ਟਾਂਡਾ ਉੜਮੁੜ (ਵਰਿੰਦਰ ਪੰਡਿਤ, ਜਸਵਿੰਦਰ, ਗੁਪਤਾ)-ਜਾਜਾ ਬਾਈਪਾਸ ਨੇੜੇ ਰਿਲਾਇੰਸ ਸਟੋਰ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਚੋਰ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਚੋਰੀ ਦੀ ਇਹ ਵਾਰਦਾਤ 15 ਦਸੰਬਰ ਦੇਰ ਰਾਤ ਦੀ ਹੈ। ਟਾਂਡਾ ਪੁਲਸ ਨੇ ਸਟੋਰ ਦੇ ਮੈਨੇਜਰ ਤਰਲੋਚਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬਸੰਤ ਐਵੀਨਿਊ ਲੁਧਿਆਣਾ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਸੰਤ ਸੀਚੇਵਾਲ ਨੇ ਕਿਸਾਨ ਆਗੂ ਡੱਲੇਵਾਲ ਨਾਲ ਕੀਤੀ ਮੁਲਾਕਾਤ, ਦਿੱਤਾ ਅਹਿਮ ਬਿਆਨ
ਆਪਣੇ ਬਿਆਨ ਵਿਚ ਮੈਨੇਜਰ ਨੇ ਦੱਸਿਆ ਕਿ 15 ਦਸੰਬਰ ਨੂੰ ਉਸ ਨੂੰ ਦੁਪਹਿਰ ਨੂੰ ਮੁੱਖ ਦਫ਼ਤਰ ਰਿਲਾਇੰਸ ਕੰਪਨੀ ਮੁੰਬਈ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਸਟੋਰ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਵਿੱਚੋਂ ਪਤਾ ਲੱਗਿਆ ਹੈ ਕਿ ਕੋਈ ਵਿਅਕਤੀ ਰਾਤ ਦੇ ਸਮੇਂ ਸਟੋਰ ਵਿਚ ਦਾਖ਼ਲ ਹੋਇਆ ਹੈ। ਜਦੋਂ ਉਨ੍ਹਾਂ ਵੇਖਿਆ ਤਾਂ ਚੋਰ ਸਟੋਰ ਵਿੱਚੋਂ ਲਗਭਗ 48 ਹਜ਼ਾਰ 500 ਸੌ ਰੁਪਏ ਦਾ ਘਿਓ, ਡਰਾਈ ਫਰੂਟ, ਦਾਲਾਂ ਆਦਿ ਕਰਿਆਨਾ ਦਾ ਸਾਮਾਨ ਚੋਰੀ ਕਰਕੇ ਲੈ ਗਿਆ ਹੈ। ਚੋਰ ਰੋਸ਼ਨ ਦਾਨ ਤੋੜ ਕੇ ਅੰਦਰ ਦਾਖ਼ਲ ਹੋਇਆ ਹੈ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਬਲਬੀਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ- ਅਸੀਂ ਆਮ ਘਰਾਂ ਦੇ ਨੌਜਵਾਨਾਂ ਨੂੰ ਸਿਆਸਤ ’ਚ ਅੱਗੇ ਆਉਣ ਦਾ ਦਿੰਦੇ ਹਾਂ ਮੌਕਾ : ਭਗਵੰਤ ਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਤ ਸੀਚੇਵਾਲ ਨੇ ਕਿਸਾਨ ਆਗੂ ਡੱਲੇਵਾਲ ਨਾਲ ਕੀਤੀ ਮੁਲਾਕਾਤ, ਦਿੱਤਾ ਅਹਿਮ ਬਿਆਨ
NEXT STORY