ਜਲੰਧਰ,(ਕਮਲੇਸ਼)— ਥਾਣਾ 2 ਦੀ ਪੁਲਸ ਨੇ ਦੜਾ ਸੱਟਾ ਲਗਾਉਂਣ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਐਸ. ਐਚ. ਓ. ਮਨਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਬਸਤੀ ਅੱਡਾ ਸਥਿਤ ਇਕ ਦੁਕਾਨ 'ਤੇ ਛਾਪੇਮਾਰੀ ਕੀਤੀ ਸੀ, ਜਿਥੇ ਇਕ ਵਿਅਕਤੀ ਨੂੰ ਦੜਾ ਸੱਟਾ ਲਗਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ 9 ਹਜ਼ਾਰ 30 ਰੁਪਏ ਬਰਾਮਦ ਕੀਤੇ ਗਏ। ਦੋਸ਼ੀ ਦੀ ਪਛਾਣ ਸੁਰਿੰਦਰ ਕੁਮਾਰ ਪੁੱਤਰ ਸੀਤਾ ਰਾਮ ਵਾਸੀ ਮੁਹੱਲਾ ਜਤਾਪੁਰਾ ਕਪੂਰਥਲਾ ਦੇ ਰੂਪ 'ਚ ਹੋਈ ਹੈ। ਦੋਸ਼ੀ ਖਿਲਾਫ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਲੰਧਰ ਵਿਖੇ ਕਰਵਾਇਆ ਗਿਆ ਸ਼੍ਰੀ ਹਰਿਨਾਮ ਸੰਕੀਰਤਨ ਸੰਮੇਲਨ
NEXT STORY