ਮੁੰਬਈ- ਅਦਾਕਾਰਾ ਅੱਲੂ ਅਰਜੁਨ ਦੀ 'ਪੁਸ਼ਪਾ 2: ਦ ਰੂਲ' ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ। ਲੋਕ ਇਸ ਫਿਲਮ ਦਾ ਸਿਨੇਮਾਘਰਾਂ 'ਚ ਖੂਬ ਆਨੰਦ ਲੈ ਰਹੇ ਹਨ। ਦੂਜੇ ਹਫਤੇ ਵੀ ਇਸ ਦੀ ਕਮਾਈ ਦੀ ਰਫਤਾਰ ਘੱਟ ਨਹੀਂ ਹੋ ਰਹੀ ਹੈ। ਇਸ ਦੌਰਾਨ ਅੱਲੂ ਅਰਜੁਨ ਦੀ 'ਪੁਸ਼ਪਾ 2: ਦ ਰੂਲ' ਹਿੰਦੀ ਭਾਸ਼ਾ 'ਚ 600 ਕਰੋੜ ਦੀ ਕਮਾਈ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਫਿਲਮ ਨੇ ਦੇਸ਼ ਭਰ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਕਿੰਨਾ ਕਾਰੋਬਾਰ ਕੀਤਾ ਹੈ।
ਇਹ ਵੀ ਪੜ੍ਹੋ-ਢਿੱਡ 'ਚ ਕੈਂਸਰ ਹੋਣ 'ਤੇ ਦਿਖਾਈ ਦਿੰਦੇ ਨੇ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰ ਅੰਦਾਜ਼
ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਇੰਸਟਾ ਹੈਂਡਲ 'ਤੇ 'ਪੁਸ਼ਪਾ 2: ਦ ਰੂਲ' ਦੀ ਹਿੰਦੀ ਭਾਸ਼ਾ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੁਤਾਬਕ ਫਿਲਮ ਨੇ ਦੂਜੇ ਹਫਤੇ ਸ਼ੁੱਕਰਵਾਰ ਨੂੰ 27.50 ਕਰੋੜ, ਸ਼ਨੀਵਾਰ 46.50 ਕਰੋੜ, ਐਤਵਾਰ 54 ਕਰੋੜ, ਸੋਮਵਾਰ 20.50 ਕਰੋੜ ਅਤੇ ਮੰਗਲਵਾਰ ਨੂੰ 19.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਤਰ੍ਹਾਂ 'ਪੁਸ਼ਪਾ 2: ਦ ਰੂਲ' ਦੇ ਹਿੰਦੀ ਸੰਸਕਰਣ ਨੇ ਦੇਸ਼ ਭਰ 'ਚ ਹੁਣ ਤੱਕ ਕੁੱਲ 601.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ-ਚਿਹਰੇ 'ਤੇ ਚਾਹੁੰਦੇ ਹੋ ਗੁਲਾਬੀ ਨਿਖਾਰ ਤਾਂ ਇੰਝ ਕਰੋ ਚੁਕੰਦਰ ਦਾ ਇਸਤੇਮਾਲ
'ਪੁਸ਼ਪਾ 2' 600 ਕਰੋੜ ਦੀ ਕਮਾਈ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ
ਇਸ ਤੋਂ ਪਹਿਲਾਂ, ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ 'ਸਟ੍ਰੀ 2' ਭਾਰਤ ਵਿੱਚ 600 ਕਰੋੜ ਦੇ ਕਲੱਬ ਵਿੱਚ ਦਾਖਲ ਹੋਣ ਵਾਲੀ ਪਹਿਲੀ ਹਿੰਦੀ ਫਿਲਮ ਸੀ। ਹੁਣ ਅੱਲੂ ਅਰਜੁਨ ਦੀ 'ਪੁਸ਼ਪਾ 2: ਦ ਰੂਲ' ਨੇ ਦੂਜੇ ਸਥਾਨ 'ਤੇ ਆਪਣਾ ਸਥਾਨ ਬਣਾ ਲਿਆ ਹੈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ 'ਸਟ੍ਰੀ 2' ਨੇ ਦੇਸ਼ ਭਰ 'ਚ ਕੁੱਲ 627.02 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ 'ਪੁਸ਼ਪਾ 2: ਦ ਰੂਲ' ਬਹੁਤ ਜਲਦੀ 'ਸਟ੍ਰੀ 2' ਦਾ ਰਿਕਾਰਡ ਤੋੜ ਦੇਵੇਗੀ।
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਵਰਲਡਵਾਈਡ 1400 ਕਰੋੜ ਦੇ ਪਾਰ ਹੋਇਆ ਕਲੈਕਸ਼ਨ
ਹੁਣ ਗੱਲ ਕਰੀਏ 'ਪੁਸ਼ਪਾ 2: ਦ ਰੂਲ' ਦੇ ਵਰਲਡਵਾਈਡ ਕਲੈਕਸ਼ਨ ਦੀ। ਟ੍ਰੇਡ ਐਨਾਲਿਸਟ ਮਨੋਬਾਲਾ ਮੁਤਾਬਕ ਅੱਲੂ ਅਰਜੁਨ ਦੀ ਫਿਲਮ ਨੇ 13ਵੇਂ ਦਿਨ ਦੁਨੀਆ ਭਰ 'ਚ 42.63 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫਿਲਮ ਨੇ ਹੁਣ ਤੱਕ 1410.38 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਹ ਸਾਲ 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਦੱਸਣਯੋਗ ਹੈ ਕਿ 'ਪੁਸ਼ਪਾ 2: ਦ ਰੂਲ' ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ ਅਤੇ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ। ਇਸ ਫਿਲਮ 'ਚ ਅੱਲੂ ਅਰਜੁਨ ਤੋਂ ਇਲਾਵਾ ਰਸ਼ਮਿਕਾ ਮੰਡਾਨਾ ਅਤੇ ਫਹਾਦ ਫਾਜ਼ਿਲ ਅਹਿਮ ਭੂਮਿਕਾਵਾਂ 'ਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਜਿਨ੍ਹਾਂ ਦੇ ਸਿਰ 'ਤੇ ਵੱਡਿਆਂ ਦਾ ਹੱਥ ਹੋਵੇ, ਉਨ੍ਹਾਂ ਦਾ ਹਰ ਰਸਤਾ ਸੌਖਾ ਹੋ ਜਾਂਦੈ'
NEXT STORY