ਫਾਜ਼ਿਲਕਾ (ਨਾਗਪਾਲ) : 11 ਕੇ. ਵੀ. ਬੀਕਾਨੇਰੀ ਫੀਡਰ ਤੋਂ 1 ਫਰਵਰੀ ਨੂੰ ਜ਼ਰੂਰੀ ਮੈਂਟੀਨੈਂਸ ਲਈ ਬਿਜਲੀ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਇਸ ਫੀਡਰ ਦੀ ਬਿਜਲੀ ਸਪਲਾਈ ਲਗਭਗ ਸਵੇਰੇ 10 ਵਜੇ ਤੋਂ ਲੈਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਫੀਡਰ ਅਧੀਨ ਆਉਂਦੀਆਂ ਕਾਲੋਨੀਆਂ ਜਿਸ ’ਚ ਬੀਕਾਨੇਰੀ ਰੋਡ, ਨਵੀਂ ਕੋਰਟ ਕੰਪਲੈਕਸ, ਨਵਾਂ ਸਿਵਲ ਹਸਪਤਾਲ, ਮਹਾਂਵੀਰ ਕਾਲੋਨੀ, ਡਾ. ਜੱਸੀ ਹਸਪਤਾਲ ਏਰੀਆ, ਜੈਨ ਸਕੂਲ ਗਲੀ, ਵਿਸਵਕਰਮਾ ਮੰਦਰ ਏਰੀਆ, ਦੋਲਤ ਰਾਮ ਹਲਵਾਈ ਗਲੀ, ਮਦਨ ਗੋਪਾਲ ਰੋਡ, ਲੇਬਰ ਚੌਕ, ਗਰੀਬ ਚੰਦ ਧਰਮਸ਼ਾਲਾ ਏਰੀਆ, ਡਾ. ਸਾਧੂ ਰਾਮ ਗਲੀ, ਪਨਸਾਰਿਆ ਗਲੀ, ਘਾਹ ਗਲੀ, ਖਾਤਿਆ ਮੁਹੱਲ ਪਾਣੀ ਵਾਲੀ ਟੈਂਕੀ ਏਰੀਆ, ਸੁੰਦਰ ਆਸ਼ਰਮ ਗਲੀ, ਫਰਸ਼ ਨੰਬਰ 14 ਸਬਜੀ ਮੰਡੀ, ਮਹਿਰੀਆਂ ਬਜ਼ਾਰ, ਬਜਾਜੀ ਬਜਾਰ, ਅਜੀਤ ਸਿੰਘ ਮਾਰਕੀਟ, ਸ਼ਨੀਦੇਵ ਮੰਦਰ ਗਲੀ, ਆਹੂਜਾ ਗਲੀ, ਪੁਰਾਣਾ ਅਬੋਹਰ ਰੋਡ, ਮੀਟ ਮਾਰਕੀਟ, ਸਚਦੇਵਾ ਗਲੀ, ਡਾ. ਪ੍ਰਣਾਮੀ ਗਲੀ ਆਦਿ ਦੀ ਬਿਜਲੀ ਪ੍ਰਭਾਵਿਤ ਰਹੇਗੀ।
ਸਮਾਲਸਰ (ਸੁਰਿੰਦਰ) : ਇੰਜੀ. ਬੇਅੰਤ ਸਿੰਘ ਸਿੱਧੂ ਸਹਾਇਕ ਕਾਰਜਕਾਰੀ ਇੰਜੀ. ਸੱਚਾ ਉਪ ਮੰਡਲ ਸਮਾਲਸਰ ਨੇ ਦੱਸਿਆ ਕਿ ਅੱਜ ਸਮਾਲਸਰ ਤੋਂ ਬਾਘਾ ਪੁਰਾਣਾ 66 ਕੇ. ਵੀ. ਲਾਈਨ ਦੀ ਜ਼ਰੂਰੀ ਮੁਰੰਮਤ ਦੇ ਕਾਰਨ ਸਬ ਸਟੇਸ਼ਨ ਸਮਾਲਸਰ ਤੋਂ ਚੱਲਣ ਵਾਲੇ ਪਿੰਡ ਜਿਵੇ ਸਮਾਲਸਰ, ਲੰਡੇ ਡੇਮਰੂ ਕਲਾ, ਡੇਮਰੂ ਖੁਰਦ, ਜੀ. ਟੀ. ਬੀ. ਗੜ ਇੰਜਨੀਅਰਿੰਗ ਕਾਲਜ, ਪੋਲੀਟੈਕਨਿਕ ਕਾਲਜ, ਜੀ.ਟੀ.ਬੀ. ਗੜ ਕੋਠੇ, ਮਾੜੀ ਮੁਸਤਫਾ, ਵੈਰੋਕੇ, ਲਧਾਈਕੇ ਆਦਿ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਅਬੋਹਰ (ਸੁਨੀਲ)–ਇੰਜ. ਰਾਜੀਵ ਗਰੋਵਰ ਐਈਈ ਐੱਸ/ਡੀ ਨੰ. 1 ਨੇ ਦੱਸਿਆ ਹੈ ਕਿ 220 ਕੇ. ਵੀ. ਗਰਿੱਡ ਤੋਂ ਚੱਲਣ ਵਾਲੇ ਫੀਡਰ 11 ਕੇ. ਵੀ. ਏਆਰ ਫੋਰਮ ਫੀਡਰ ਨੂੰ ਜ਼ਰੂਰੀ ਕੰਮ ਲਈ, 11 ਕੇ. ਵੀ. ਇੰਡਸਟਰੀਅਲ, 11 ਕੇ. ਵੀ. ਪੁੱਡਾ ਕਾਲੋਨੀ ਅਤੇ 11 ਕੇ. ਵੀ. ਨਾਨਕ ਨਗਰੀ ਫੀਡਰ 1/2/2026 ਨੂੰ ਦੁਪਹਿਰੇ 12:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੰਦ ਰੱਖਿਆ ਜਾਵੇਗਾ। ਇਸ ਬਿਜਲੀ ਬੰਦ ਨਾਲ ਜੰਮੂ ਬਸਤੀ, ਨਾਨਕ ਨਗਰੀ, ਆਨੰਦ ਨਗਰੀ, ਨਵੀਂ ਅਨਾਜ ਮੰਡੀ, ਗੋਬਿੰਦ ਨਗਰੀ, ਪੁੱਡਾ ਕਾਲੋਨੀ ਅਤੇ ਪੁਰਾਣੀ ਫਾਜ਼ਿਲਕਾ ਰੋਡ ਦੇ ਕੁਝ ਖੇਤਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਬਿਜਲੀ ਬੰਦ ਦਾ ਸਮਾਂ ਲੋੜ ਮੁਤਾਬਕ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਮਿਲੀ ਹਰੀ ਝੰਡੀ, ਭਲਕੇ PM ਮੋਦੀ ਕਰਨਗੇ ਵਰਚੁਅਲ ਉਦਘਾਟਨ
NEXT STORY