਕੁੱਟਮਾਰ
    • punjab police constable
      ਪੰਜਾਬ ਪੁਲਸ ਦੇ ਮੁਲਾਜ਼ਮ ਉੱਪਰ ON-DUTY ਦਾਤਰ ਨਾਲ ਹਮਲਾ! ਸੜਕ ਵਿਚਾਲੇ...
    • gunfire rang out at a house in amritsar
      ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ
    • punjab bus full of passengers falls victim to major accident
      ਪੰਜਾਬ : ਸਵਾਰੀਆਂ ਨਾਲ ਭਰੀ ਬੱਸ ਵੱਡੇ ਹਾਦਸੇ ਦਾ ਹੋਈ ਸ਼ਿਕਾਰ, ਕਈ ਫੱਟੜ
    • ludhiana boy viral video
      'ਮੇਰੀ ਅਰਥੀ ਨੂੰ ਮੋਢਾ ਮੇਰੇ ਭਰਾ ਦਾ ਹੋਵੇ...', ਲੁਧਿਆਣਾ ਦੇ ਮੁੰਡੇ ਨੇ...
    • a big danger bell for punjabis
      ਪੰਜਾਬੀਆਂ ਨੂੰ ਲੈ ਕੇ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾਉਣ ਵਾਲੀ ਖ਼ਬਰ ਆਈ ਸਾਹਮਣੇ
    • isi based spy network exposed two accused arrested
      ISI ਆਧਾਰਿਤ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼! ਦੋ ਮੁਲਜ਼ਮ ਗ੍ਰਿਫ਼ਤਾਰ, DGP ਦੇ...
    • result declared ludhiana
      ਆ ਗਿਆ 10ਵੀਂ ਤੇ 12ਵੀਂ ਦਾ RESULT, ਲੁਧਿਆਣਾ ਦੇ ਮੁੰਡੇ ਨੂੰ ਮਿਲੇ 99.25% ਨੰਬਰ
    • isi linked spy network exposed in punjab
      ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +