ਨਡਾਲਾ (ਸ਼ਰਮਾ)-ਕਸਬਾ ਨਡਾਲਾ ਦੇ ਬੇਗੋਵਾਲ ਰੋਡ ਸਥਿੱਤ ਇਕ ਹਸਪਤਾਲ ’ਚ ਉਸ ਵੇਲੇ ਹੰਗਾਮੇ ਵਾਲਾ ਮਾਹੌਲ ਬਣ ਗਿਆ, ਜਦੋਂ ਡਾਕਟਰ ਨੇ ਇਕ ਮਰੀਜ਼ ਤੋਂ ਕੀਤੇ ਇਲਾਜ਼ ਦੇ ਪੈਸੇ ਮੰਗੇ ਤਾਂ ਉਸ ਨੇ ਪੈਸੇ ਦੇਣ ਦੀ ਬਜਾਏ ਗੁੱਸੇ ’ਚ ਆ ਕੇ ਦਾਤਰ ਦੇ ਨਾਲ ਵਾਰ ਕਰਦਿਆਂ ਹਸਪਤਾਲ ਅੰਦਰ ਭੰਨਤੋੜ ਕਰਕੇ ਉਥੇ ਲੱਗੇ ਸ਼ੀਸ਼ੇ ਤੋੜ ਦਿੱਤੇ।
ਇਸ ਦੌਰਾਨ ਸਟਾਫ਼ ਨਰਸ, ਡਾਕਟਰ ਅਤੇ ਮਰੀਜ਼ਾਂ ਨੇ ਉੱਥੋਂ ਭੱਜ ਕੇ ਜਾਨ ਬਚਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਰਮਜੀਤ ਸਿੰਘ ਨਡਾਲਾ ਨੇ ਦੱਸਿਆ ਕਿ ਚਾਰ-ਪੰਜ ਦਿਨ ਪਹਿਲਾਂ ਨਡਾਲਾ ਦਾ ਇਕ ਪਰਿਵਾਰ ਉਕਤ ਵਿਆਕਤੀ ਦਾ ਇਲਾਜ਼ ਕਰਵਾਉਣ ਆਇਆ ਸੀ, ਜਿਸ ਦੇ ਇਲਾਜ਼ ਦੇ 2 ਹਜ਼ਾਰ ਰੁਪਏ ਉਸ ਵੱਲ ਬਾਕੀ ਸਨ ਤਾਂ ਬੀਤੇ ਦਿਨ ਫਿਰ ਜਦੋਂ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਦੁਪਿਹਰ ਢਾਈ ਕੁ ਵਜੇ ਉਹ ਹਸਪਤਾਲ ਆ ਕੇ ਮੇਰੇ ਅਤੇ ਸਟਾਫ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ ਤੇ ਬਾਹਰ ਲੱਗਾ ਸ਼ੀਸ਼ਾ ਤੋੜ ਕੇ ਉਥੋਂ ਚਲਾ ਗਿਆ। ਇਸ ਦੌਰਾਨ ਕੁਝ ਸਮੇਂ ਬਾਅਦ ਉਹ ਆਪਣੇ ਇਕ ਸਾਥੀ ਨਾਲ ਹੱਥ ’ਚ ਦਾਤਰ ਫੜ ਕੇ ਆਇਆ ਤੇ ਮੇਰੇ ਦਫਤਰ ਦੇ ਸ਼ੀਸ਼ਿਆਂ ਦੀ ਭੰਨ ਤੋੜ ਕਰਕੇ ਉਥੋਂ ਚਲਾ ਗਿਆ।

ਇਹ ਵੀ ਪੜ੍ਹੋ: High Alert 'ਤੇ ਜਲੰਧਰ! ਪੂਰੀ ਤਰ੍ਹਾਂ ਕੀਤਾ ਸੀਲ, ਸੁਰੱਖਿਆ ਦੇ ਸਖ਼ਤ ਪ੍ਰਬੰਧ
ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਹਸਪਤਾਲ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਹੋਰ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਪੁਲਸ ਨੂੰ ਫੋਨ ਲਾਇਆ ਪਰ ਦੋ ਘੰਟੇ ਤੱਕ ਕੋਈ ਵੀ ਮੁਲਾਜ਼ਮ ਉਥੇ ਮੌਕੇ ’ਤੇ ਨਹੀ ਪੁੱਜਾ ਤੇ, ਪੁਲਸ ਦਾ ਇਹੋ ਜਵਾਬ ਸੀ ਕਿ ਪੀ. ਐੱਮ. ਦੀ ਪੰਜਾਬ ਫੇਰੀ ਦੌਰਾਨ ਉਨਾਂ ਦੀ ਡਿਊਟੀ ਹੋਰ ਜਗਾ ਲੱਗੀ ਹੋਈ ਹੈ। ਇਸ ਦੌਰਾਨ ਥਾਣਾ ਸੁਭਾਨਪੁਰ ਤੋਂ ਦੋ ਪੁਲਸ ਮੁਲਾਜ਼ਮ ਘਟਨਾ ਸਥਾਨ ਤੇ ਪੁੱਜੇ ’ਤੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਮੁੱਖੀ ਸੁਭਾਨਪੁਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਬਿਆਨ ਦਰਜ਼ ਕਰਕੇ ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ ’ਤੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਅਮਨ ਕਨੂੰਨ ਦੀ ਸਥਿੱਤੀ ਨੂੰ ਭੰਗ ਕਰਨ ਵਾਲੇ ਅਨਸਰਾਂ ਨੂੰ ਬਖ਼ਸ਼ਿਆ ਨਹੀ ਜਾਵੇਗਾ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਸੱਚਖੰਡ ਬੱਲਾਂ ’ਚ ਅੱਜ ਹੋਣਗੇ ਨਤਮਸਤਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਜਰੀ ਨਾਲ ਭਰਿਆ ਟਰੱਕ ਖੇਤ ’ਚ ਪਲਟਿਆ
NEXT STORY