ਜਲੰਧਰ (ਰਾਜ)— ਮਹਾਨਗਰ ਦੇ ਜਨਰਲ ਪੋਸਟ ਦਫਤਰ (ਵੱਡੇ ਡਾਕਘਰ) 'ਚ ਰੇਲ ਮੰਤਰਾਲਾ ਵੱਲੋਂ ਇਕ ਰਿਜ਼ਰਵੇਸ਼ਨ ਟਿਕਟ ਕਾਊਂਟਰ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਖੋਲ੍ਹਿਆ ਗਿਆ ਸੀ। ਜਦੋਂ ਇਹ ਰੇਲ ਟਿਕਟ ਖੋਲ੍ਹਿਆ ਗਿਆ ਸੀ, ਉਦੋਂ ਇਸ ਰਿਜ਼ਰਵੇਸ਼ਨ ਕਾਊਂਟਰ 'ਤੇ ਤਤਕਾਲ ਦੀ ਵੀ ਸਹੂਲਤ ਮੁਹੱਈਆ ਸੀ ਪਰ ਕੁਝ ਸਾਲ ਹੀ ਚੱਲਣ ਤੋਂ ਬਾਅਦ ਇਹ ਤਤਕਾਲ ਸੇਵਾ ਬੰਦ ਕਰ ਦਿੱਤੀ ਗਈ। ਇਸ ਤਤਕਾਲ ਸੇਵਾ ਦੇ ਬੰਦ ਹੋਣ ਕਾਰਨ ਹੀ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਾਸੀਆਂ ਨੂੰ ਜੀ. ਪੀ. ਓ. ਵਿਚ ਇਹ ਸੇਵਾ ਬੰਦ ਹੋਣ ਕਾਰਨ ਸਟੇਸ਼ਨ 'ਤੇ ਏਜੰਟਾਂ ਦੇ ਪਿੱਛੇ-ਪਿੱਛੇ ਘੁੰਮਣਾ ਪੈਂਦਾ ਹੈ।
ਤਤਕਾਲ ਤੋਂ ਬਾਅਦ ਹੁਣ ਬੀਤੇ 6 ਮਹੀਨਿਆਂ ਤੋਂ ਜਨਰਲ ਰਿਜ਼ਰਵੇਸ਼ਨ ਦਾ ਕਾਊਂਟਰ ਵੀ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਰੇਲਵੇ ਦੀ ਇਸ ਸੇਵਾ ਤੋਂ ਜ਼ਿਆਦਾ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਸੂਤਰਾਂ ਮੁਤਾਬਕ ਅਗਸਤ 2009 ਵਿਚ ਰੇਲਵੇ ਵੱਲੋਂ ਸ਼ਹਿਰ ਵਾਸੀਆਂ ਨੂੰ ਜਨਰਲ ਪੋਸਟ ਦਫਤਰ ਵਿਚ ਰੇਲ ਟਿਕਟ ਕਾਊਂਟਰ ਦੀ ਸ਼ੁਰੂਆਤ ਕੀਤੀ ਸੀ। ਰੇਲ ਵਿਭਾਗ ਦੀਆਂ ਕੋਸ਼ਿਸ਼ਾਂ ਨਾਲ ਸ਼ਹਿਰ ਵਾਸੀਆਂ 'ਚ ਉਦੋਂ ਖੁਸ਼ੀ ਦੀ ਲਹਿਰ ਸੀ ਕਿ ਸਟੇਸ਼ਨ 'ਤੇ ਧੱਕੇ ਖਾਣ ਤੋਂ ਚੰਗਾ ਹੈ ਕਿ ਰੇਲ ਨਿਯਮਾਂ ਅਨੁਸਾਰ 15 ਰੁਪਏ ਵਾਧੂ ਦੇਣ 'ਤੇ ਰੇਲਵੇ ਦੀ ਕਾਊਂਟਰ ਟਿਕਟ ਮੁਹੱਈਆ ਹੋ ਸਕੇਗੀ ਪਰ ਦੋਵੇਂ ਵਿਭਾਗਾਂ ਦੇ ਤਾਲਮੇਲ ਦੀ ਕਮੀ ਕਾਰਨ ਇਸ ਸੇਵਾ ਦੇ ਫਾਇਦੇ ਤੋਂ ਲੋਕਾਂ ਨੂੰ ਵਾਂਝਾ ਰਹਿਣਾ ਪੈ ਰਿਹਾ ਹੈ। ਇਸ ਤਾਲਮੇਲ ਦੀ ਕਮੀ ਦਾ ਵੱਡਾ ਖਮਿਆਜ਼ਾ ਤਾਂ ਬੀਤੇ 6 ਮਹੀਨਿਆਂ ਤੋਂ ਹੋਰ ਜ਼ਿਆਦਾ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ ਕਿ ਜਨਰਲ ਪੋਸਟ ਦਫਤਰ ਦਾ ਕਾਊਂਟਰ ਪੂਰੀ ਤਰ੍ਹਾਂ ਬੰਦ ਹੋਇਆ ਪਿਆ ਹੈ। ਇਸ ਦੇ ਰਿਜ਼ਰਵੇਸ਼ਨ ਟਿਕਟ ਕਾਊਂਟਰ ਦੇ ਬੰਦ ਹੋਣ ਕਾਰਨ ਜਿਥੇ ਇਕ ਪਾਸੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਉਥੇ ਰੇਲਵੇ ਨੂੰ ਰੈਵੇਨਿਊ ਦਾ ਘਾਟਾ ਵੀ ਸਹਿਣਾ ਪੈ ਰਿਹਾ ਹੈ।
ਰੇਲ ਸਟਾਫ ਚਲਾ ਸਕਦਾ ਹੈ ਟਿਕਟ ਕਾਊਂਟਰ : ਜੇਕਰ ਜਨਰਲ ਪੋਸਟ ਦਫਤਰ ਵਿਚ ਸਟਾਫ ਦੀ ਕਮੀ ਹੈ ਤਾਂ ਰੇਲਵੇ ਰਿਜ਼ਰਵੇਸ਼ਨ ਦਾ ਸਟਾਫ ਵੀ ਇਸ ਜਨਰਲ ਪੋਸਟ ਦਫਤਰ ਦੇ ਕਾਊਂਟਰ ਨੂੰ ਵੀ ਚਲਾ ਸਕਦਾ ਹੈ। ਸੂਤਰਾਂ ਮੁਤਾਬਕ ਰੇਲਵੇ ਰਿਜ਼ਰਵੇਸ਼ਨ ਦਾ ਸਟਾਫ ਵੀ ਬਿਆਸ ਡੇਰੇ ਅਤੇ ਗੋਲਡਨ ਟੈਂਪਲ ਦਾ ਰਿਜ਼ਰਵੇਸ਼ਨ ਕਾਊਂਟਰ ਚਲਾ ਸਕਦਾ ਹੈ ਤਾਂ ਜੀ. ਪੀ. ਓ. ਦਾ ਕਾਊਂਟਰ ਰੇਲਵੇ ਸਟਾਫ ਕਿਉਂ ਨਹੀਂ ਚਲਾ ਸਕਦਾ।
18 ਹਜ਼ਾਰ ਰੁਪਏ ਹਰ ਸਾਲ ਦਾ ਹੈ ਖਰਚਾ
ਜੀ. ਪੀ. ਓ. ਵਿਚ ਜੋ ਰਿਜ਼ਰਵੇਸ਼ਨ ਕਾਊਂਟਰ ਬੰਦ ਪਿਆ ਹੈ, ਉਸ ਦੇ ਖਰਚੇ ਨੂੰ ਰੇਲਵੇ ਵਿਭਾਗ ਸਹਿ ਰਿਹਾ ਹੈ। ਹਰ ਸਾਲ 18 ਹਜ਼ਾਰ ਦਾ ਬੀ. ਐੱਸ. ਐੱਨ. ਐੱਲ. ਦੀ ਲਾਈਨ ਦਾ ਵੀ ਖਰਚ ਰੇਲਵੇ ਨੂੰ ਸਹਿਣ ਕਰਨਾ ਪੈ ਰਿਹਾ ਹੈ।
ਖੇਤਾਂ 'ਚ ਕੰਮ ਕਰਦੇ ਮਜ਼ਦੂਰ ਦੀ ਕਰੰਟ ਲੱਗਣ ਨਾਲ ਹੋਈ ਮੌਤ (ਵੀਡੀਓ)
NEXT STORY