ਸਪੋਰਟਸ ਡੈਸਕ- ਆਈਸੀਸੀ ਪੁਰਸ਼ ਟੀ-20 ਵਰਲਡ ਕੱਪ 2026 ਦਾ ਆਗਾਜ਼ 7 ਫਰਵਰੀ ਤੋਂ ਹੋਣ ਜਾ ਰਿਹਾ ਹੈ, ਜਿਸ ਦੀ ਮੇਜ਼ਬਾਨੀ ਭਾਰਤ ਅਤੇ ਸ਼੍ਰੀਲੰਕਾ ਵੱਲੋਂ ਸਾਂਝੇ ਤੌਰ 'ਤੇ ਕੀਤੀ ਜਾਵੇਗੀ। ਟੂਰਨਾਮੈਂਟ ਤੋਂ ਪਹਿਲਾਂ ਪੱਛਮੀ ਬੰਗਾਲ ਵਿੱਚ ਨਿਪਾਹ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਭਾਰਤ ਦੀ ਮੇਜ਼ਬਾਨੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਸਨ ਪਰ ਅਸਲੀਅਤ ਇਹ ਹੈ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ।
BCCI ਨੇ ਅਫਵਾਹਾਂ ਨੂੰ ਕੀਤਾ ਖਾਰਜ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਮੁੱਦੇ 'ਤੇ ਆਪਣਾ ਰੁਖ਼ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਖਿਡਾਰੀਆਂ ਦੀ ਸਿਹਤ ਅਤੇ ਸੁਰੱਖਿਆ ਉਨ੍ਹਾਂ ਦੀ ਸਰਵਉੱਚ ਤਰਜੀਹ ਹੈ। ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ, ਜੇਕਰ ਕੋਈ ਅਸਲੀ ਖਤਰਾ ਹੁੰਦਾ ਤਾਂ ਸਰਕਾਰ ਅਤੇ ਪ੍ਰਸ਼ਾਸਨ ਨਾਲ ਤੁਰੰਤ ਸਲਾਹ ਕੀਤੀ ਜਾਂਦੀ, ਪਰ ਫਿਲਹਾਲ ਇਹ ਸਿਰਫ਼ ਡਰ ਫੈਲਾਉਣ ਦੀ ਕੋਸ਼ਿਸ਼ ਹੈ।
ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗੇ ਸੋਨਾ-ਚਾਂਦੀ ਦੇ ਭਾਅ! Budget ਤੋਂ ਪਹਿਲਾਂ 85 ਹਜ਼ਾਰ ਰੁਪਏ ਘੱਟ ਗਿਆ ਰੇਟ
ਨਿਪਾਹ ਦੇ ਦੋਵੇਂ ਮਾਮਲੇ ਕੋਲਕਾਤਾ ਦੇ ਈਡਨ ਗਾਰਡਨਜ਼ ਸਟੇਡੀਅਮ ਤੋਂ ਲਗਭਗ 30 ਕਿਲੋਮੀਟਰ ਦੂਰ ਬਾਰਾਸਾਤ ਵਿੱਚ ਮਿਲੇ ਸਨ। ਈਡਨ ਗਾਰਡਨਜ਼ ਵਿੱਚ ਇੱਕ ਸੈਮੀਫਾਈਨਲ ਸਮੇਤ ਕੁੱਲ 6 ਮੁਕਾਬਲੇ ਖੇਡੇ ਜਾਣੇ ਹਨ। ਬੀਸੀਸੀਆਈ ਨੇ ਸਾਫ਼ ਕਰ ਦਿੱਤਾ ਹੈ ਕਿ ਮੈਚਾਂ ਨੂੰ ਕਿਤੇ ਹੋਰ ਸ਼ਿਫਟ ਕਰਨ ਬਾਰੇ ਕੋਈ ਚਰਚਾ ਨਹੀਂ ਹੋਈ ਹੈ ਅਤੇ ਕਿਸੇ ਹੋਰ ਕ੍ਰਿਕਟ ਬੋਰਡ ਨੇ ਵੀ ਸੁਰੱਖਿਆ ਚਿੰਤਾ ਜ਼ਾਹਰ ਨਹੀਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਨਿਪਾਹ ਵਾਇਰਸ ਨਾਲ ਸੰਕਰਮਿਤ ਦੋਵੇਂ ਮਰੀਜ਼ਾਂ ਨੂੰ ਦਸੰਬਰ ਵਿੱਚ ਹੀ ਆਈਸੋਲੇਟ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਸੰਪਰਕ ਵਿੱਚ ਆਏ 196 ਲੋਕਾਂ ਦੀ ਜਾਂਚ ਕੀਤੀ ਗਈ ਹੈ ਅਤੇ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ। ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਸਬੂਤਾਂ ਦੇ ਅਧਾਰ 'ਤੇ ਕਿਸੇ ਵੀ ਤਰ੍ਹਾਂ ਦੀ ਯਾਤਰਾ ਜਾਂ ਵਪਾਰਕ ਪਾਬੰਦੀ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ- ਵਿਰਾਟ-ਰੋਹਿਤ ਕਾਰਨ BCCI ਕਰਨ ਵਾਲੀ ਹੈ ਵੱਡਾ ਬਦਲਾਅ, ਜਾਣੋ ਪੂਰਾ ਮਾਮਲਾ
ਕੀ ਹੈ ਨਿਪਾਹ ਵਾਇਰਸ?
WHO ਮੁਤਾਬਕ, ਨਿਪਾਹ ਇੱਕ ਅਜਿਹਾ ਵਾਇਰਸ ਹੈ ਜੋ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਦਾ ਹੈ। ਇਹ ਸੰਕਰਮਿਤ ਭੋਜਨ ਜਾਂ ਸੰਕਰਮਿਤ ਵਿਅਕਤੀ ਦੇ ਨੇੜਲੇ ਸੰਪਰਕ ਨਾਲ ਫੈਲ ਸਕਦਾ ਹੈ ਪਰ ਇਹ ਕੋਵਿਡ-19 ਵਾਂਗ ਹਵਾ ਰਾਹੀਂ ਨਹੀਂ ਫੈਲਦਾ।
ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਜ਼ਿਆਦਾਤਰ ਭਰਮਾਊ ਗੱਲਾਂ ਪਾਕਿਸਤਾਨ ਨਾਲ ਜੁੜੇ ਅਕਾਊਂਟਸ ਤੋਂ ਸਾਹਮਣੇ ਆਈਆਂ ਹਨ, ਜਦਕਿ ਜ਼ਮੀਨੀ ਹਕੀਕਤ ਪੂਰੀ ਤਰ੍ਹਾਂ ਸੁਰੱਖਿਅਤ ਹੈ। ਟੀ-20 ਵਰਲਡ ਕੱਪ 8 ਮਾਰਚ ਤੱਕ ਚੱਲੇਗਾ ਅਤੇ ਸਾਰੇ ਮੈਚ ਆਪਣੇ ਤੈਅ ਸ਼ੈਡਿਊਲ ਮੁਤਾਬਕ ਹੀ ਹੋਣਗੇ।
ਇਹ ਵੀ ਪੜ੍ਹੋ- ਕੈਚ ਫੜਨ ਤੋਂ ਬਾਅਦ ਗੇਂਦ ਨੂੰ ਹਵਾ ਵਿੱਚ ਕਿਉਂ ਉਛਾਲਦੇ ਹਨ ਖਿਡਾਰੀ, ਜਾਣੋ ਇਸ ਪਿੱਛੇ ਦਾ ਇਤਿਹਾਸਕ ਕਾਰਨ
IND vs NZ : ਭਾਰਤ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ, ਇਨ੍ਹਾਂ ਦੋ ਧਾਕੜਾਂ ਦੀ ਹੋਈ ਵਾਪਸੀ
NEXT STORY