ਮਾਹਿਲਪੁਰ (ਜਸਵੀਰ)- ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਮਾਰਗ 'ਤੇ ਪੈਂਦੇ ਪਿੰਡ ਟੂਟੋਮਜਾਰਾ ਵਿਚ ਚੋਰਾਂ ਨੇ ਹਲਵਾਈ ਦੀ ਦੁਕਾਨ 'ਚੋਂ ਮੋਟਰਸਾਈਕਲ, ਗੈਸ ਸਿਲੰਡਰ, ਕੂਲਰ ਅਤੇ ਫਰੂਟੀਆਂ ਚੋਰੀ ਕੀਤੀਆਂ। ਦੁਕਨਦਾਰ ਨੇ ਥਾਣਾ ਮਾਹਿਲਪੁਰ ਵਿੱਚ ਰਿਪੋਰਟ ਦਰਜ ਕਰਵਾਈ। ਪ੍ਰਾਪਤ ਜਾਣਕਾਰੀ ਮੁਤਾਬਕ ਬਲਾਕ ਮਾਹਿਲਪੁਰ ਪੈਂਦੇ ਪਿੰਡ ਟੂਟੋ ਮੁਜਾਰਾ ਦੇ ਮਾਈ ਬਾਲੀ ਸਵੀਟ ਸ਼ਾਪ ਨੇੜੇ ਮੰਦਰ ਸ਼੍ਰੀ ਮਾਈ ਬਾਲੀ ਦੇ ਮਾਲਕ ਜਸਵੀਰ ਸਿੰਘ ਨੇ ਦੱਸਿਆ ਕਿ ਸਵੇਰੇ ਕੋਈ ਸੱਤ ਕੁ ਵਜੇ ਜਦੋਂ ਮੈਂ ਆਪਣੀ ਦੁਕਾਨ ਖੋਲ੍ਹਣ ਲੱਗਾ ਤਾਂ ਵੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਅਤੇ ਸ਼ਟਰ ਬੰਦ ਹੈ।
ਇਹ ਵੀ ਪੜ੍ਹੋ: ਰੱਖੜ ਪੁੰਨਿਆ 'ਤੇ ਵੱਡੀਆਂ ਕਾਨਫ਼ਰੰਸਾਂ! ਵਧੇਗਾ ਪੰਜਾਬ ਦਾ ਸਿਆਸੀ ਪਾਰਾ
ਜਦੋਂ ਮੈਂ ਸ਼ਟਰ ਖੋਲ੍ਹਿਆਂ ਤਾਂ ਵੇਖਿਆ ਕਿ ਮੇਰਾ ਮੋਟਰਸਾਈਕਲ ਮਾਰਕਾ ਸਪਲੈਂਡਰ ਨੰਬਰ ਪੀ. ਬੀ. 038 ਸੀ. 2385 , ਗੈਸ ਨਾਲ ਭਰੇ ਹੋਏ ਦੋ ਸਿਲੰਡਰ, ਕੂਲਰ, ਇਕ ਰਿਫਾਈਂਡ ਦਾ ਭਰਿਆ ਹੋਇਆ ਪੀਪਾ ਅਤੇ ਫਰਿਜ ਵਿਚੋਂ ਫਰੂਟੀਆਂ ਅਤੇ ਹਿੱਲ ਡਰਿੰਕ ਗਾਇਬ ਸੀ, ਜੋ ਚੋਰਾਂ ਨੇ ਰਾਤ ਸਮੇਂ ਚੋਰੀ ਕਰ ਲਿਆ ਹੈ। ਉਸ ਨੇ ਦੱਸਿਆ ਕਿ ਚੋਰਾਂ ਨੇ ਚੋਰੀ ਕਰਦੇ ਸਮੇਂ ਦੁਕਾਨ ਵਿਚ ਹੀ ਕਾਫ਼ੀ ਮਾਤਰਾ ਵਿੱਚ ਫਰੂਟੀਆਂ ਅਤੇ ਹਿੱਲ ਡਰਿੰਕ ਪੀ ਕੇ ਚੋਰੀ ਨੂੰ ਅੰਜਾਮ ਦਿੱਤਾ। ਦੁਕਾਨ ਮਾਲਕ ਨੇ ਦੱਸਿਆ ਕਿ ਮੈਂ ਥਾਣਾ ਮਾਹਿਲਪੁਰ ਵਿਚ ਰਿਪੋਰਟ ਦਰਜ ਕਰਵਾ ਦਿੱਤੀ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਪੈ ਗਿਆ ਡਾਕਾ! 20 ਮਿੰਟਾਂ 'ਚ ਵੱਡਾ ਕਾਂਡ ਕਰਕੇ ਫਰਾਰ ਹੋਏ ਲੁਟੇਰੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਗਵਾੜਾ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ’ਚ ਖ਼ੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ
NEXT STORY