ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਾਈਬਰ ਕ੍ਰਾਈਮ ਪੁਲਸ ਨੇ 3,50,000 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਲਲਿਤ ਕੁਮਾਰ ਪੁੱਤਰ ਗਿਆਨ ਚੰਦ ਨਿਵਾਸੀ ਮੋਹੱਲਾ ਸ਼ਿਵ ਨਗਰ, ਪਿੰਡ ਜਾਨੋੜੀ, ਥਾਣਾ ਹਰਿਆਣਾ ਨੇ ਦੱਸਿਆ ਕਿ ਉਸ ਦੀ ਚਾਚੀ ਸੁਜਾਨ ਦੇਵੀ ਨਾਲ ਕਿਸੇ ਅਣਪਛਾਤੇ ਵਿਅਕਤੀ ਨੇ ਵ੍ਹਟਸਐਪ ਨੰਬਰਾਂ ਰਾਹੀਂ ਉਸ ਦਾ ਪੋਤਾ ਰਕਸ਼ਿਤ ਠਾਕੁਰ ਬਣ ਕੇ ਸੰਪਰਕ ਕੀਤਾ। ਉਸ ਨੇ ਵਿਦੇਸ਼ ਤੋਂ ਪੈਸੇ ਭੇਜਣ ਦਾ ਝਾਂਸਾ ਦੇ ਕੇ ਬੈਂਕ ਆਫ਼ ਮਹਾਰਾਸ਼ਟਰ ਦੇ ਖਾਤੇ ’ਚ ਰਕਮ ਟਰਾਂਸਫ਼ਰ ਕਰਵਾਈ।
ਪੰਜਾਬ Weather ਦੀ ਨਵੀਂ ਅਪਡੇਟ ਜਾਰੀ! ਜਾਣੋ 31 ਅਗਸਤ ਤੱਕ ਕਿਹੋ ਜਿਹਾ ਰਹੇਗਾ ਮੌਸਮ
ਸੁਜਾਨ ਦੇਵੀ ਵੱਲੋਂ 50,000 ਰੁਪਏ ਅਤੇ ਲਲਿਤ ਕੁਮਾਰ ਤੇ ਉਸ ਦੀ ਪਤਨੀ ਦੇ ਖਾਤਿਆਂ ’ਚੋਂ 3 ਲੱਖ ਰੁਪਏ ਟ੍ਰਾਂਸਫ਼ਰ ਕੀਤੇ ਗਏ, ਜਿਸ ਤਰ੍ਹਾਂ ਕੁੱਲ੍ਹ 3,50,000 ਰੁਪਏ ਦੀ ਰਕਮ ਠੱਗ ਲਈ ਗਈ। ਬਾਅਦ ’ਚ ਜਦੋਂ ਪਰਿਵਾਰ ਨੇ ਰਕਸ਼ਿਤ ਠਾਕੁਰ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਕਤ ਵ੍ਹਟਸਐਪ ਨੰਬਰ ਉਸ ਦੇ ਨਹੀਂ ਸਨ ਅਤੇ ਉਹ ਵਿਅਕਤੀ ਵੀ ਫ਼ਰਜ਼ੀ ਸੀ। ਇਸ ਸਬੰਧੀ ਉਸ ਨੇ 1930 ਹੈਲਪਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਰਾਸ਼ਨ ਕਾਰਡ ਧਾਰਕ ਦੇਣ ਧਿਆਨ! ਆਪਣਾ ਨਾਮ ਦਰਜ ਕਰਵਾਉਣ ਨੂੰ ਲੈ ਕੇ ਪੰਜਾਬ 'ਚ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ
NEXT STORY