ਨਵਾਂਸ਼ਹਿਰ (ਤ੍ਰਿਪਾਠੀ)- ਚੋਪੜਾ ਪਰਿਵਾਰ ਅਤੇ ਪੰਜਾਬ ਕੇਸਰੀ ਗਰੁੱਪ ਵੱਲੋਂ ਵਿਜ਼ਨਵੇ ਅਤੇ ਆਈ. ਵੀ. ਹਸਪਤਾਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ਮੌਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਆਦਿ ਰਾਜਾਂ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ। ਮੁਫ਼ਤ ਮੈਡੀਕਲ ਕੈਂਪ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹੈੱਡ ਕੁਆਰਟਰ ਨਵਾਂਸ਼ਹਿਰ, ਚੰਡੀਗਰ੍ਹ ਚੌਂਕ ਵਿਖੇ ਸਥਿਤ ਵਿਜ਼ਨਵੇ ਵਿਖੇ ਇਕ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਕੁੱਲ 164 ਮਰੀਜਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਮੈਡੀਕਲ ਕੈਂਪ ਦੀ ਸ਼ੁਰੂਆਤ ਵਿਜ਼ਨਵੇ ਦੇ ਐੱਮ. ਡੀ. ਪ੍ਰਵੀਨ ਅਰੋੜਾ ਅਤੇ ਵਿਭਾ ਅਰੋਰਾ ਵੱਲੋਂ ਰੀਬਨ ਕੱਟ ਕੇ ਅਤੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਵੱਲੋਂ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਤਸਵੀਰ ਅੱਗੇ ਫੁੱਲ ਭੇਂਟ ਕਰਕੇ ਕੀਤੀ ਗਈ।
ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ MP ਚਰਨਜੀਤ ਸਿੰਘ ਚੰਨੀ ਨੂੰ ਭੇਜਿਆ ਲੀਗਲ ਨੋਟਿਸ, ਜਾਣੋ ਪੂਰਾ ਮਾਮਲਾ
ਸੁਪਰ ਸਪੈਸ਼ਲਿਸਟ ਡਾਕਟਰਾਂ ਨੇ ਏ. ਸੀ. ਕੈਬਿਨ ਵਿੱਚ ਕੀਤੀ ਮਰੀਜ਼ਾਂ ਦੀ ਜਾਂਚ
ਲਗਾਏ ਗਏ ਮੈਡੀਕਲ ਕੈਂਪ ਵਿੱਚ ਆਈ. ਵੀ. ਹਸਪਤਾਲ ਨਵਾਂਸ਼ਹਿਰ ਦੇ ਆਰਥੋ ਸਪੈਸ਼ਲਿਸਟ ਡਾ. ਜੋਸਫ਼ ਜੇ. ਬੀ. ਮੱਲ੍ਹ, ਡਾ. ਵਿਕਾਸ ਦੀਪ ਐੱਮ. ਡੀ. ਮੈਡੀਸਨ, ਡੈਂਟਿਸਟ ਡਾ. ਸ਼ਵੇਤਾ, ਡਾ. ਆਰ. ਕੇ. ਅਮਨਦੀਪ ਐੱਮ. ਡੀ. ਗਾਇਨੀਕੋਲੋਜਿਸਟ ਅਤੇ ਡਾ. ਅਤਿਲ ਚੋਪਡ਼ਾ ਕਾਰਡੀਓਲਾਜ਼ੀ ਵੱਲੋਂ ਏ. ਸੀ. ਕੈਬਿਨ ਵਿੱਚ ਮਰੀਜ਼ਾਂ ਦੀਆਂ ਬੀਮਾਰੀਆਂ ਦੀ ਜਾਂਚ ਕੀਤੀ ਗਈ। ਇਸ ਮੌਕੇ ਆਈ. ਵੀ. ਦੇ ਮੀਡੀਆ ਇੰਚਾਰਜ ਹੇਮੰਤ ਘਈ, ਸਮਾਜ ਸੇਵਕ ਮੱਖਣ ਸਿੰਘ, ਖਰੈਤੀ ਲਾਲ ਅਰੋੜਾ, ਪਰਸ਼ੋਤਮ ਲਾਲ, ਪ੍ਰਭਜੋਤ ਸਿੰਘ, ਰੀਤੂ ਤਨੇਜਾ, ਹਨੀ ਸ਼ਰਮਾ, ਸੁਰੇਸ਼ ਗੌਤਮ, ਪਰਮ ਸਿੰਘ ਖਾਲਸਾ, ਕਮਲ ਸ਼ਰਮਾ ਅਤੇ ਪ੍ਰਦੀਪ ਸਿੰਘ, ਸਮਾਜ ਸੇਵਕ ਦੇਸਰਾਜ ਬਾਲੀ, ਵਾਸਦੇਵ ਪਰਦੇਸੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਮਾਂ ਵੱਲੋਂ ਖਾਲਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਮਗਰੋਂ ਅੰਮ੍ਰਿਤਪਾਲ ਨੇ ਦਿੱਤੀ ਸਫ਼ਾਈ, ਪੋਸਟ ਸ਼ੇਅਰ ਕਰਕੇ ਆਖੀਆਂ ਵੱਡੀਆਂ ਗੱਲਾਂ
ਮੁੱਖ ਮਹਿਮਾਨਾਂ ਨੇ ਡਾਕਟਰਾਂ ਅਤੇ ਪਤਵੰਤਿਆਂ ਨੂੰ ਕੀਤਾ ਸਨਮਾਨਤ
ਵਿਜ਼ਨਵੇ ਦੇ ਸੰਸਥਾਪਕ ਲਾਲਾ ਖਰੈਤੀ ਲਾਲ ਨੇ ਮੈਡੀਕਲ ਕੈਂਪ ਵਿਚ ਸੇਵਾ ਕਰ ਰਹੇ ਡਾਕਟਰਾਂ, ਸਹਿਯੋਗੀ ਸਟਾਫ਼ ਅਤੇ ਸਮਾਜ ਸੇਵੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਡਾ. ਐੱਸ. ਕੇ. ਸੁੱਖੀ, ਨਵਾਂਸ਼ਹਿਰ ਦੇ ਵਿਧਾਇਕ ਡਾ. ਨਛੱਤਰ ਪਾਲ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ ਤੋਂ ਪਰਤਦਿਆਂ ਪਰਿਵਾਰ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 12 ਸਾਲਾ ਬੱਚੇ ਦੀ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ MP ਚਰਨਜੀਤ ਸਿੰਘ ਚੰਨੀ ਨੂੰ ਭੇਜਿਆ ਲੀਗਲ ਨੋਟਿਸ, ਜਾਣੋ ਪੂਰਾ ਮਾਮਲਾ
NEXT STORY