ਜਲੰਧਰ (ਮਹੇਸ਼)–ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖੋਜੇਵਾਲਾ ਦੇ ਰਹਿਣ ਵਾਲੇ ਅਰਜੁਨ ਐਵਾਰਡੀ ਡੀ. ਐੱਸ. ਪੀ. ਦਲਬੀਰ ਸਿੰਘ ਦਿਓਲ ਦੇ 31 ਦਸੰਬਰ ਦੀ ਰਾਤ ਨੂੰ ਹੋਏ ਕਤਲ ਨੂੰ ਅਜੇ ਤਕ ਕਮਿਸ਼ਨਰੇਟ ਪੁਲਸ ਟਰੇਸ ਨਹੀਂ ਕਰ ਸਕੀ ਹੈ ਪਰ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਨੂੰ ਬਹੁਤ ਜਲਦ ਟਰੇਸ ਕਰ ਲਿਆ ਜਾਵੇਗਾ। ਥਾਣਾ ਨੰਬਰ 2 ਵਿਚ ਪੈਂਦੇ ਇਲਾਕੇ ਬਸਤੀ ਬਾਵਾ ਖੇਲ ਨਹਿਰ ਦੇ ਨੇੜੇ ਉਕਤ ਡੀ. ਐੱਸ. ਪੀ. ਦੀ ਖ਼ੂਨ ਵਿਚ ਲਥਪਥ ਹਾਲਤ ਵਿਚ ਲਾਸ਼ ਪੁਲਸ ਨੂੰ ਬਰਾਮਦ ਹੋਈ ਸੀ। ਨਵੇਂ ਸਾਲ 2024 ਦੇ ਪਹਿਲੇ ਦਿਨ ਹੀ ਪੁਲਸ ਅਧਿਕਾਰੀ ਦੇ ਹੋਏ ਮਰਡਰ ਨੇ ਕਮਿਸ਼ਨਰੇਟ ਪੁਲਸ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਬੀਤੇ ਦਿਨ ਥਾਣਾ ਨੰਬਰ 2 ਦੀ ਪੁਲਸ ਵੱਲੋਂ ਮ੍ਰਿਤਕ ਡੀ. ਐੱਸ. ਪੀ. ਦਿਓਲ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਪੋਸਟਮਾਰਟਮ ਡਾਕਟਰਾਂ ਦੀ 3 ਮੈਂਬਰਾਂ ਦੀ ਟੀਮ ਵੱਲੋਂ ਕੀਤਾ ਗਿਆ। ਡਾ. ਸੱਚਰ, ਡਾ. ਤੇਜਸਵੀ ਅਤੇ ਡਾ. ਗਗਨ ਦੇ ਮੁਤਾਬਕ ਮ੍ਰਿਤਕ ਡੀ. ਐੱਸ. ਪੀ. ਦੇ ਸਿਰ ’ਚ ਇਕ ਗੋਲ਼ੀ ਮਾਰੀ ਗਈ, ਜਿਹੜੀ ਕਿ ਸਿਰ ਵਿਚੋਂ ਆਰ-ਪਾਰ ਹੋ ਕੇ ਬਾਹਰ ਨਿਕਲ ਗਈ।
ਇਹ ਵੀ ਪੜ੍ਹੋ :ਨਵੇਂ ਸਾਲ ’ਚ ਆਮ ਆਦਮੀ ਪਾਰਟੀ ਸਾਹਮਣੇ ਨਵੀਆਂ ਚੁਣੌਤੀਆਂ, ਲੈਣੇ ਪੈ ਸਕਦੇ ਹਨ ਵੱਡੇ ਫ਼ੈਸਲੇ
ਡਾਕਟਰੀ ਟੀਮ ਨੇ ਵਿਸਰੇ ਨੂੰ ਜਾਂਚ ਲਈ ਖਰੜ ਸਥਿਤ ਐੱਫ਼. ਐੱਸ. ਐੱਲ. ਵਿਚ ਭੇਜ ਦਿੱਤਾ ਹੈ, ਜਦਕਿ ਵਾਰਦਾਤ ਵਾਲੀ ਥਾਂ ਤੋਂ ਮਿਲੇ ਮ੍ਰਿਤਕ ਪੁਲਸ ਅਧਿਕਾਰੀ ਦੇ ਬਲੱਡ, ਚੱਲੀ ਗੋਲ਼ੀ ਦੇ ਖੋਲ ਅਤੇ ਸਿੱਕੇ ਨੂੰ ਮੋਹਾਲੀ ਭੇਜਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਦਿਓਲ ਦੇ ਮਰਡਰ ਕੇਸ ਨੂੰ ਟਰੇਸ ਕਰਨ ਦੀ ਜ਼ਿੰਮੇਵਾਰੀ ਸੀ. ਪੀ. ਸਵਪਨ ਸ਼ਰਮਾ ਵੱਲੋਂ ਸੀ. ਆਈ. ਏ. ਸਟਾਫ਼, ਕ੍ਰਾਈਮ ਬਰਾਂਚ ਅਤੇ ਸਪੈਸ਼ਲ ਸੈੱਲ ਨੂੰ ਸੌਂਪੀ ਗਈ ਹੈ।
ਇਹ ਵੀ ਪੜ੍ਹੋ : ਦੋਸਤਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਗਏ DSP ਦੀ ਨਹਿਰ ਕੋਲੋਂ ਮਿਲੀ ਲਾਸ਼, PAP 'ਚ ਸਨ ਤਾਇਨਾਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਯਾਸ਼ੀ ਲਈ ਵੇਸਵਾਖਾਨੇ ਗਏ ਬਜ਼ੁਰਗ ਦੀ ਸਬੰਧ ਬਣਾਉਂਦਿਆਂ ਹੋਈ ਮੌਤ, ਹੈਰਾਨ ਕਰੇਗੀ ਵਜ੍ਹਾ
NEXT STORY