ਫਗਵਾੜਾ (ਜਲੋਟਾ)-ਸੀਨੀਅਰ ਪੁਲਸ ਕਪਤਾਨ ਵਤਸਲਾ ਗੁਪਤਾ ਦੇ ਨਿਰਦੇਸ਼ਾਂ ’ਤੇ ਭੈੜੇ ਪੁਰਸ਼ਾਂ ਅਤੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਗੁਰਪ੍ਰੀਤ ਸਿੰਘ ਪੀ. ਪੀ. ਐੱਸ. ਪੁਲਸ ਕਪਤਾਨ ਸਬ ਡਿਵੀਜ਼ਨ ਫਗਵਾੜਾ ਅਤੇ ਜਸਪ੍ਰੀਤ ਸਿੰਘ ਪੀ. ਪੀ. ਐੱਸ. ਉੱਪ ਪੁਲਸ ਕਪਤਾਨ ਸਬ ਡਿਵੀਜ਼ਨ ਫਗਵਾੜਾ ਦੀ ਯੋਗ ਅਗਵਾਈ ਵਿਚ ਮੁੱਖ ਅਫ਼ਸਰ ਥਾਣਾ ਸਤਨਾਮਪੁਰਾ ਸਬ-ਇੰਸਪੈਕਟਰ ਬਲਜਿੰਦਰ ਸਿੰਘ ਜਲੰਧਰ ਦੀ ਨਿਗਰਾਨੀ ਹੇਠ ਐੱਸ. ਆਈ. ਰਣਜੀਤ ਸਿੰਘ ਨੇ 510 ਨਸ਼ੇ ਵਾਲੀਆਂ ਗੋਲ਼ੀਆਂ ਸਮੇਤ ਇਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਪੁਲਸ ਪਾਰਟੀ ਨੂੰ ਦੌਰਾਨੇ ਚੈਕਿੰਗ ਲਾਅ ਗੇਟ ਮਹੇੜੂ ਵਿਖੇ ਟੀ ਪੁਆਇੰਟ ਨੇੜੇ ਗੁੱਜਰਾ ਦਾ ਡੇਰਾ ਪੀ. ਜੀ. ਦੇ ਨਜ਼ਦੀਕ ਇਕ ਨੌਜਵਾਨ ਜੋ ਵਿਦੇਸ਼ੀ ਲੱਗਦਾ ਸੀ, ਖੜ੍ਹਾ ਵਿਖਾਈ ਦਿੱਤਾ। ਉਕਤ ਨੇ ਪੁਲਸ ਪਾਰਟੀ ਨੂੰ ਵੇਖ ਕੇ ਆਪਣੇ ਪਜ਼ਾਮੇ ਦੀ ਜੇਬ ਵਿਚੋਂ ਮੋਮੀ ਲਿਫ਼ਾਫ਼ਾ ਸਾਈਡ ’ਤੇ ਸੁੱਟ ਕੇ ਤੇਜ਼ ਕਦਮੀ ਖਿਸਕਣ ਲੱਗਾ, ਜਿਸ ਨੂੰ ਐੱਸ. ਆਈ. ਰਣਜੀਤ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ-ਪਤਾ ਪੁਛਿਆ।
ਇਹ ਵੀ ਪੜ੍ਹੋ : ਵਿਦੇਸ਼ ਜਾ ਕੇ 2 ਬੱਚਿਆਂ ਦੇ ਪਿਓ ਨੇ ਚੜ੍ਹਾਇਆ ਚੰਨ੍ਹ, ਜਦ ਖੁੱਲ੍ਹਿਆ ਭੇਤ ਤਾਂ ਪਤਨੀ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਉਕਤ ਨੇ ਆਪਣਾ ਨਾਮ ਐਲਲਵਾਨ ਮਡੂ ਪੁੱਤਰ ਮਡੂ ਵਾਸੀ ਮਕਾਨ ਨੰਬਰ ਸੀ. 21 ਥਾਣਾ ਅਲਾਇਸ ਗੋਬੇ ਸਟੇਟ ਅਸ਼ਾਕਾ ਨਾਇਜੀਰੀਆ ਹਾਲ ਵਾਸੀ ਉਮੀਕੋਰਨ-1 ਸੀ. ਭਲਾਕ 202 ਗ੍ਰੇਟਰ ਨੋਇਡਾ ਦਿੱਲੀ ਦੱਸਿਆ। ਜਦੋਂ ਐਲਲਵਾਨ ਮਡੂ ਵੱਲੋਂ ਸੁੱਟੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਨਸ਼ੇ ਵਾਲੀਆਂ 510 ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਮੁਲਜ਼ਮ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦਾ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਜਿਸ ਪਾਸੋਂ ਦੌਰਾਨੇ ਪੁੱਛਗਿੱਛ ਹੋਰ ਖ਼ੁਲਾਸੇ ਹੋਣ ਦੀ ਆਸ ਹੈ।
ਇਹ ਵੀ ਪੜ੍ਹੋ : DSP ਦਲਬੀਰ ਸਿੰਘ ਦਿਓਲ ਕਤਲ ਮਾਮਲੇ 'ਚ ਪੋਸਟਮਾਰਟਮ ਦੀ ਰਿਪੋਰਟ ਦੌਰਾਨ ਸਾਹਮਣੇ ਆਈ ਇਹ ਗੱਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
DSP ਦਲਬੀਰ ਸਿੰਘ ਦਿਓਲ ਕਤਲ ਮਾਮਲੇ 'ਚ ਪੋਸਟਮਾਰਟਮ ਦੀ ਰਿਪੋਰਟ ਦੌਰਾਨ ਸਾਹਮਣੇ ਆਈ ਇਹ ਗੱਲ
NEXT STORY